ਕੈਨੇਡਾ ਵਲੋਂ ਮਨੀਲਾ ਪੋਰਟ ਨੇੜੇ ਸੁੱਟਿਆ ਕੂੜਾ ਬਣੇਗਾ ਯੁੱਧ ਦਾ ਕਾਰਨ, ਫਿਲੀਪੀਨਜ਼ ਨੇ ਦਿੱਤੀ ਧਮਕੀ

TeamGlobalPunjab
2 Min Read

ਓਟਾਵਾ: ਤੁਸੀ ਭਾਰਤ ‘ਚ ਆਮਤੌਰ ਸੁਣਿਆ ਜਾਂ ਦੇਖਿਆ ਹੀ ਹੋਵੇਗਾ ਕਿ ਕੂੜਾ ਸੁੱਟਣ ਪਿੱਛੇ ਗੁਆਂਢੀਆਂ ਦੀ ਆਪਸ ‘ਚ ਲੜਾਈ ਹੋ ਜਾਂਦੀ ਹੈ ਪਰ ਹੁਣ ਇਹੀ ਕੂੜਾ ਦੋ ਦੇਸ਼ਾਂ ‘ਚ ਯੁੱਧ ਦਾ ਕਾਰਨ ਬਣਦਾ ਦਿਖ ਰਿਹਾ ਹੈ। ਕੂੜੇ ਨੂੰ ਲੈ ਕੇ ਕੈਨੇਡਾ ਅਤੇ ਫਿਲੀਪੀਨਜ਼ ਵਿੱਚ ਨਵਾਂ ਟਕਰਾਅ ਸ਼ੁਰੂ ਹੋ ਗਿਆ ਹੈ , ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਕੈਨੇਡਾ ਨੂੰ ਧਮਕੀ ਦਿੰਦਿਆਂ ਕਿਹਾ ਕਿ ਅਗਲੇ ਹਫਤੇ ਤੱਕ ਆਪਣੇ ਕੂੜੇ ਦੇ ਜਹਾਜ਼ ਵਾਪਸ ਨਹੀਂ ਲੈ ਕੇ ਜਾਂਦੇ ਤਾਂ ਉਹ ਯੁੱਧ ਦਾ ਐਲਾਨ ਕਰਨਗੇ ਅਤੇ ਕੰਟੇਨਰਾਂ ਨੂੰ ਆਪਣੇ ਆਪ ਵਾਪਸ ਭੇਜ ਦੇਣਗੇ।

ਫਿਲਪੀਨੋ ਮੀਡੀਆ ਰਿਪੋਰਟ ਕਰ ਰਹੀ ਹੈ ਕਿ ਰੋਡਰੀਗੋ ਡੁੱਟੇਟੇ ਨੇ ਮੰਗਲਵਾਰ ਨੂੰ ਕੈਨੇਡੀਅਨ ਘਰੇਲੂ ਅਤੇ ਇਲੈਕਟ੍ਰਾਨਿਕ ਕੂੜਾ-ਕਰਕਟ ਨਾਲ ਭਰੇ ਸ਼ਿਪਿੰਗ ਕੰਟੇਨਰਾਂ ਬਾਰੇ ਧਮਕੀ ਦਿੱਤੀ ਹੈ ਜੋ ਲਗਭਗ ਛੇ ਸਾਲ ਤੋਂ ਮਨੀਲਾ ਨੇੜੇ ਪੋਰਟ ਵਿੱਚ ਸੜ ਰਹੇ ਹਨ ਫਿਲੀਪੀਨਜ਼ ਦੇ ਆਮ ਲੋਕ ਲੰਮੇ ਸਮੇਂ ਤੋਂ ਇਸਦਾ ਵਿਰੋਧ ਕਰ ਰਹੇ ਹਨ।
canada philippines Trash talk
ਮਾਮਲਾ ਇਹ ਹੈ ਕਿ 100 ਤੋਂ ਜ਼ਿਆਦਾ ਕੰਟੇਨਰਾਂ ਨੂੰ ਇਕ ਕੈਨੇਡੀਅਨ ਕੰਪਨੀ ਨੇ 2013 ਅਤੇ 2014 ਵਿੱਚ ਮਨੀਲਾ ਨੂੰ ਭੇਜ ਦਿੱਤਾ ਸੀ ਜਿਸ ਨੂੰ ਗਲਤ ਢੰਗ ਨਾਲ ਲੇਬਲ ਕੀਤਾ ਗਿਆ ਸੀ। ਕੰਪਨੀ ਨੇ ਇਸਨੂੰ ਰਿ-ਸਾਈਕਲਿੰਗ ਲਈ ਪਲਾਸਟਿਕ ਦੇ ਰੂਪ ਵਿੱਚ ਦਰਸਾਇਆ ਸੀ , ਇਸ ਤੋਂ ਬਾਅਦ ਕਸਟਮ ਇੰਸਪੈਕਟਰਾਂ ਨੇ ਜਦੋਂ ਖੋਜ ਕੀਤੀ ਕਿ ਉਹਨਾਂ ਕੰਟੇਨਰਾਂ ਵਿੱਚ ਅਸਲ ‘ਚ ਕੂੜਾ ਸ਼ਾਮਲ ਸੀ , ਜਿਸ ਵਿੱਚ ਗੰਦੇ ਡਾਇਪਰ ਅਤੇ ਰਸੋਈ ਦੇ ਸਮਾਨ ਦੀ ਰਹਿੰਦ ਖੁਹੰਦ ਸ਼ਾਮਲ ਸਨ।
canada philippines Trash talk
ਫਿਲੀਪੀਨਜ਼ ਵਿੱਚ ਕੂੜੇ ਦਾ ਨਿਪਟਾਰਾ ਕਰਨ ਲਈ ਕੈਨੇਡਾ ਕਰੀਬ ਛੇ ਸਾਲ ਤੋਂ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਭਾਵੇਂ ਕਿ ਫਿਲੀਪੀਨੋ ਦੀ ਇਕ ਅਦਾਲਤ ਨੇ 2016 ਵਿਚ ਕਨੇਡਾ ਨੂੰ ਰੱਦੀ ਵਾਪਸ ਕਰਨ ਦਾ ਹੁਕਮ ਦਿੱਤਾ ਸੀ ,ਪਿਛਲੇ ਹਫ਼ਤੇ ਇਕ ਬ੍ਰਿਟਿਸ਼ ਕੋਲੰਬੀਆ ਦੇ ਵਕੀਲ ਨੇ ਇਕ ਕਾਨੂੰਨੀ ਸੰਖੇਪ ਵਿਚ ਕਿਹਾ ਕਿ ਕੈਨੇਡਾ ਅੰਤਰਰਾਸ਼ਟਰੀ ਬਾਜ਼ਲ ਕਨਵੈਨਸ਼ਨ ਦੀ ਉਲੰਘਣਾ ਕਰ ਰਿਹਾ ਹੈ, ਜੋ ਵਿਕਸਤ ਦੇਸ਼ਾਂ ਨੂੰ ਨਾਜਾਇਜ਼ ਸਹਿਮਤੀ ਤੋਂ ਬਿਨਾਂ ਵਿਕਾਸਸ਼ੀਲ ਦੇਸ਼ਾਂ ਨੂੰ ਆਪਣੇ ਜ਼ਹਿਰੀਲੇ ਜਾਂ ਖ਼ਤਰਨਾਕ ਰਹਿੰਦ ਖੂੰਦ ਭੇਜਣ ਤੋਂ ਰੋਕਦਾ ਹੈ।
canada philippines Trash talk

Share this Article
Leave a comment