Home / News / ਮੁਹਾਲੀ, ਜਲੰਧਰ, ਪਟਿਆਲਾ ਬਣੇ ਕੋਰੋਨਾ ਹੌਟਸਪੌਟ! ਵੱਡੇ ਪੱਧਰ ਤੇ ਮਾਮਲੇ ਆਏ ਪਾਜਿਟਿਵ

ਮੁਹਾਲੀ, ਜਲੰਧਰ, ਪਟਿਆਲਾ ਬਣੇ ਕੋਰੋਨਾ ਹੌਟਸਪੌਟ! ਵੱਡੇ ਪੱਧਰ ਤੇ ਮਾਮਲੇ ਆਏ ਪਾਜਿਟਿਵ

ਨਿਊਜ ਡੈਸਕ: ਸੂਬੇ ਵਿਚ ਕੋਰੋਨਾ ਵਾਇਰਸ ਦਾ ਸਿਲਸਿਲਾ ਬਦਸਤੂਰ ਜਾਰੀ ਹੈ । ਇਸ ਨੇ ਲੋਕਾਂ ਦੇ ਨਕ ਵਿੱਚ ਦਮ ਕਰ ਦਿੱਤਾ ਹੈ । ਬੀਤੀ ਕਲ੍ਹ ਫਿਰ ਇਕ ਵਾਰ ਸੂਬੇ ਨੂੰ ਇਸ ਦੀ ਮਾਰ ਝੱਲਣੀ ਪਈ । ਕਲ ਜਿਥੇ ਪਟਿਆਲਾ ਦੇ ਰਾਜਪੁਰਾ ਵਿੱਚ 6 ਪਾਜਿਟਿਵ ਮਰੀਜ਼ ਸਾਹਮਣੇ ਆਏ ਉਥੇ ਹੀ ਜਲੰਧਰ ਵਿੱਚ ਵੀ ਇਸ ਦੇ 3 ਨਵੇਂ ਮਾਮਲੇ ਪਾਜਿਟਿਵ ਪਾਏ ਗਏ ਹਨ ।

ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨਾਂ ਵਿਅਕਤੀਆਂ ਵਿੱਚ 2 ਮਹਿਲਾਵਾਂ ਸਮੇਤ ਇਕ ਬੱਚਾ ਸ਼ਾਮਲ ਹੈ। ਇਹ ਦੋ ਮਹਿਲਾਵਾਂ ਕ੍ਰਮਵਾਰ 65 ਅਤੇ 37 ਸਾਲਾਂ ਦੀਆਂ ਹਨ ਅਤੇ ਤੀਜੇ ਯਾਨੀ ਬੱਚੇ ਦੀ ਉਮਰ 5 ਸਾਲ ਹੈ ।

ਦਸ ਦੇਈਏ ਕਿ ਬੀਤੀ ਕਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਜਾਣਕਾਰੀ ਦਿਤੀ ਹੈ ਕਿ ਆਉਂਦੇ 30 ਅਪ੍ਰੈਲ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਸੂਬੇ ਦੇ ਹਾਲਾਤਾਂ ਨੂੰ ਜਾਣਨ ਤੋਂ ਬਾਅਦ ਢਿੱਲ ਦੇਣ ਬਾਰੇ ਫੈਸਲਾ ਕੀਤਾ ਜਾ ਸਕਦਾ ਹੈ ।

Check Also

ਮੁੱਖ ਮੰਤਰੀ ਨੇ ਖੇਤੀ ਕਾਨੂੰਨਾਂ ਬਾਰੇ ਵਕੀਲਾਂ ਤੇ ਕਿਸਾਨ ਯੂਨੀਅਨਾਂ ਦੇ ਕਾਨੂੰਨੀ ਨੁਮਾਇੰਦਿਆਂ ਕੋਲੋਂ ਸੁਝਾਅ ਮੰਗੇ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਅਗਲੀ …

Leave a Reply

Your email address will not be published. Required fields are marked *