ਮੁਹਾਲੀ ‘ਚ ਟਰੇਡ ਫੇਅਰ ‘ਚ ਝੂਲਾ ਡਿੱਗਣ ਨਾਲ 10 ਜ਼ਖਮੀ

Rajneet Kaur
1 Min Read

ਮੁਹਾਲੀ : ਮੋਹਾਲੀ ਫੇਜ਼ 8 ‘ਚ ਲੱਗੇ ਮੇਲੇ ਦੌਰਾਨ ਝੂਲਾ ਡਿੱਗਣ ਨਾਲ ਦੱਸ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।ਜ਼ਖ਼ਮੀਆਂ ‘ਚ ਤਿੰਨ ਬੱਚੇ ਗੰਭੀਰ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਨੇੜੇ ਦੇ ਨਿੱਜੀ ਹਸਪਤਾਲਾਂ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਿਵਲ ਹਸਪਤਾਲ ਤੋਂ ਮਿਲੇ ਵੇਰਵਿਆਂ ਅਨੁਸਾਰ ਰਾਜਦੀਪ ਸਿੰਘ 23 ਸਾਲ ਖਰੜ,ਹਿਤੇਸ਼ ਅਮਨ ਸਿਟੀ ਖਰੜ (31) ਉਸਦੀ ਪਤਨੀ ਜ਼ੀਨਤ,ਬਹਾਰਾ ਬੇਗਮ(26)ਫੇਜ਼-1 ਮੋਹਾਲੀ ਅਤੇ ਭਾਵਨਾ ਰੂਪਨਗਰ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ। ਹਾਦਸਾ ਰਾਤ 9 ਵਜੇ ਦਾ ਦੱਸਿਆ ਜਾ ਰਿਹਾ ਹੈ। ਜਦੋਂ ਮੁਹਾਲੀ ਟਰੇਡ ਫੇਅਰ ਨਾਂਅ ਦੇ ਮੇਲੇ ‘ਚ ਝੂਟੇ ‘ਤੇ ਕਰੀਬ 30 ਲੋਕ ਝੂਟੇ ਲੈ ਰਹੇ ਸਨ, ਇਸ ਦੌਰਾਨ ਕੋਈ ਤਕਨੀਕੀ ਖ਼ਰਾਬੀ ਆਉਣ ਨਾ ਸਵਾਰ ਲੋਕ ਥੱਲ ਡਿੱਗ ਗਏ।  ਮੁਹਾਲੀ ਦੀ ਐੱਸਡੀਐੱਮ ਸਰਬਜੀਤ ਕੌਰ ਨੇ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਦਾ ਦੌਰਾ ਵੀ ਕੀਤਾ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment