ਸੁਖਬੀਰ ਢੀਂਡਸਾ ਪਿਓ ਪੁੱਤਰ ਨੂੰ ਆਪਸ ‘ਚ ਲੜਾਉਣਾ ਚਾਹੁੰਦਾ ਹੈ : ਭਗਵੰਤ ਮਾਨ

Prabhjot Kaur
1 Min Read

ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਆਪਸ ਵਿੱਚ ਲੜਾਵਾ ਕੇ ਢੀਂਡਸਾ ਪਰਿਵਾਰ ‘ਚ ਕਲੇਸ਼ ਪਾਉਣਾ ਚਾਹੁੰਦੇ ਹਨ। ‘ਆਪ’ ਪ੍ਰਧਾਨ ਅਨੁਸਾਰ ਸੁਖਬੀਰ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਅਕਾਲੀ ਦਲ ਦੀ ਟਿਕਟ ਤੇ ਆਉਂਦੀਆਂ ਲੋਕ ਸਭਾ ਚੋਣਾਂ ਲੜਾਉਣ ਲਈ ਸੰਗਰੂਰ ਹੀ ਨਹੀਂ ਬਲਕਿ ਪੂਰੇ ਪੰਜਾਬ ਵਿਚੋਂ ਕੋਈ ਵੀ ਉਮੀਦਵਾਰ ਨਹੀਂ ਲੱਭ ਰਿਹਾ । ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਇਹ ਹਨ ਕਿ ਅਕਾਲੀਆਂ ਦਾ ਸੂਬੇ ਚੋਂ ਪੂਰੀ ਤਰ੍ਹਾਂ ਸਫਾਇਆ ਹੋ ਚੁੱਕਿਆ ਹੈ।ਭਗਵੰਤ ਮਾਨ ਇੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।

 

ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਉਮੀਦਵਾਰਾਂ ਦੀ ਤਲਾਸ਼ ਦੌਰਾਨ ਉਸ ਹਾਲਾਤ ਵਿੱਚ ਪਹੁੰਚ ਚੁੱਕੇ ਹਨ ਕਿ ਉਹ ਹੁਣ ਪਰਿਵਾਰਾਂ ਵਿੱਚ ਵੰਡੀਆਂ ਪਾਉਣ ਲੱਗੇ ਪਏ ਹਨ ਤੇ ਉਨ੍ਹਾਂ ਨੇ ਢੀਂਡਸਾ ਪਰਿਵਾਰ ਨੂੰ ਪਾੜਨ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਹੈ।ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ‘ਤੇ ਤੰਜ ਕਸਦਿਆਂ ਕਿਹਾ ਕਿ ਜਦੋਂ ਬਾਪੂ (ਵੱਡੇ ਢੀਂਡਸਾ) ਨੇ ਨਾਂਹ ਕਰ ਦਿੱਤੀ ਤਾਂ ਸੁਖਬੀਰ ਪੁੱਤਰ (ਛੋਟੇ ਢੀਂਡਸਾ) ਨੂੰ ਜ਼ਬਰਦਸਤੀ ਚੋਣ ਲੜਾਉਣ ‘ਤੇ ਉਤਾਰੂ ਹੋ ਗਏ ਹਨ।

 

- Advertisement -

 

Share this Article
Leave a comment