ਵਕੀਲ ਨੇ ਅਦਾਲਤ ‘ਚ ਘੇਰ ਲਏ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ! ਜਾਣਗੇ ਜੇਲ੍ਹ?

ਨਵੀਂ ਦਿੱਲੀ : ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਖਿਲਾਫ ਦੇਸ਼ ਭਰ ‘ਚ ਥਾਵਾਂ ‘ਤੇ ਦਰਜ਼ਨਾਂ ਲੋਕਾਂ ਵੱਲੋਂ ਮਾਣਹਾਨੀ ਦੇ ਮੁਕੱਦਮੇ ਦਰਜ਼ ਕਰਵਾਏ ਗਏ ਸਨ, ਜਿਸ ਵਿੱਚ ਚੋਣਾਂ ਤੋਂ ਬਾਅਦ ਕੇਜ਼ਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਤੇ ਅਰੁਣ ਜੇਤਲੀ ਸਮੇਤ ਹੋਰ ਬਹੁਤ ਸਾਰੇ ਲੋਕਾਂ ਤੋ ਤਾਂ ਲਿਖਤੀ ਤੌਰ ‘ਤੇ ਮਾਫੀ ਮੰਗ ਕੇ ਉਨ੍ਹਾਂ ਵੱਲੋਂ ਦਾਇਰ ਕਰਵਾਏ ਮੁਕੱਦਮਿਆਂ ਤੋਂ ਪਿੱਛਾ ਛੁੜਵਾ ਲਿਆ ਸੀ,ਪਰ ਕੁਝ ਅਜਿਹੇ ਸਨ ਜਿਨ੍ਹਾਂ ਵੱਲੋਂ ਦਾਇਰ ਕੀਤੇ ਗਏ ਕੇਸ ਅੱਜ ਵੀ ਜਾਰੀ ਸਨ। ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ‘ਤੇ ਅਜਿਹਾ ਹੀ ਇੱਕ ਕੇਸ ਸੁਰਿੰਦਰ ਸ਼ਰਮਾਂ ਨਾਮ ਦੇ ਇੱਕ ਵਕੀਲ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਦਾਇਰ ਕਰਵਾਇਆ ਸੀ। ਜਿਸ ‘ਤੇ ਕਾਰਵਾਈ ਕਰਦਿਆਂ ਅਦਾਲਤ ਨੇ ਉਕਤ ਤਿੰਨਾਂ ਆਗੂਆਂ ਦੇ ਖਿਲਾਫ ਦੋਸ਼ ਤਹਿ ਕਰ ਦਿੱਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 11 ਅਪ੍ਰੈਲ ਨੂੰ ਹੋਵੇਗੀ ਜਿਸ ਦਿਨ ਸ਼ਿਕਾਇਤ ਕਰਤਾ ਸੁਰਿੰਦਰ ਸ਼ਰਮਾਂ ਦੇ ਬਿਆਨ ਦਰਜ਼ ਕੀਤੇ ਜਾਣਗੇ।

ਦੱਸ ਦਈਏ ਕਿ ਸੁਰਿੰਦਰ ਸ਼ਰਮਾਂ ਨਾਮ ਦੇ ਵਕੀਲ ਨੂੰ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਸ਼ਾਹਦਰਾ ਇਲਾਕੇ ਤੋਂ ਵਿਧਾਇਕੀ ਦੀ ਚੋਣ ਲੜਨ ਲਈ ਟਿਕਟ ਦਿੱਤੀ ਸੀ, ਪਰ ਬਾਅਦ ਵਿੱਚ ਉਸ ‘ਤੇ ਇਹ ਦੋਸ਼ ਲਾਉਂਦਿਆਂ ਸ਼ਾਹਦਰਾ ਤੋਂ ਟਿਕਟ ਕਿਸੇ ਹੋਰ ਆਗੂ ਨੂੰ ਦੇ ਦਿੱਤੀ ਗਈ ਕਿ ਸੁਰਿੰਦਰ ਸ਼ਰਮਾਂ ‘ਤੇ ਤਾਂ ਅਪਰਾਧਿਕ ਮਾਮਲੇ ਦਰਜ਼ ਹਨ ਲਿਹਾਜ਼ਾ ਉਸ ਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ।

ਆਪਣੇ ਉੱਤੇ ਲਾਏ ਗਏ ਦੋਸ਼ਾਂ ਨੂੰ ਸੁਰਿੰਦਰ ਸ਼ਰਮਾਂ ਨੇ ਇੱਜ਼ਤ-ਹਤਕ ਕਰਾਰ ਦਿੰਦਿਆਂ ਅਦਾਲਤ ਵਿੱਚ ਉਕਤ ਤਿੰਨਾਂ ਆਗੂਆਂ ਖਿਲਾਫ ਮਾਣਹਾਨੀ ਦਾ ਮੁਕੱਦਮਾਂ ਦਰਜ਼ ਕਰਵਾ ਦਿੱਤਾ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਪਟਿਆਲਾ ਹਾਉੂਸ ਅਦਾਲਤ ਨੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਯੋਗੇਂਦਰ ਯਾਦਵ ਖਿਲਾਫ ਦੋਸ਼ ਤਹਿ ਕਰ ਦਿੱਤੇ। ਲੋਕ ਸਭਾ ਚੋਣਾਂ ਦੌਰਾਨ ਅਦਾਲਤ ਵੱਲੋਂ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਦੋਸ਼ ਤਹਿ ਕਰਨ ਦੇ ਮਾਮਲੇ ਵਿੱਚ ਰਾਜਨੀਤੀ ਨੂੰ ਹੋਰ ਗਰਮਾ ਦਿੱਤਾ ਹੈ। ਜਿਸ ਦਾ ਵਿਰੋਧੀ ਲਾਹਾ ਲੈਣ ਦੀ ਕੋਸ਼ਿਸ਼ ਕਰਨਗੇ।

 

Check Also

ਪਟਿਆਲਾ ਕੇਂਦਰੀ ਜੇਲ੍ਹ ‘ਚੋਂ 19 ਮੋਬਾਈਲ ਬਰਾਮਦ

 ਪਟਿਆਲਾ: ਪਟਿਆਲਾ ਕੇਂਦਰੀ ਜੇਲ੍ਹ ‘ਚੋਂ 19 ਮੋਬਾਈਲ ਬਰਾਮਦ ਹੋਏ ਹਨ।  ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ …

Leave a Reply

Your email address will not be published.