ਅੰਮ੍ਰਿਤਸਰ ਦੇ ਇਸ ਪਿੰਡ ‘ਚ ਰਾਤੋ-ਰਾਤ ਹੋਇਆ ਵੱਡਾ ਕਾਂਡ, ਆਵਾਜ਼ ਸੁਣ ਜਾਗੇ ਪਿੰਡ ਦੇ ਲੋਕ

TeamGlobalPunjab
2 Min Read

ਅੰਮ੍ਰਿਤਸਰ : ਪੰਜਾਬ ‘ਚ ਦਿਨੋਂ ਦਿਨ ਗੁੰਡਾਗਰਦੀ, ਚੋਰੀ, ਲੁੱਟ ਖੌਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀ ਹਨ, ਪਰ ਇੰਝ ਲਗਦਾ ਹੈ ਕਿ ਲੋਕ ਹੁਣ ਪੰਜਾਬ ਪੁਲਿਸ ਦੀ ਬਜਾਏ ਆਪਣੀ ਰਾਖੀ ਆਪ ਖੁਦ ਕਰਨ ਲੱਗ ਪਏ ਹਨ ਤੇ ਸੁੱਤੀ ਪਈ ਪੁਲਿਸ ਨੂੰ ਜਗਾ ਰਹੇ ਹਨ। ਜਿਸ ਦੀ ਤਾਜ਼ਾ ਉਦਾਹਰਣ ਦੇਖਣ ਨੂੰ ਮਿਲੀ ਹੈ ਅੰਮ੍ਰਿਤਸਰ ਦੇ ਪਿੰਡ ਲੋਹਾਰਕਾ ‘ਚ ਜਿਥੇ ਰਾਤੋ ਰਾਤ ਚੋਰ ਪੰਜਾਬ ਐਂਡ ਸਿੰਧ ਬੈਂਕ ਦਾ ਏ.ਟੀ.ਐੱਮ ਲੈ ਕੇ ਨੌ ਦੋ ਗਿਆਰਾ ਹੋ ਗਏ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮੌਕੇ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਦੋ ਵਿਅਕਤੀ ਬੜੀ ਹੀ ਚਾਲਾਕੀ ਨਾਲ ਏ.ਟੀ.ਐੱਮ. ਅੰਦਰ ਦਾਖਲ ਹੁੰਦੇ ਹਨ ਤੇ ਮਸ਼ੀਨ ਨੂੰ ਉਖਾੜ ਕੇ ਆਪਣੀ ਕਾਰ ਦੇ ਪਿੱਛੇ ਬੰਨ੍ਹ ਕੇ ਲੈਂਦੇ ਹਨ। ਇਸ ਘਟਨਾ ਨੂੰ ਚੋਰਾਂ ਵੱਲੋਂ ਅੰਜਾਮ ਭਾਵੇਂ ਬੜੀ ਹੀ ਚਲਾਕੀ ਨਾਲ ਦਿੱਤਾ ਗਿਆ ਪਰ ਫਿਰ ਵੀ ਮਸ਼ੀਨ ਨੂੰ ਉਖਾੜਦਿਆਂ ਅਵਾਜ਼ ਆਈ ਜਿਸ ਨਾਲ ਆਸੇ ਪਾਸੇ ਕੁਝ ਲੋਕ ਜਾਗ ਗਏ ਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਚੋਰਾਂ ਦੀ ਕਾਰ ਦਾ ਪਿੱਛਾ ਕਰ ਰਹੀ ਪੁਲਸ ਨੂੰ ਵੇਖ ਚੋਰ ਏ.ਟੀ.ਐੱਮ. ਨੂੰ ਰਸਤੇ ‘ਚ ਹੀ ਛੱਡ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਇਸ ਏ.ਟੀ.ਐੱਮ. ‘ਚ ਢਾਈ ਲੱਖ ਦੇ ਕਰੀਬ ਰੁਪਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 3 ਵਜੇ ਵਾਪਰੀ ਹੈ।

ਫਿਲਹਾਲ ਪੁਲਿਸ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕਰਦੀ ਹੈ ਪਰ ਇਸ ਤਰ੍ਹਾਂ ਦਿਨੋ ਦਿਨ ਵਧ ਰਹੀਆਂ ਅਜਿਹੀਆਂ ਘਟਨਾਵਾਂ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਦੀ ਪੋਲ਼੍ਹ ਖੋਲ਼੍ਹ ਰਹੀਆਂ ਹਨ।  ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਨ੍ਹਾਂ ਮੁਲਜ਼ਮਾਂ ਨੂੰ ਕਦੋ ਤੱਕ ਕਾਬੂ ਕਰਕੇ ਜੇਲ੍ਹ ਦੀਆਂ ਸਿਲਾਖਾਂ ਪਿੱਛੇ ਡਕਦੀ ਹੈ ਜਾਂ ਹਮੇਸ਼ਾਂ ਦੀ ਤਰ੍ਹਾਂ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਰੱਖ ਦਿੱਤਾ ਜਾਵੇਗਾ।

 

Share this Article
Leave a comment