BIG NEWS : ਟੋਕਿਓ ਓਲੰਪਿਕ ਤੋਂ ਪਹਿਲਾਂ ਅਚਾਨਕ ਵਧੇ ਕੋਰੋਨਾ ਦੇ ਮਾਮਲੇ, ਡੈਲਟਾ ਵੈਰੀਏਂਟ ਦੇ ਕੇਸ ਜ਼ਿਆਦਾ

TeamGlobalPunjab
3 Min Read

 

ਬੁੱਧਵਾਰ ਨੂੰ ਸਾਹਮਣੇ ਆਏ ਛੇ ਮਹੀਨਿਆਂ ਦੇ ਮੁਕਾਬਲੇ ਸਭ ਤੋਂ ਵੱਧ ਮਾਮਲੇ

 

 

- Advertisement -

ਟੋਕਿਓ : ਜਾਪਾਨ ਦੀ ਰਾਜਧਾਨੀ ਟੋਕਿਓ ਵਿਚ ਬੁੱਧਵਾਰ ਨੂੰ ਤਕਰੀਬਨ ਛੇ ਮਹੀਨਿਆਂ ਵਿਚ ਸਭ ਤੋਂ ਵੱਧ ਨਵੇਂ ਕੋਵੀਡ -19 ਦੇ ਕੇਸ ਦਰਜ ਕੀਤੇ ਗਏ ਹਨ। ਚਿੰਤਾ ਦਾ ਵੱਡਾ ਕਾਰਨ ਇਹ ਹੈ ਕਿ ਓਲੰਪਿਕ ਖੇਡਾਂ ਸ਼ੁਰੂ ਹੋਣ ਵਿਚ ਸਿਰਫ 9 ਦਿਨ ਬਾਕੀ ਹਨ। ਤਾਜ਼ਾ ਮਾਮਲਿਆਂ ਤੋਂ ਬਾਅਦ ਜਾਪਾਨ ਸਰਕਾਰ ਦੀ ਚਿੰਤਾ ਹੋਰ ਵੀ ਵਧ ਗਈ ਹੈ।

ਸ਼ਹਿਰ ਦੀ ਸਰਕਾਰ ਨੇ ਕਿਹਾ ਕਿ ਇੱਥੇ 1149 ਨਵੇਂ ਕੇਸ ਸਾਹਮਣੇ ਆਏ ਹਨ, ਜੋ 22 ਜਨਵਰੀ ਤੋਂ ਬਾਅਦ ਦੀ ਸਭ ਤੋਂ ਵੱਧ ਰੋਜ਼ਾਨਾ ਗਿਣਤੀ ਹੈ।  ਇਹ ਇਸ ਗੱਲ ਦਾ ਸਬੂਤ ਹੈ ਕਿ ਇੱਥੇ ਲਾਗ ਦੀ ਨਵੀਂ ਪੰਜਵੀਂ ਲਹਿਰ ਚੱਲ ਰਹੀ ਹੈ, ਜਿਸ ਵਿੱਚ ਵਧੇਰੇ ਛੂਤ ਵਾਲੇ ਵਾਇਰਸ ਦੇ ਰੂਪ ਸਾਹਮਣੇ ਆ ਰਹੇ ਹਨ, ਇਸ ਪਿੱਛੇ ਇੱਕ ਕਾਰਨ ਇੱਥੇ ਟੀਕਾਕਰਨ ਦੀ ਘੱਟ ਦਰ ਹੈ।

ਵੱਧ ਰਹੇ ਮਾਮਲਿਆਂ ਦੇ ਵਿਚਕਾਰ, ਸਰਕਾਰ ਨੇ ਪਿਛਲੇ ਹਫਤੇ ਟੋਕਿਓ ਅਤੇ ਆਸ ਪਾਸ ਦੇ ਇਲਾਕਿਆਂ ਲਈ ਐਮਰਜੈਂਸੀ ਦੀ ਨਵੀਂ ਸਥਿਤੀ ਦਾ ਐਲਾਨ ਕੀਤਾ ਸੀ ਅਤੇ ਓਲੰਪਿਕ ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਖੇਤਰਾਂ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਪ੍ਰਸ਼ੰਸ਼ਕਾਂ ਨੂੰ ਭਾਗ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਟੋਕਿਓ ਦੀ ਕੀਓ ਯੂਨੀਵਰਸਿਟੀ ਵਿਚ ਇਕ ਡਾਕਟਰ ਅਤੇ ਖੋਜਕਰਤਾ, ਹਾਰੂਕਾ ਸਾਕਾਮੋਟੋ ਨੇ ਕਿਹਾ, “ਇਕ ਵਾਰ ਇਹ ਮਾਮਲੇ ਤੇਜ਼ੀ ਵੱਧ ਰਹੇ ਹਨ ਹੈ।”

 

- Advertisement -

 

      ਸਿਹਤ ਮਾਹਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਮੌਸਮੀ ਕਾਰਕ, ਵੱਧ ਰਹੀ ਗਤੀਸ਼ੀਲਤਾ ਅਤੇ ਰੂਪਾਂ ਦੇ ਫੈਲਣ ਨਾਲ ਇਸ ਗਰਮੀ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਮੁੜ ਉਛਾਲ ਆਵੇਗਾ। ਕਯੋਟੋ ਯੂਨੀਵਰਸਿਟੀ ਦੇ ਪ੍ਰੋਫੈਸਰ ਯੂਕੀ ਫੁਰਸ ਨੇ ਪਹਿਲਾਂ ਅਨੁਮਾਨ ਲਗਾਇਆ ਸੀ ਕਿ ਟੋਕਿਓ ਵਿੱਚ ਰੋਜ਼ਾਨਾ ਨਵੇਂ ਕੇਸ ਜੁਲਾਈ ਵਿੱਚ 1000 ਅਤੇ ਅਗਸਤ ਵਿੱਚ 2,000 ਹੋ ਸਕਦੇ ਹਨ, ਇਸ ਨਾਲ ਸੰਭਾਵਤ ਤੌਰ ’ਤੇ ਰਾਜਧਾਨੀ ਖੇਤਰ ਦੇ ਹਸਪਤਾਲਾਂ ਤੇ ਅਚਾਨਕ ਭਾਰ ਵਧੇਗਾ।

‘ਇਸ ਲਹਿਰ ਦੀ ਪਹਿਲਾਂ ਤੋਂ ਹੀ ਪੂਰੀ ਸੰਭਾਵਨਾ ਸੀ, ਜੋ ਸਹੀ ਹੋ ਰਹੀ ਹੈ,’ ਇਹ ਕਹਿਣਾ ਹੈ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਕੇਨਜੀ ਸ਼ਿਬੂਆ ਦਾ। ਉਨਾਂ ਕਿਹਾ ਕਿ 20 ਜੂਨ ਨੂੰ ਪਾਬੰਦੀਆਂ ਨੂੰ ਹਟਾ ਲਏ ਜਾਣ ਕਾਰਨ ਇਹ ਛੂਤ ਵਾਲੀ ਡੈਲਟਾ ਵੇਰੀਐਂਟ ਫੈਲਣ ਦਾ ਇੱਕ ਕਾਰਨ ਹੈ ।  ਸ਼ਿਬੂਆ ਹੁਣ ਪੇਂਡੂ ਫੁਕੂਸ਼ੀਮਾ ਦੇ ਖੇਤਰ ਵਿਚ ਟੀਕਾਕਰਨ ਦੀ ਮੁਹਿੰਮ ਚਲਾ ਰਹੇ ਹਨ।

ਦੇਸ਼ ਦੇ ਟੀਕਾਕਰਨ ਵਿੱਚ ਪਿਛਲੇ ਮਹੀਨੇ ਤੋਂ ਕੁਝ ਤੇਜੀ ਆਈ ਹੈ , ਪਰੰਤੂ ਹੁਣ ਵੀ ਸਪਲਾਈ ਅਤੇ ਲੌਜਿਸਟਿਕ ਪਰੇਸ਼ਾਨੀ ਵਿੱਚ ਵਾਧਾ ਹੋਇਆ ਹੈ।

ਟੋਕੀਓ ਵਿੱਚ ਹੁਣ ਡੈਲਟਾ ਵੇਰੀਐਂਟ ਦੇ 30 ਫੀਸਦ ਤੋਂ ਵੱਧ ਕੇਸ ਆਉਂਦੇ ਹਨ ਅਤੇ ਦਰ ਵੱਧਦੀ ਜਾ ਰਹੀ ਹੈ।

ਉਧਰ ਜਾਪਾਨ ਸਰਕਾਰ ਵੈਕਸੀਨੇਸ਼ਨ ‘ਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦੇ ਚੁੱਕੀ ਹੈ।

Share this Article
Leave a comment