ਮਾਨਸ਼ਾਹੀਆ ਤੋਂ ਬਾਅਦ ‘ਆਪ’ ਦਾ ਇੱਕ ਹੋਰ ਆਗੂ ਕਾਂਗਰਸ ‘ਚ ਸ਼ਾਮਲ, ਕੈਪਟਨ ਬਾਗ਼ੋ-ਬਾਗ਼ ‘ਆਪ’ ‘ਚ ਮਾਯੂਸੀ

TeamGlobalPunjab
1 Min Read

ਚੰਡੀਗੜ੍ਹ : ਕਾਂਗਰਸ ਪਾਰਟੀ ਇੰਨੀ ਦਿਨੀਂ ਆਮ ਆਦਮੀ ਪਾਰਟੀ ਨੂੰ ਝਟਕੇ ‘ਤੇ ਝਟਕੇ ਦੇਣ ਲੱਗੀ ਹੋਈ ਹੈ। ਇਸ ਦੌਰਾਨ ਜਿੱਥੇ ਸੱਤਾਧਾਰੀਆਂ ਨੇ ‘ਆਪ’ ਦੇ ਮੌਜੂਦਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ ਕਾਂਗਰਸ ਪਾਰਟੀ ਜੁਆਇਨ ਕਰਵਾਉਣ ‘ਚ ਸਫਲਤਾ ਹਾਸਲ ਕੀਤੀ ਹੈ, ਉੱਥੇ ਦੂਜ਼ੇ ਪਾਸੇ ਹਲਕਾ ਖਡੂਰ ਸਾਹਿਬ ਤੋਂ ਸਾਲ 2017 ਦੌਰਾਨ ਵਿਧਾਇਕੀ ਦੀ ਚੋਣ ਲੜ ਚੁਕੇ ਭੁਪਿੰਦਰ ਸਿੰਘ ਬਿੱਟੂ ਖ਼ੁਵਾਸਪੁਰਾ ਨੇ ਵੀ ਕੈਪਟਨ ਦੀ ਹਾਜਰੀ ਵਿੱਚ ਕਾਂਗਰਸ ਦਾ ਪੱਲਾ ਫੜ ਲਿਆ ਹੈ। ਬਿੱਟੂ ਖ਼ਵਾਸਪੁਰਾ ਦਾ ਮਾਝੇ ਹਲਕੇ ਵਿੱਚ ਕਾਫੀ ਅਧਾਰ ਮੰਨਿਆ ਜਾਂਦਾ ਹੈ।

ਦੱਸ ਦਈਏ ਕਿ ਭੁਪਿੰਦਰ ਸਿੰਘ ਬਿੱਟੂ ਖ਼ਵਾਸਪੁਰਾ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਕੈਪਟਨ ਨੇ ਆਪ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਤੇ ਉਨ੍ਹਾਂ ਨੂੰ ਪਾਰਟੀ ਜੁਆਇਨ ਕਰਨ ‘ਤੇ ਜੀ ਆਇਆਂ ਆਖਿਆ।

Share this Article
Leave a comment