ਅਮਰੀਕੀ ਸੰਸਦ ‘ਚ ਸਿੱਖਾਂ ਦੇ ਯੋਗਦਾਨ ਤੇ ਕੁਰਬਾਨੀਆਂ ਦੀ ਸ਼ਲਾਘਾ ਲਈ ਮਤਾ ਪੇਸ਼

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ‘ਚ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਭਾਈਚਾਰੇ ਦੇ ਯੋਗਦਾਨ ਤੇ ਕੁਰਬਾਨੀਆਂ ਦੀ ਸ਼ਲਾਘਾ ਲਈ ਅਮਰੀਕੀ ਸੰਸਦ ‘ਚ ਮਤਾ ਪੇਸ਼ ਕੀਤਾ ਗਿਆ ਹੈ। ਸਦਨ ‘ਚ ਸੀਨੇਟਰ ਟਾਡ ਯੰਗ ਅਤੇ ਬੇਨ ਕਾਰਡਿਨ ਵੱਲੋਂ ਪੇਸ਼ ਕਿਤੇ ਗਏ ਮਤਿਆਂ ‘ਚੋਂ ਇੱਕ ਵਿੱਚ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਿਕ, ਸਭਿਆਚਾਰਕ ਤੇ ਧਾਰਮਿਕ ਮਹੱਤਵ ਦੀ ਚਰਚਾ ਕੀਤੀ ਗਈ ਹੈ।

ਟਾਡ ਯੰਗ ਨੇ ਕਿਹਾ, ‘ਇਹ ਮਤਾ ਅਮਰੀਕੀ ਸਿੱਖਾਂ ਦਾ ਸਨਮਾਨ ਕਰਦਾ ਹੈ, ਜੋ ਸਾਡੇ ਦੇਸ਼ ਦੀ ਸਭਿਆਚਾਰ ਤੇ ਵਿਭਿੰਨਤਾ ਦਾ ਇੱਕ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਅਮਰੀਕਾ ਦੇ ਇੰਡੀਆਨਾ ਵਿੱਚ 10,000 ਤੋਂ ਜ਼ਿਆਦਾ ਸਿੱਖ ਵਸਦੇ ਹਨ ਤੇ ਮੈਂ ਉਨ੍ਹਾਂ ਦੇ ਸਨਮਾਨ ਵਿੱਚ ਪਹਿਲਾ ਮਤਾ ਪੇਸ਼ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ।

ਸਿੱਖਾਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਦੇ ਹੋਏ ਮਤੇ ਵਿੱਚ ਅਮਰੀਕਾ ਅਤੇ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੇ ਨਾਲ ਹੋ ਰਹੇ ਭੇਦਭਾਵ ਦਾ ਵੀ ਜ਼ਿਕਰ ਕੀਤਾ ਗਿਆ। ਜਦਕਿ ਕਾਰਡਿਨ ਨੇ ਸਿੱਖਾਂ ਦੇ ਸਮਾਜਿਕ, ਸਭਿਆਚਾਰਕ ਤੇ ਆਰਥਿਕ ਖੇਤਰ ‘ਚ ਯੋਗਦਾਨ ਤੇ ਨਸਲੀ ਤੇ ਧਾਰਮਿਕ ਵਿਤਕਰੇ ਖਿਲਾਫ ਖੜ੍ਹੇ ਹੋਣ ਦੇ ਉਨ੍ਹਾਂ ਦੀ ਹਿੰਮਤ ਦੀ ਸ਼ਲਾਘਾ ਵੀ ਕੀਤੀ।

- Advertisement -

ਮਤੇ ‘ਚ ਚਾਰ ਮਹਾਨ ਸਿੱਖਾਂ ਦਾ ਜਿਕਰ
ਅਮਰੀਕੀ ਸੀਨੇਟਰ ਨੇ ਆਪਣੇ ਮਤੇ ‘ਚ ਚਾਰ ਮਹਾਨ ਸਿੱਖਾਂ ਦਾ ਅਮਰੀਕਾ ‘ਚ ਯੋਗਦਾਨ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪਹਿਲੇ ਏਸ਼ੀਆਈ ਅਮਰੀਕੀ ਸੰਸਦ ਸਿੱਖ ਮੈਂਬਰ ਦਲੀਪ ਸਿੰਘ, ਜਿਨ੍ਹਾਂ ਨੂੰ 1957 ਵਿੱਚ ਚੁਣਿਆ ਗਿਆ ਸੀ। ਫਾਈਬਰ ਆਪਟਿਕਲ ਦੇ ਖੋਜੀ ਡਾ. ਨਰਿੰਦਰ ਕਪਾਨੀ , ਅਮਰੀਕਾ ਵਿੱਚ ਸਭ ਤੋਂ ਵੱਡੇ ਆੜੂ ਦੇ ਉਤਪਾਦਕ ਦੀਦਾਰ ਸਿੰਘ ਬੈਂਸ ਤੇ ਪ੍ਰਸਿੱਧ ‘ਰੋਜ਼ਾ ਪਾਰਕਸ ਟ੍ਰੇਬਲੇਜ਼ਰ’ ਐਵਾਰਡ ਜੇਤੂ ਗੁਰਿੰਦਰ ਸਿੰਘ ਖਾਲਸਾ ਸ਼ਾਮਿ ਹਨ। ਉੱਥੇ ਹੀ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੂੰ ਆਪਣੀ ਸੇਵਾ ਦੇਣ ਵਾਲੇ ਭਗਤ ਸਿੰਘ ਥਿੰਦ ਦੀ ਵੀ ਇਸ ਮਤੇ ‘ਚ ਸ਼ਲਾਘਾ ਕੀਤੀ ਗਈ ਹੈ।

ਫਾਈਬਰ ਆਪਟੀਕਲ ਦੇ ਖੋਜ ਕਰਤਾ ਡਾ. ਨਰਿੰਦਰ ਕਪਾਨੀ, ਅਮਰੀਕਾ ਦੇ ਸਭ ਤੋਂ ਵੱਡੇ ਆੜੂ ਉਤਪਾਦਕ ਦੀਦਾਰ ਸਿੰਘ ਬੈਂਸ ਤੇ ਪ੍ਰਸਿੱਧ ਰੋਜਾ ਪਾਰਕਸ ਟ੍ਰੇਬਲੇਜ਼ਰ ਐਵਾਰਡ ਜੇਤੂ ਗੁਰਿੰਦਰ ਸਿੰਘ ਖ਼ਾਲਸਾ ਸ਼ਾਮਿਲ ਹਨ।

Share this Article
Leave a comment