ਭਾਰਤੀ ਡਾਕਟਰਾਂ ਤੇ ਨਰਸਾਂ ਲਈ ਖੁਸ਼ਖਬਰੀ, ਬ੍ਰਿਟੇਨ ਸਰਕਾਰ ਦੇਵੇਗੀ ਫਾਸਟ ਟ੍ਰੈਕ ਵੀਜ਼ਾ

TeamGlobalPunjab
2 Min Read

ਲੰਦਨ: ਬ੍ਰਿਟੇਨ ਸਰਕਾਰ ਜਲਦ ਹੀ ਅਜਿਹੀ ਯੋਜਨਾ ਲਾਗੂ ਕਰਨ ਵਾਲੀ ਹੈ ਜਿਸ ਵਿੱਚ ਦੁਨੀਆ ਭਰ ਤੋਂ ਡਾਕਟਰਾਂ ਤੇ ਨਰਸਾਂ ਨੂੰ ਫਾਸਟ ਟ੍ਰੈਕ ਵੀਜ਼ਾ ਦੇ ਕੇ ਬੁਲਾਇਆ ਜਾਵੇਗਾ। ਸਰਕਾਰੀ ਨੈਸ਼ਨਲ ਹੈਲਥ ਸਰਵਿਸ ( ਐੱਨਐੱਚਐੱਸ ) ਵਿੱਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਦੇ ਚਲਦਿਆਂ ਇਹ ਯੋਜਨਾ ਬਣਾਈ ਗਈ ਹੈ।

ਇਸ ਦਾ ਸਭ ਤੋਂ ਵੱਡਾ ਫਾਇਦਾ ਭਾਰਤੀ ਡਾਕਟਰਾਂ ਅਤੇ ਨਰਸਾਂ ਨੂੰ ਹੋਣ ਦੀ ਸੰਭਾਵਨਾ ਹੈ ਕਿਉਂਕਿ ਭਾਰਤ ’ਚ ਹਰ ਸਾਲ ਮੈਡੀਕਲ ਕਾਲਜਾਂ ਵਿੱਚੋਂ ਵੱਡੀ ਗਿਣਤੀ ’ਚ ਡਾਕਟਰ ਤੇ ਨਰਸ ਪਾਸ ਹੁੰਦੇ ਹਨ। ਪ੍ਰਧਾਨਮੰਤਰੀ ਬੋਰਿਸ ਜੌਹਨਸਨ ਨੇ ਇਸ ਵੀਜ਼ਾ ਨੂੰ ਐਨ.ਐਚ.ਐਸ. ਵੀਜਾ ਦਾ ਨਾਮ ਦਿੱਤਾ ਹੈ। ਇਸ ਦੀ ਚਰਚਾ ਚੋਣ ਪ੍ਰਚਾਰ ਦੌਰਾਨ ਵੀ ਉਨ੍ਹਾਂ ਨੇ ਕੀਤੀ ਸੀ। ਵੀਰਵਾਰ ਨੂੰ ਸੰਸਦ ਵਿੱਚ ਮਹਾਰਾਣੀ ਦੇ ਭਾਸ਼ਣ ਵਿੱਚ ਵੀ ਇਸ ਯੋਜਨਾ ਦਾ ਜ਼ਿਕਰ ਕੀਤਾ ਗਿਆ ।

- Advertisement -

ਇਸ ਭਾਸ਼ਣ ਰਾਹੀਂ ਮਹਾਰਾਣੀ ਨੇ ਬੋਰਿਸ ਜੌਹਨਸਨ ਦੀ ਅਗਵਾਈ ਹੇਠਲੀ ਨਵੀਂ ਕਨਜ਼ਰਵੇਟਿਵ ਸਰਕਾਰ ਦੇ ਏਜੰਡੇ ਨੂੰ ਸਭ ਦੇ ਸਾਹਮਣੇ ਪੇਸ਼ ਕੀਤਾ। ਜਿਸ ਤੋਂ ਪੁਸ਼ਟੀ ਹੋ ਗਈ ਕਿ ਜਾਨਸਨ ਸਰਕਾਰ ਆਉਣ ਵਾਲੇ ਕੁੱਝ ਹਫਤਿਆਂ ਵਿੱਚ ਇਸ ਨਵੀਂ ਵੀਜ਼ਾ ਯੋਜਨਾ ਨੂੰ ਲਾਗੂ ਕਰਨ ਜਾ ਰਹੀ ਹੈ । ਮਹਾਰਾਣੀ ਐਲਿਜਾਬੇਥ ੨ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਨੈਸ਼ਨਲ ਹੈਲਥ ਸਰਵਿਸ ਨੂੰ ਤਾਕਤ ਮਿਲੇਗੀ।

ਨਵੇਂ ਡਾਕਟਰ, ਨਰਸ ਅਤੇ ਹੋਰ ਚਿਕਿਤਸਕ ਸਾਥੀ ਬਰੀਟੇਨ ਦੀ ਸਿਹਤ ਸੇਵਾ ਨੂੰ ਬਿਹਤਰ ਬਣਾਉਣਗੇ । ਜੌਹਨਸਨ ਸਰਕਾਰ ਦੁਨੀਆ ਦੇ ਸਭ ਤੋਂ ਚੰਗੇ ਪੇਸ਼ੇਵਰਾਂ ਨੂੰ ਬ੍ਰਿਟੇਨ ਬੁਲਾਉਣਾ ਚਾਹੁੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਬਰੈਗਜ਼ਿਟ ਪ੍ਰਕਿਰਿਆ ਨੂੰ ਜਾਰੀ ਰੱਖਦੇ ਹੋਏ ਸਰਕਾਰ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਲਈ ਇਮੀਗਰੇਸ਼ਨ ਨੀਤੀ ਵਿੱਚ ਬਦਲਾਵ ਕਰੇਗੀ।

Share this Article
Leave a comment