ਫ਼ਤਹਿਵੀਰ ਮਾਮਲਾ : ਅੱਕੇ ਲੋਕਾਂ ਨੇ ਕਰਤਾ ਸੁਨਾਮ-ਮਾਨਸਾ ਰੋਡ ਜ਼ਾਮ, ਆਹ ਦੇਖੋ ਕੀ ਕਰਤਾ ਹਾਲ!

TeamGlobalPunjab
1 Min Read

ਸੁਨਾਮ : ਲਗਭਗ 91 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪਿੰਡ ਭਗਵਾਨਪੁਰਾ ਦੇ 3 ਸਾਲਾ ਮਾਸੂਮ ਬੱਚੇ ਨੂੰ ਸਵਾ ਸੌ ਫੁੱਟ ਡੂੰਘੇ ਬੋਰਵੈੱਲ ਵਿੱਚੋਂ ਬਾਹਰ ਕੱਢਣ ‘ਚ ਨਾਕਾਮ ਦਿਖਾਈ ਦੇ ਰਹੇ ਪ੍ਰਸ਼ਾਸਨ ਖਿਲਾਫ ਲੋਕਾਂ ਦਾ ਗੁੱਸਾ ਕਹਿਰ ਬਣ ਕੇ ਫੁੱਟ ਪਿਆ ਹੈ। ਉੱਚੀ ਉੱਚੀ ਬੋਲਣ ਅਤੇ ਨਾਅਰੇਬਾਜੀ ਤੋਂ ਸ਼ੁਰੂ ਹੋਏ ਇਸ ਵਿਰੋਧ ਦੇ ਸਿਲਸਿਲੇ ਨੇ ਕਦੋਂ ਸੁਨਾਮ ਮਾਨਸਾ ਰੋਡ ‘ਤੇ ਜ਼ਾਮ ਦਾ ਰੂਪ ਧਾਰਨ ਕਰ ਲਿਆ ਪਤਾ ਹੀ ਨਹੀਂ ਲੱਗਾ। ਹਾਲਾਤ ਇਹ ਬਣ ਗਏ ਕਿ ਜਿਹੜੀ ਪੁਲਿਸ ਬੈਰੀਕੇਡ ਲਾ ਕੇ ਲੋਕਾਂ ਨੂੰ ਬੋਰਵੈੱਲ ਅੰਦਰ ਚੱਲ ਰਹੇ ਬਚਾਅ ਕਾਰਜਾਂ ਕੋਲ ਪਹੁੰਚਣ ਤੋਂ ਰੋਕ ਰਹੀ ਸੀ, ਉਸੇ ਪੁਲਿਸ ਨੂੰ ਜਦੋਂ ਇਹ ਪਤਾ ਲੱਗਾ ਕਿ ਲੋਕਾਂ ਨੇ ਸੁਨਾਮ-ਮਾਨਸਾ ਰੋਡ ਜ਼ਾਮ ਕਰ ਦਿੱਤੀ ਹੈ ਤਾਂ ਤੁਰੰਤ ਭਾਜੜਾਂ ਪੈ ਗਈਆਂ ਤੇ ਪ੍ਰਸ਼ਾਸਨੀ ਅਤੇ ਪੁਲਿਸ ਅਧਿਕਾਰੀ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਜ਼ਾਮ ਖੁਲ੍ਹਵਾਉਣ ਲਈ ਸੁਨਾਮ-ਮਾਨਸਾ ਰੋਡ ਵੱਲ ਭੱਜ ਤੁਰੇ। ਖ਼ਬਰ ਲਿਖੇ ਜਾਣ ਤੱਕ ਲੋਕ ਰੋਡ ਜ਼ਾਮ ਕਰਕੇ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ ਤੇ ਹਾਲਾਤ ਤਣਾਅਪੂਰਨ ਬਣੇ ਹੋਏ ਸਨ।

Share this Article
Leave a comment