ਰਾਣਾ ਗੁਰਜੀਤ ਤੋਂ ਬਾਅਦ ਹੁਣ ਖਹਿਰਾ ਲਏਗਾ ਇੱਕ ਹੋਰ ‘ਸਿਆਸੀ ਬਲੀ’, ਇੱਕ ਹੋਰ ਮੰਤਰੀ ਦੀ ਜਾਵੇਗੀ ਝੰਡੀ ਵਾਲੀ ਗੱਡੀ !

Prabhjot Kaur
3 Min Read
ਲੁਧਿਆਣਾ: ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਭਾਂਵੇਂ ਜਿੰਨੀ ਮਰਜੀ ਕੋਸ਼ਿਸ਼ ਕਰ ਲਏ, ਪਰ ਉਹ ਸੂਬੇ ਦੇ ਦਾਗੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਕਾਰਵਾਈ ਕਰਵਾ ਕੇ ਹੀ ਦਮ ਲੈਣਗੇ, ਤੇ ਇਸ ਲਈ ਭਾਂਵੇਂ ਉਨ੍ਹਾਂ ਨੂੰ ਅਦਾਲਤ ਦਾ ਸਹਾਰਾ ਹੀ ਕਿਉਂ ਨਾ ਲੈਣਾ ਪਏ।  ਖਹਿਰਾ ਇੱਥੇ ਲੁਧਿਆਣਾ ਦੇ ਆਰ ਕੇ ਬਿਲਡਰ ਮਾਮਲੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਕੀਤੀਆਂ ਗਈਆਂ ਜਾਂਚ ਰਿਪੋਰਟਾਂ ਸਣੇ ਪੱਤਰਕਾਰਾਂ ਦੇ ਸਾਹਮਣੇ ਪੇਸ਼ ਹੋਏ ਸਨ।  ਇਸ ਮੌਕੇ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੱਕ ਵਾਰ ਫਿਰ ਕੈਪਟਨ ਸਰਕਾਰ ਕੋਲੋਂ ਮੰਗ ਕੀਤੀ ਕਿ ਭਾਰਤ ਭੂਸ਼ਣ ਆਸ਼ੂ ਨੂੰ ਸੂਬੇ ਦੀ ਵਜਾਰਤ ਚੋਂ ਬਰਖਾਸਤ ਕੀਤਾ ਜਾਏ। 
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਕੋਈ ਛੋਟਾ ਮਾਮਲਾ ਨਹੀਂ ਹੈ, ਲੁਧਿਆਣਾ ਦੇ ਇੱਕ ਡੀਐਸਪੀ ਬਲਵਿੰਦਰ ਸਿੰਘ ਨੇ ਖੁਦ ਇਸ ਮਾਮਲੇ ਦੀ ਪੜਤਾਲ ਕਰਕੇ ਰਿਪੋਰਟ ਤਿਆਰ ਕੀਤੀ ਸੀ, ਜਿਸ ਰਿਪੋਰਟ ਨੂੰ ਸੂਬਾ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰਨ ਲੱਗੀ ਹੋਈ ਹੈ। ਇਸ ਮੌਕੇ ਪੰਜਾਬ ਏਕਤਾ ਪਾਰਟੀ ਪ੍ਰਧਾਨ ਨੇ ਦਾਅਵਾ ਕੀਤਾ ਕਿ ਉਸ ਡੀਐਸਪੀ ਤੇ ਮੰਤਰੀ ਆਸ਼ੂ ਵਿਚਕਾਰ ਤਲਖ਼-ਮਿਜਾਜ਼ੀ ਵੀ ਹੋਈ ਸੀ।  ਜਿਸ ਦੀ ਉਸ ਡੀਐਸਪੀ ਨੇ ਆਪਣੇ ਡੀਜੀਪੀ ਨੂੰ ਸ਼ਿਕਾਇਤ ਭੇਜ ਕੇ ਕਿਹਾ ਸੀ ਕਿ ਮੰਤਰੀ ਆਸ਼ੂ ਉਸ ਨੂੰ ਧਮਕੀਆਂ ਦੇ ਰਿਹਾ ਹੈ। ਖਹਿਰਾ ਅਨੁਸਾਰ ਡੀਐਸਪੀ ਵਲੋਂ ਡੀਜੀਪੀ ਨੂੰ ਭੇਜੀ ਉਹ ਚਿੱਠੀ ਵੀ ਉਨ੍ਹਾਂ ਕੋਲ ਮੌਜੂਦ ਹੈ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਹੈ ਕਿ ਇਸ ਲਿਖਤੀ ਸ਼ਿਕਾਇਤ ਦੇ ਬਾਵਜੂਦ ਡੀਐਸਪੀ ਦੀ ਉਸ ਸ਼ਿਕਾਇਤ ਤੇ ਕੋਈ ਸੁਣਵਾਈ ਨਹੀਂ ਹੋਈ। 

ਇਸ ਮੌਕੇ ਖਹਿਰਾ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਇੱਕ ਲਿਖਤੀ ਸ਼ਿਕਾਇਤ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜੀ ਹੈ, ਪਰ ਇਸ ਦੇ ਬਾਵਜੂਦ ਜੇਕਰ ਸਰਕਾਰ ਨੇ ਮੰਤਰੀ ‘ਤੇ ਕੋਈ ਕਾਰਵਾਈ ਨਾ ਕੀਤੀ ਤਾਂ ਮਜਬੂਰ ਹੋਕੇ ਉਨ੍ਹਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖੜਕਾਉਣਾ ਪੈਣਾ ਹੈ। ਇਥੇ ਦੱਸ ਦਈਏ ਕੀ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਇੱਕ ਜਮੀਨ ਦੀ ‘ਚੇਂਜ ਆਫ ਲੈਂਡ ਯੂਜ਼’ ਦੇ ਮਾਮਲੇ ‘ਚ ਕੁਝ ਗੜਬੜੀਆਂ ਕਰਨ ਦੇ ਇਲਜ਼ਾਮ ਲਾਏ ਗਏ ਸਨ।  ਜਿਸ ਨੂੰ ਲੈ ਕੇ ਡੀਐਸਪੀ ਬਲਵਿੰਦਰ ਸਿੰਘ ਨੇ ਪੜਤਾਲ ਕੀਤੀ ਸੀ।  ਉਸ ਤੋਂ ਬਾਅਦ ਮੰਤਰੀ ਭਾਰਤ ਭੂਸ਼ਣ ਆਸ਼ੂ, ਇੱਕ ਹੋਰ ਅਧਿਕਾਰੀ ਤੇ ਉਸ ਡੀਐਸਪੀ ਦੀ ਆਪਸ ‘ਚ ਤਲਖ਼ ਮਿਜਾਜ਼ੀ ਦਾ ਦਾਅਵਾ ਕਰਦੀ ਇੱਕ ਆਡੀਓ ਵੀ ਵਾਇਰਲ ਹੋਈ ਸੀ, ਤੇ ਉਸ ਡੀਐਸਪੀ ਨੇ ਇਸ ਗੱਲ ਦੀ ਡੀਜੀਪੀ ਨੂੰ ਸ਼ਿਖਾਇਤ ਕਰਨ ਦਾ ਵੀ ਦਾਅਵਾ ਕੀਤਾ ਸੀ।  

Share this Article
Leave a comment