ਚੰਡੀਗੜ੍ਹ : ਅੱਜ ਪੰਜਾਬ ਵਿਧਾਨ ਸਭਾ ਅੰਦਰ ਹਲਕਾ ਦਾਖਾ ਦੇ ਵਿਧਾਇਕ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਵੱਲੋ਼ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਵਾਏ ਜਾਣ ਸਬੰਧੀ ਮਤਾ ਲਿਆਂਦਾ ਜੋ ਕਿ ਵਿਧਾਨ ਸਭਾ ਵੱਲੋਂ ਬੜੇ ਅਰਾਮ ਨਾਲ ਪਾਸ ਕਰ ਦਿੱਤਾ ਗਿਆ। ਇਸ ਮਤੇ ਨੂੰ ਪਾਸ ਕਰਨ ਮੌਕੇ ਜਿਹੜੀ ਖਾਸ ਗੱਲ ਰਹੀ ਉਹ ਇਹ ਸੀ ਕਿ ਮਤੇ ਦਾ ਅਕਾਲੀਆਂ ਨੇ ਤਾਂ ਵਿਰੋਧ ਕਰਨਾ ਹੀ ਸੀ ਫੂਲਕਾ ਅਨੁਸਾਰ ਇਸ ਦੌਰਾਨ ਵਿਰੋਧ ਮੱਤ ਵਿੱਚ ਇੱਕ ਅਵਾਜ਼ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਕੰਵਰ ਸੰਧੂ ਦੀ ਵੀ ਸੀ ਜਿਸ ਨੇ ਕਿ ਉਨ੍ਹਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ।
ਇਸ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਫੂਲਕਾ ਨੇ ਕਿਹਾ ਕਿ ਇਸ ਮਤੇ ਨੂੰ ਜ਼ਿਆਦਾ ਤਰ ਅਵਾਜਾਂ ਰਾਹੀਂ ਪਾਸ ਤਾਂ ਕਰ ਦਿੱਤਾ ਗਿਆ, ਪਰ ਇਨ੍ਹਾਂ ਵਿੱਚੋਂ ਅਕਾਲੀਆਂ ਤੋਂ ਇਲਾਵਾ ਇਕ ਅਵਾਜ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਦੀ ਸੀ ਜਿਸ ਨੂੰ ਵਿਰੋਧ ਵਿੱਚ ਸੁਨਣ ਲਈ ਉਹ ਪੂਰੀ ਤਰ੍ਹਾਂ ਤਿਆਰ ਨਹੀਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬੇਹੱਦ ਦੁੱਖ ਹੋਇਆ ਹੈ ਕਿ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਮਤੇ ਦਾ ਉਨ੍ਹਾ ਦੇ ਸਾਥੀ ਰਹਿ ਚੁੱਕ ਕੰਵਰ ਸੰਧੂ ਨੇ ਵਿਰੋਧ ਕੀਤਾ ਹੈ ਤੇ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਉਹ ਅਚਾਨਕ ਘਟੀ ਇਸ ਘਟਨਾ ਲਈ ਤਿਆਰ ਨਹੀਂ ਸਨ। ਉਨ੍ਹਾ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਕੰਵਰ ਸੰਧੂ ਉਨ੍ਹਾ ਨਾਲ ਇਸ ਮਸਲੇ ‘ਤੇ ਕਿਉਂ ਨਹੀਂ ਖੜ੍ਹੇ ਹੋਏ।