ਜਲੰਧਰ ‘ਚ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਕਾਫਲੇ ‘ਤੇ ਹਮਲਾ, ਤਿੰਨ ਨੌਜਵਾਨ ਹਿਰਾਸਤ ‘ਚ

Rajneet Kaur
1 Min Read

ਜਲੰਧਰ: ਜਲੰਧਰ ‘ਚ ਕੈਬਨਿਟ ਮੰਤਰੀ ਬਲਕਾਰ ਸਿੰਘ ਜਦੋਂ ਆਪਣੀ ਪਤਨੀ ਨਾਲ ਰਵਿਦਾਸ ਚੌਕ ਨੇੜੇ ਆਪਣੀ ਰਿਹਾਇਸ਼ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਦੇ ਕਾਫਲੇ ‘ਤੇ ਸ਼ਰਾਰਤੀ ਅਨਸਰਾਂ ਨੇ  ਹਮਲਾ ਕਰ ਦਿੱਤਾ।ਉਨ੍ਹਾਂ ਦੀ ਗੱਡੀ ਦੇ ਅੱਗੇ ਚੱਲ ਰਹੀ ਪਾਇਲਟ ਗੱਡੀ ’ਤੇ ਇੱਟਾਂ ਰੋੜੇ ਵਰਾਏ।ਇਸਦੇ ਨਾਲ ਹੀ  ਪਾਇਲਟ ਦੇ ਮੁਲਾਜ਼ਮਾਂ ਦੀ ਵੀ ਕੁੱਟਮਾਰ ਕੀਤੀ। ਘਟਨਾ ਰਾਤ ਕਰੀਬ ਇੱਕ ਵਜੇ ਵਾਪਰੀ।

ਇਸ ਦੀ ਸੂਚਨਾ ਮਿਲਦਿਆਂ ਹੀ ਕਮਿਸ਼ਨਰ ਕੁਲਦੀਪ ਚਾਹਲ ਨੇ ਤੁਰੰਤ IPS ਅਧਿਕਾਰੀ ਆਦਿਤਿਆ ਨੂੰ ਮੌਕੇ ਤੇ ਭੇਜਿਆ। ਸ਼ਰਾਰਤੀ ਅਨਸਰਾਂ ਦਾ ਹੌਂਸਲਾ ਇੰਨਾ ਬੁਲੰਦ ਸੀ ਕਿ ਉਹ ਮੰਤਰੀ ਬਲਕਾਰ ਸਿੰਘ ਦੀ ਰਿਹਾਇਸ਼ ‘ਤੇ ਚਲੇ ਗਏ ਅਤੇ ਗੁੰਡਾਗਰਦੀ ਕੀਤੀ। ਥਾਣਾ-6 ਦੀ ਪੁਲਿਸ ਨੇ ਮੰਤਰੀ ਦੇ ਘਰ ਦੇ ਬਾਹਰ ਪਹੁੰਚ ਕੇ ਤਿੰਨ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ। ਨੌਜਵਾਨ ਨਸ਼ੇ ‘ਚ ਸਨ।

ਮੰਤਰੀ ਬਲਕਾਰ ਸਿੰਘ ਦੇ ਸੁਰੱਖਿਆ ਅਮਲੇ ਨੇ ਮੰਤਰੀ ਨੂੰ ਮੌਕੇ ਤੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਸਹੀ ਸਲਾਮਤ ਉਨ੍ਹਾਂ ਨੂੰ ਘਰ ਤੱਕ ਪਹੁੰਚਾਇਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment