ਬਾਦਲ ਸਾਹਿਬ ਬੁੱਢੇ ਹੋ ਗਏ ਹੋ, ਝੂਠ ਬੋਲਣੋ ਬਾਜ਼ ਆਓ, ਅਸੀਂ ਪਾਰਟੀ ਛੱਡੀ ਨਹੀਂ ਸਾਨੂੰ ਕੱਢਿਆ ਗਿਐ : ਡਾ. ਅਜਨਾਲਾ

Prabhjot Kaur
2 Min Read

ਅਜਨਾਲਾ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਰਤਨ ਸਿੰਘ ਅਜਨਾਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਟਕਸਾਲੀਆਂ ਵਿਰੁੱਧ ਕੀਤੀ ਗਈ ਬਿਆਨਬਾਜ਼ੀ ਤੋਂ ਭੜ੍ਹਕ ਗਏ ਹਨ। ਅਜਨਾਲਾ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਛੱਡੀ ਨਹੀਂ ਹੈ, ਸਗੋਂ ਅਕਾਲੀ ਦਲ ‘ਚੋਂ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਹੈ। ਡਾ. ਅਜਨਾਲਾ ਪ੍ਰਕਾਸ਼ ਸਿੰਘ ਬਾਦਲ ਦੇ ਉਸ ਬਿਆਨ ਦਾ ਮੀਡੀਆ ਨੂੰ ਜਵਾਬ ਦੇ ਰਹੇ ਸਨ, ਜਿਸ ਵਿੱਚ ਵੱਡੇ ਬਾਦਲ ਨੇ ਇਹ ਕਿਹਾ ਸੀ ਕਿ ਟਕਸਾਲੀ ਉਹ ਨਹੀਂ ਹੁੰਦਾ ਜਿਹੜਾ ਆਪਣੀ ਮਾਂ ਪਾਰਟੀ ਛੱਡ ਦੇਵੇ, ਟਕਸਾਲੀ ਉਹ ਹੁੰਦਾ ਹੈ ਜਿਹੜਾ ਔਖੇ ਵੇਲੇ ਪਾਰਟੀ ਦਾ ਸਾਥ ਦੇਵੇ।

ਇੱਥੇ ਇੱਕ ਪੱਤਰਕਾਰ ਸੰਮੇਲਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ 93 ਸਾਲਾਂ ਦੇ ਬੁੱਢੇ ਹੋ ਗਏ ਹਨ ਪਰ ਉਹ ਅਜੇ ਵੀ ਝੂਠ ਬੋਲਣੋ ਬਾਜ਼ ਨਹੀਂ ਆ ਰਹੇ। ਅਜਨਾਲਾ ਅਨੁਸਾਰ ਵੱਡੇ ਬਾਦਲ ਨੂੰ ਹੁਣ ਉਮਰ ਦੇ ਹਿਸਾਬ ਨਾਲ ਰਾਜਨੀਤੀ ਛੱਡ ਕੇ ਪ੍ਰਮਾਤਮਾਂ ਦਾ ਨਾਮ ਲੈਣਾ ਚਾਹੀਦਾ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਡਾ. ਰਤਨ ਸਿੰਘ ਅਜਨਾਲਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਆਪਣੇ ਬਾਕੀ ਰਹਿੰਦੇ ਉਮੀਦਵਾਰਾਂ ਦੇ ਐਲਾਨ ਵੀ ਪਾਰਟੀ ਦੀ 5 ਮੈਂਬਰੀ ਕੋਰ ਕਮੇਟੀ ਦੀ ਸਲਾਹ ਤੋਂ ਬਾਅਦ ਜਲਦ ਕਰ ਦਿੱਤੇ ਜਾਣਗੇ।

 

 

- Advertisement -

 

 

Share this Article
Leave a comment