ਪੰਜਾਬ ਪੁਲਿਸ ਵਾਲੇ ਸਰਕਾਰੀ ਗੱਡੀ ‘ਚ ਕਰ ਰਹੇ ਸੀ ਗਲਤ ਕੰਮ, ਉੱਤੋਂ ਚੜ੍ਹ ਗਏ ਚੰਡੀਗੜ੍ਹ ਪੁਲਿਸ ਦੇ ਹੱਥੇ, ਫਿਰ ਡਰਦੇ ਮਾਰੇ ਸੁੰਗੜ ਗਏ ਸ਼ਰੀਰ, ਹੋ ਗਈ ਦੈਂਗੜ ਦੈਂਗੜ

TeamGlobalPunjab
2 Min Read

ਚੰਡੀਗੜ੍ਹ : ਇੱਕ ਪਾਸੇ ਜਿੱਥੇ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਮਿਲ ਕੇ ਸੂਬੇ ਅੰਦਰੋਂ ਨਸ਼ੇ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ ਉੱਥੇ ਦੂਜੇ ਪਾਸੇ ਇਹ ਤਾਜੀ ਵਾਪਰੀ ਘਟਨਾ ਇਨ੍ਹਾਂ ਦਾਅਵਿਆਂ ਨੂੰ ਫੋਕਾ ਸਾਬਤ ਕਰਦੀ ਹੈ। ਇਹ ਘਟਨਾਂ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ, ਜਿੱਥੇ ਪੰਜਾਬ ਪੁਲਿਸ ਦੇ ਟਰੱਕ ’ਚੋਂ ਨਾਜਾਇਜ਼ ਸ਼ਰਾਬ ਦੀਆਂ 5 ਪੇਟੀਆਂ ਬਰਾਮਦ  ਕੀਤੀਆਂ ਗਈਆਂ ਹਨ। ਇਹ ਟਰੱਕ ਪੀਏਪੀ ਕੰਪਲੈਕਸ ਜਲੰਧਰ ਤੋਂ ਕਮਾਡੋਂ ਬਟਾਲੀਅਨ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਟਰੱਕ ਘੋੜਿਆਂ ਦੇ ਤਬੇਲੇ ਦੀ ਖੁਰਾਕ ਵਾਸਤੇ ਚੰਡੀਗੜ੍ਹ ਆਇਆ ਸੀ ਅਤੇ ਵਾਪਸੀ ਸਮੇਂ ਇਸ ’ਚ ਪੁਲਿਸ ਮੁਲਾਜ਼ਮ ਨਾਜਾਇਜ਼ ਸ਼ਰਾਬ ਲੈ ਕੇ ਜਾ ਰਹੇ ਸਨ, ਜਦੋਂ ਚੰਗੀਗੜ੍ਹ ਪੁਲਿਸ ਨੂੰ ਇਸ ਦੀ ਸੂਹ ਮਿਲੀ ਤਾਂ ਪੁਲਿਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਨੇੜਲੇ ਚੌਂਕ ਕੋਲ ਇਸ ਟਰੱਕ ਨੂੰ ਰੋਕ ਲਿਆ ਅਤੇ ਇੱਥੇ ਤਲਾਸ਼ੀ ਦੌਰਾਨ ਇਸ ‘ਚੋਂ ਨਾਜਾਇਜ਼ ਸ਼ਰਾਬ ਦੀਆਂ 5 ਪੇਟੀਆਂ ਬਰਾਮਦ ਕੀਤੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਨੀਰਜ਼ ਸ਼ਰਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾਂ ਮਿਲੀ ਸੀ ਕਿ ਨੀਲੇ ਰੰਗ ਦੇ ਇੱਕ ਸਵਰਾਜ਼ ਮਾਜ਼ਦਾ ਟਰੱਕ ਜਿਸ ਦਾ ਨੰਬਰ ਹੈ ਪੀਬੀ 02 ਏਵਾਈ 7178 ਵਿੱਚ ਕੁਝ ਪੁਲਿਸ ਵਾਲੇ ਸ਼ਰਾਬ ਲੈ ਕੇ ਜਾਣਗੇ ਤੇ ਉਸੇ ਕਾਰਨ ਹੀ ਅਸੀਂ ਇੱਥੇ ਨਾਕਾ ਲਾਇਆ ਸੀ। ਪੁਲਿਸ ਅਧਿਕਾਰੀ ਅਨੁਸਾਰ ਜਦੋਂ ਇਹ ਟਰੱਕ ਆਇਆ ਤਾਂ ਨਾਕਾ ਪਾਰਟੀ ਨੇ ਰੋਕ ਕੇ ਚੈਕ ਕੀਤਾ। ਜਿਸ ਵਿੱਚੋਂ 5 ਪੇਟੀਆਂ ਸ਼ਰਾਬ ਮਿਲੀਆਂ ਜਿਸ ਬਾਰੇ ਇਸ ਟਰੱਕ ਦਾ ਡਰਾਇਵਰ ਸੀਨੀਅਰ ਕਾਂਸਟੇਬਲ ਬਚਿੱਤਰ ਸਿੰਘ ਕੋਈ ਤਸੱਲੀਬਖਸ ਜਵਾਬ ਨਹੀਂ ਦੇ ਸਕਿਆ। ਉਨ੍ਹਾਂ ਕਿਹਾ ਕਿ ਜਦੋਂ ਅਸੀ ਬਚਿੱਤਰ ਸਿੰਘ ਨੂੰ ਚੰਡੀਗੜ੍ਹੋਂ ਸ਼ਰਾਬ ਲਿਜਾਣ ਲਈ ਕੋਈ ਲਾਇਸੰਸ ਦਖਾਉਣ ਲਈ ਕਿਹਾ ਤਾਂ ਉਹ ਨਹੀਂ ਦਿਖਾ ਸਕਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਮੁਲਜ਼ਮ ਵਿਰੁੱਧ ਅਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਬਣਦੀ ਕਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ।

Share this Article
Leave a comment