ਵਿਰੋਧੀ ਕਹਿੰਦੇ ਨੇ ਵੱਡੇ ਬੰਦੇ ਫੜ੍ਹੋ ! ਵੱਡੇ ਬੰਦੇ ਦੱਸੋ ਮੈਂ ਕੱਲ੍ਹ ਫੜ੍ਹ ਲਵਾਂਗਾ : ਕੈਪਟਨ ਅਮਰਿੰਦਰ ਸਿੰਘ

Prabhjot Kaur
2 Min Read

ਚੰਡੀਗੜ੍ਹ : ਵਿਧਾਨ ਸਭਾ ‘ਚ ਹਰ ਦਿਨ ਕਿਸੇ-ਨਾ-ਕਿਸੇ ਮੁੱਦੇ ਨੂੰ ਲੈ ਕੇ ਵਿਵਾਦ ਛਿੜਿਆ ਹੀ ਰਹਿੰਦਾ ਹੈ। ਜਿਸ ਦੇ ਚਲਦਿਆਂ ਬੀਤੇ ਦਿਨ ਮੁੱਖ ਮੰਤਰੀ ਦੀ ਨਸ਼ਾ ਰੋਕੂ ਮੁਹਿੰਮ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਛਿੜ ਗਿਆ। ਇਸ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ,‘’ ਕਹਿੰਦੇ ਨੇ ਵੱਡੇ ਫੜ੍ਹੋ ! ਮੈਨੂੰ ਨਸ਼ੇ ਵਾਲੇ ਵੱਡੇ ਬੰਦਿਆਂ ਦੇ ਨਾਮ ਦਿਓ, ਕੱਲ੍ਹ ਫੜ੍ਹ ਲਵਾਂਗੇ, ਕੋਈ ਮੁਸ਼ਕਿਲ ਨਹੀਂ।‘’ ਵਿਧਾਨ ਸਭਾ ‘ਚ ਨਸ਼ੇ ਬਾਰੇ ਬੋਲਣ ਵਾਲਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ‘ਚ ਸਪੈੱਸ਼ਲ ਟਾਸਕ ਫੋਰਸ ਨਸ਼ਾ ਰੋਕੂ ਮੁਹਿੰਮ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਪੈੱਸ਼ਲ ਟਾਸਕ ਫੋਰਸ ਨੂੰ ਜਦੋਂ ਵੀ ਨਸ਼ਿਆ ਸਬੰਧੀ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਜਾਂਚ ਲਈ ਪਹੁੰਚ ਜਾਂਦੀ ਹੈ।

ਵਿਧਾਨ ਸਭਾ ‘ਚ ਨਸ਼ਿਆਂ ਸਬੰਧੀ ਬੋਲਣ ਵਾਲਿਆਂ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਵੀ ਇਸ ਮੁੱਦੇ ਨੂੰ ਲੈ ਕੇ ਸਰਕਾਰ ਵਿਰੁੱਧ ਬਿਆਨਬਾਜ਼ੀਆਂ ਕਰ ਰਹੇ ਹਨ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਪੈੱਸ਼ਲ ਟਾਸਕ ਫੋਰਸ ਜਿੰਨਾਂ ਕਰ ਸਕਦੀ ਹੈ ਉਹ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਅਧਿਕਾਰੀਆਂ ਦੀਆਂ ਤਾਇਨਾਤੀਆਂ ਨੂੰ ਲੈ ਕੇ ਵੀ ਬੋਲਦਿਆਂ ਕਿਹਾ ਕਿ ਇਹ ਮੈਂ ਦੇਖਣਾ ਹੈ ਕਿ ਕਿਸ ਅਧਿਕਾਰੀ ਨੂੰ ਕਿੱਥੇ ਨਿਯੁਕਤ ਕਰਨਾ ਹੈ ਅਤੇ ਸਪੈੱਸ਼ਲ ਟਾਸਕ ਫੋਰਸ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਹੀ ਹੈ ਇਸ ਲਈ ਕਿਸੇ ਨੂੰ ਵੀ ਇਸ ਮਾਮਲੇ ਨੂੰ ਲੈ ਕੇ ਸਵਾਲ ਚੁੱਕਣ ‘ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

 

Share this Article
Leave a comment