ਸੁਖਜਿੰਦਰ ਰਧਾਵਾ ਨੇ ਵਿਧਾਨ ਸਭਾ ‘ਚ ਫੂਲਕਾ ਨੂੰ ਮੰਨ ਲਿਆ ਲੀਡਰ, ਅਕਾਲੀਆਂ ਦੀ ਕਰਤੀ ਲਾਹ-ਪਾਹ

Prabhjot Kaur
3 Min Read

ਚੰਡੀਗੜ੍ਹ : ਵੈਸੇ ਤਾਂ ਪੰਜਾਬ ਵਿਧਾਨ ਸਭਾ ਅੰਦਰ ਨਿੱਤ ਦਿਹਾੜੇ ਹੋ ਹੱਲਾ ਤੇ ਇੱਕ ਦੂਜੇ ਦੀ ਸ਼ਬਦੀ ਧੂੰਹ ਘੜੀਸ ਆਮ ਵੇਖਣ ਸੁਨਣ ਨੂੰ ਮਿਲਦੀ ਹੀ ਰਹਿੰਦੀ ਹੈ, ਪਰ ਅੱਜ ਜੋ ਹੋਇਆ ਉਸ ਨੇ ਜਿੱਥੇ ਅਕਾਲੀਆਂ ਨੂੰ ਡੁੰਗੀਆਂ ਚਿੰਤਾਵਾਂ ਵਿੱਚ ਪਾ ਦਿੱਤਾ ਉੱਥੇ ਇਸ ਸਭ ਨੂੰ ਵੇਖਣ ਸੁਨਣ ਅਤੇ ਪੜ੍ਹਨ ਵਾਲਿਆਂ ਦੇ ਮੂੰਹ ਖੁਲ੍ਹੇ ਦੇ ਖੁਲ੍ਹੇ ਹੀ ਰਹਿ ਗਏ। ਇਹ ਸਭ ਉਸ ਵੇਲੇ ਹੋਇਆ ਜਦੋਂ ਪੰਜਾਬ  ਦੇ ਕੈਬਨਿੱਟ ਮੰਤਰੀ ਸੁਖਜਿੰਦਰ ਰਧਾਵਾਂ ਨੇ ਇਹ ਸਰੇਆਮ ਐਲਾਨ ਕਰ ਦਿੱਤਾ ਕਿ ਉਹ ਆਉਂਦੀਆਂ ਐਸ ਜੀ ਪੀ ਸੀ ਚੋਣਾਂ ਫੂਲਕਾ ਦੇ ਕਹਿਣ ‘ਤੇ ਪਾਉਣਗੇ।

ਪੰਜਾਬ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਕਰਵਾਏ ਜਾਣ ਦੇ ਮੁੱਦੇ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫੂਲਕਾ ਵੱਲੋ਼ਂ ਐਸ ਜੀ ਪੀ ਸੀ ਚੋਣਾਂ ਜਲਦੀ ਕਰਵਾਏ ਜਾਣ ਸਬੰਧੀ ਕੇਂਦਰ ਨਾਲ ਗੱਲਬਾਤ ਕਰਨ ਸਬੰਧੀ ਵਿਧਾਨ ਸਭਾ ‘ਚ ਮਤਾ ਪਾਸ ਕਰਨ ਲਈ ਕਿਹਾ ਸੀ ਜੋ ਕਿ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ। ਇਸ ਮੌਕੇ ਰੰਧਾਵਾ ਨੇ ਅਕਾਲੀਆਂ ਵੱਲੋ਼ ਫੂਲਕਾ ਨਾਲ ਕਾਂਗਰਸੀਆਂ ਨਾਲ ਗੰਢਤੁੱਪ ਦੇ ਲਾਏ ਗਏ ਦੋਸ਼ਾਂ ‘ਤੇ ਸਵਾਲ ਕਰਦਿਆਂ ਕਿਹਾ ਕਿ ਅਕਾਲੀ ਦੱਸਣ ਕਿ, ਕੀ ਸਿਰਫ ਉਹ ਹੀ ਸਿੱਖ ਹਨ? ਕੀ ਅਸੀ ਸਿੱਖ ਨਹੀਂ? ਰੰਧਾਵਾ ਨੇ ਕਿਹਾ ਕਿ ਉਹ ਖੁਦ ਵੀ ਅੰਮ੍ਰਿਤ ਧਾਰੀ ਸਿੱਖ ਹਨ।ਉਨ੍ਹਾਂ ਕਿਹਾ; ਕਿ ਅਕਾਲੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਥਾਪੇ ਗਏ ਪ੍ਰਧਾਨ ਨੇ ਤਾਂ ਅੱਜ ਤੱਕ ਅੰਮ੍ਰਿਤ ਨਹੀਂ ਛਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਵੱਲੋ਼ ਸਿੱਖ ਦੀ ਪ੍ਰਭਿਸ਼ਾ ਅੰਮ੍ਰਿਤਧਾਰੀ ਵਿਅਕਤੀ ਵਜੋਂ ਕੀਤੀ ਗਈ ਹੈ ਤਾਂ ਫਿਰ ਉਹ ਵੀ ਗੁਰੂ ਦੇ ਸਿੱਖ ਹਨ ਤੇ ਸਿੱਖੀ ਵਿੱਚ ਇੱਕ ਨੰਬਰ ‘ਤੇ ਆਉਂਦੇ ਹਨ।

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਧਰਮ ਦੇ ਥੱਲੇ ਰਾਜਨੀਤੀ ਹੋਵੇ ਪਰ ਅਕਾਲੀਆਂ ਨੇ ਧਰਮ ਨੂੰ ਰਾਜਨੀਤੀ ਹੇਠਾਂ ਲੈ ਆਂਦਾ ਹੈ ਤੇ ਇਹੋ ਕਾਰਨ ਹੈ ਕਿ 1920 ਵਿੱ;ਚ ਬਣੀ ਸ਼੍ਰੋਮਣੀ ਕਮੇਟੀ ਨੂੰ 2020 ਵਿੱਚ ਅਕਾਲੀਆਂ ਦੇ ਕਬਜ਼ੇ ਤੋਂ ਮੁਕਤ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਫੂਲਕਾ ਦੀ ਗੱਲ ਮੰਨਣਗੇ ਤੇ ਜਿੱਥੇ ਉਹ ਕਹਿਣਗੇ ਉੱਥੇ ਵੋਟ ਪਾ ਦਿੱਤੀ ਜਾਵੇਗੀ। ਰੰਧਾਵਾ ਨੇ ਕਿਹਾ ਕਿ ਜਿਹੜੇ ਮਜੀਠੀਆ ਸਿੱਖੀ ਦੇ ਮਸਲੇ ‘ਤੇ ਬਿਨਾਂ ਮਤਲਬ ਰੌਲਾ ਪਾ ਰਹੇ ਹਨ ਉਸ ਬਾਰੇ ਉਨ੍ਹਾ ਨੂੰ ਕਿਸੇ ਤੋ਼ਂ ਸਰਟੀਫੀਕੇਟ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਇਨ੍ਹਾਂ ਲੋਕਾਂ ਤੋਂ ਵੱਧ ਸਿੱਖ ਹਨ।

 

- Advertisement -

Share this Article
Leave a comment