ਚੰਡੀਗੜ੍ਹ : ਬਾਹੂਬਲੀ ਫਿਲਮ ਦਾ ਬਹੁਤ ਹੀ ਪ੍ਰਚਲਿੱਤ ਗੀਤ ਜੈ ਜੈ ਕਾਰਾ, ਜਿਸ ਨੂੰ ਸੁਣਦੇ ਹੀ ਰਾਜੇ ਮਹਾਰਾਜਿਆਂ ਵਾਲੀ ਫਿਲਿੰਗ ਆਉਂਣੀ ਸ਼ੁਰੂ ਹੋ ਜਾਂਦੀ ਹੈ, ਅਜਿਹੀ ਹੀ ਫਿਲਿੰਗ ਇਸ ਗੀਤ ਤੇ ਲੈ ਰਹੇ ਸਨ ਨੀਲਧਾਰੀ ਸੰਪਰਦਾ ਦੇ ਮੁਖੀ ਸਤਨਾਮ ਸਿੰਘ ਨੀਲਧਾਰੀ, ਜਿਸ ਦੀ ਵੀਡੀਓ ਜੰਗਲ ‘ਚ ਲੱਗੀ ਅੱਗ ਵਾਂਗ ਲੋਕਾਂ ‘ਚ ਫੈਲ ਗਈ, ਉਸ ਤੋਂ ਬਾਅਦ ਲੋਕਾਂ ਨੇ ਦੱਬ ਕੇ ਸਤਨਾਮ ਸਿੰਘ ਨੂੰ ਭੰਡਿਆ। ਪਰ ਹੁਣ ਇਹ ਗੱਲ ਇਥੇ ਹੀ ਖਤਮ ਕਰਦੇ ਹੋਏ ਤੁਹਾਨੂੰ ਲੈ ਚਲਦੇ ਹਾਂ, ਸਤਨਾਮ ਸਿੰਘ ਦੀ ਇਕ ਨਵੀਂ ਵੀਡੀਓ ਵੱਲ। ਖ਼ਬਰ ਪੜ੍ਹਨ ਤੋਂ ਪਹਿਲਾਂ ਹੇਠ ਦਿੱਤੀ ਗਈ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ।
ਸਾਨੂੰ ਯਕੀਨ ਹੈ ਕਿ ਵੀਡੀਓ ਦੇਖ ਕੇ ਤੁਹਾਡੇ ਪੱਲੇ ਤਾਂ ਕੁਝ ਕੁਝ ਪੈ ਹੀ ਗਿਆ ਹੋਣੈ। ਪਰ ਅਸੀਂ ਫੇਰ ਵੀ ਤੁਹਾਨੂੰ ਸਾਰੀ ਵੀਡੀਓ ‘ਚ ਕੀ ਹੋ ਰਿਹਾ ਉਸ ਤੋਂ ਜਾਣੂ ਕਰਵਾ ਦਿੰਦੇ ਹਾਂ। ਤਸਵੀਰਾਂ ‘ਚ ਤੁਸੀਂ ਸਾਫ ਤੌਰ ‘ਤੇ ਦੇਖ ਸਕਦੇ ਹੋ ਕਿ ਸਾਹਮਣੇ ਬੈਠੇ ਕੁਝ ਵਿਅਕਤੀ ਕੀਰਤਨ ਕਰਦੇ ਦਿਖਾਈ ਦਿੰਦੇ ਨੇ, ਤੇ ਉਨ੍ਹਾਂ ਦੇ ਖੱਬੇ ਪਾਸੇ ਇੰਝ ਲਗਦੈ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਵੇ। ਕੀਤਰਨ ਕਰ ਰਹੇ ਕੀਰਤਨੀਆਂ ਦੇ ਸਾਹਮਣੇ ਇਕ ਸੋਫੇ ‘ਤੇ ਨੀਲੀ ਦਸਤਾਰ ਬੰਨ੍ਹੀਂ ਇਕ ਜਨਾਬ ਬੈਠੇ ਨੇ। ਬਾਕੀ ਸਾਰੀ ਸੰਗਤ ਨੀਚੇ ਬੈਠ ਕੇ ਕੀਰਤਨ ਸੁਣ ਰਹੀ ਹੈ। ਦੱਸ ਦਈਏ ਕਿ ਇਹ ਸੋਫੇ ‘ਤੇ ਬੈਠੇ ਜਨਾਬ ਨੀਲਧਾਰੀ ਸੰਪਰਦਾ ਦੇ ਮੁਖੀ ਸਤਨਾਮ ਸਿੰਘ ਨੇ। ਪਰ ਇਹ ਵੀਡੀਓ ਜਿਵੇਂ ਹੀ ਲੋਕਾਂ ਦੀ ਕਚਹਿਰੀ ਚ ਪਹੁੰਚੀ ਤਾਂ ਲੋਕਾਂ ਵਲੋਂ ਇਸ ਦਾ ਵਿਰੋਧਤਾ ਕਰਨੀ ਵੀ ਸ਼ੁਰੂ ਕਰ ਦਿੱਤੀ।
ਥੋੜੇ ਹੀ ਸਮੇਂ ‘ਚ ਸਤਨਾਮ ਸਿੰਘ ਦੀ ਇਹ ਦੂਜੀ ਵੀਡੀਓ ਵਾਇਰਲ ਹੋਈ ਹੈ। ਲੋਕਾਂ ਵਲੋਂ ਵਾਇਰਲ ਵੀਡੀਓ ਦੀ ਤਰ੍ਹਾਂ ਇਸ ਵੀਡੀਓ ‘ਚ ਵੀ ਇਸ ਬਾਬੇ ਨੂੰ ਹੀ ਕੋਸਿਆ ਜਾ ਰਿਹਾ।