ਅੰਮ੍ਰਿਤਸਰ: ਤੇਜ਼ ਰਫਤਾਰ ਆਲਟੋ ਕਾਰ ਤੇ ਇੱਕ ਸਕੂਲ ਵੈਨ ਦੀ ਟੱਕਰ,ਦੋ ਲੋਕਾਂ ਦੀ ਮੌਤ, ਕਈ ਬੱਚੇ ਜ਼ਖ਼ਮੀ

TeamGlobalPunjab
2 Min Read

ਅੰਮ੍ਰਿਤਸਰ: ਪਠਾਨਕੋਟ ਮਾਰਗ ‘ਤੇ ਸੋਇਆ ਪਿੰਡ ਦੇ ਨੇੜੇ ਇੱਕ ਤੇਜ਼ ਰਫਤਾਰ ਆਲਟੋ ਕਾਰ ਤੇ ਇੱਕ ਸਕੂਲ ਵੈਨ ਦੀ ਟੱਕਰ ਹੋ ਗਈ। ਇਸ ਹਾਦਸੇ ਦੀ ਲਪੇਟ ਵਿਚ ਆਉਣ ਕਾਰਨ ਇਕ ਟਿੱਪਰ ਵੀ ਪਲਟ ਗਿਆ। ਜੰਮੂ -ਕਸ਼ਮੀਰ ਦੇ ਰਾਜੌਰੀ ਦੇ ਹੰਜਨਾ ਟਾਕਰਾ ਇਲਾਕੇ ਦੇ ਰਹਿਣ ਵਾਲੇ ਨਰਿੰਦਰ ਪਾਲ ਸਿੰਘ ਅਤੇ ਉਸ ਦੀ ਮਹਿਲਾ ਰਿਸ਼ਤੇਦਾਰ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਕਾਰ ਵਿੱਚ ਸਵਾਰ ਤਿੰਨ ਜ਼ਖਮੀ ਬੱਚਿਆਂ ਅਤੇ ਅਰਵਿੰਦਰ ਅਤੇ ਅਕਾਸ਼ਦੀਪ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ।  ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਮੌਜੂਦ ਗਵਾਹ ਹਰਦੀਪ ਸਿੰਘ ਨੇ ਦੱਸਿਆ ਕਿ ਆਲਟੋ ਕਾਰ ਨੰਬਰ (JK 11-C -1695)  ਸਵੇਰੇ ਅੰਮ੍ਰਿਤਸਰ ਤੋਂ ਜੰਮੂ ਵੱਲ ਜਾ ਰਹੀ ਸੀ। ਵੇਰਕਾ ਨੂੰ ਪਾਰ ਕਰਦੇ ਸਮੇਂ, ਸੋਈਆਂ ਪਿੰਡ ਦੇ ਨੇੜੇ ਦੂਜੇ ਪਿੰਡ ਦੀ ਸੜਕ ਤੋਂ ਬਾਹਰ ਆ ਰਹੀ ਇੱਕ ਸਕੂਲ ਬੱਸ ਇੱਕ ਤੇਜ਼ ਰਫ਼ਤਾਰ ਕਾਰ ਨਾਲ ਟਕਰਾ ਗਈ। ਦੋਵਾਂ ਵਾਹਨਾਂ ਦੀ ਤੇਜ਼ ਰਫ਼ਤਾਰ ਕਾਰਨ ਕੋਈ ਵੀ ਬ੍ਰੇਕ ਨਹੀਂ ਲਗਾ ਸਕਿਆ।ਮੌਕੇ ‘ਤੇ ਮੌਜੂਦ ਲੋਕਾਂ ਨੇ ਜਦੋਂ ਤਕ ਨਰਿੰਦਰਪਾਲ ਸਿੰਘ ਤੇ ਉਸ ਦੇ ਨਾਲ ਕਾਰ ‘ਚ ਸਵਾਰ ਔਰਤ ਨੂੰ ਬਾਹਰ ਕੱਢਿਆ, ਦੋਵਾਂ ਦੀ ਮੌਤ ਹੋ ਚੁੱਕੀ ਸੀ। ਹਾਦਸੇ ਦੌਰਾਨ ਕਾਰ ਸਵਾਰ ਅਰਵਿੰਦਰ ਕੌਰ ਤੇ ਆਕਾਸ਼ਦੀਪ ਵੀ ਜ਼ਖ਼ਮੀ ਹੋ ਗਏ। ਹਾਦਸੇ ਵਿਚ ਸਕੂਲ ਵੈਨ ‘ਚ ਸਵਾਰ ਤਿੰਨ ਬੱਚਿਆਂ ਦੇ ਸੱਟਾਂ ਵੀ ਲੱਗੀਆਂ।

ਘਟਨਾ ਦੇ ਸਮੇਂ ਟਿੱਪਰ ਵੀ ਸੜਕ ਤੋਂ ਲੰਘ ਰਿਹਾ ਸੀ। ਟਿੱਪਰ ਚਾਲਕ ਸਮਝ ਗਿਆ ਕਿ ਦੋਵੇਂ ਵਾਹਨ ਆਪਸ ਵਿੱਚ ਟਕਰਾਉਣ ਵਾਲੇ ਹਨ। ਪਰ ਟਿੱਪਰ ਦੀ ਤੇਜ਼ ਰਫਤਾਰ ਹੋਣ ਕਾਰਨ ਚਾਲਕ ਇਸ ਨੂੰ ਕੰਟਰੋਲ ਨਹੀਂ ਕਰ ਸਕਿਆ ਅਤੇ ਇਹ ਪਲਟ ਗਿਆ।

Share this Article
Leave a comment