Breaking News

ਅੰਦੋਲਨ ‘ਚ ਸ਼ਾਮਲ ਹੋਣ ਲਈ ਪੰਚਾਇਤੀ ਮਤੇ, ਪਿੰਡੋਂ ਲੈ ਕੇ ਦਿੱਲੀ ਧਰਨੇ ਤੱਕ ਲੱਗੇਗੀ ਹਾਜ਼ਰੀ

 ਮਾਨਸਾ:- ਦਿੱਲੀ ‘ਚ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਮਗਰੋਂ ਦਿੱਲੀ ਧਰਨੇ ‘ਚ ਪਹੁੰਚ ਲਈ ਕਿਸਾਨਾਂ ਨੇ ਪਿੰਡਾਂ ‘ਚ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਅੰਦੋਲਨ ‘ਚ ਸ਼ਾਮਲ ਹੋਣ ਲਈ ਸ਼ੁਰਤਾਂ ਰੱਖ ਦਿੱਤੀਆਂ ਹਨ।ਪਿੰਡ ਸਿਰਸੀਵਾਲਾ ਜ਼ਿਲ੍ਹਾ ਮਾਨਸਾ ‘ਚ ਵੀ ਪੰਚਾਇਤ ਨੇ ਮਤੇ ਪਾਏ ਤੇ ਲੋਕਾਂ ਦੀ ਸਹਿਮਤੀ ਮੰਗੀ।

ਦੱਸ ਦਈਏ ਮਤੇ ਅਨੁਸਾਰ ਕਿਸਾਨ ਅੰਦੋਲਨ ਲਈ ਦਿੱਲੀ ਧਰਨੇ ‘ਚ ਜਾਣਾ ਸਾਰਿਆਂ ਲਈ ਜ਼ਰੂਰੀ ਹੈ।ਉਗਰਾਹਾਂ ਜਥੇਬੰਦੀ ਦੀ ਹਾਜ਼ਰੀ ‘ਚ ਮਤੇ ਦੀਆਂ ਸ਼ਰਤਾਂ ਵੀ ਪਿੰਡ ਵਾਸੀਆਂ ਅੱਗੇ ਰੱਖੀਆਂ ਗਈਆਂ ਹਨ। ਸ਼ਰਤਾਂ ਮੁਤਾਬਿਕ ਹਰ ਹਫ਼ਤੇ 10 ਆਦਮੀ ਧਰਨੇ ‘ਚ ਜਾਣਗੇ। ਜੋ ਵਿਅਕਤੀ ਨਹੀਂ ਜਾਵੇਗਾ ਉਸ ਕੋਲੋਂ 300 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ 2400 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਇਹ ਜੁਰਮਾਨਾ ਪਿੰਡ ਦੀ ਪੰਚਾਇਤ ਵਲੋਂ ਵਸੂਲ ਕੀਤਾ ਜਾਏਗਾ।

ਜੇ ਕੋਈ ਵਿਅਕਤੀ 8 ਦਿਨਾਂ ਤੋਂ ਪਹਿਲਾਂ ਵਾਪਿਸ ਆਏਗਾ ਤਾਂ ਪ੍ਰਤੀ ਦਿਨ 300 ਦੇ ਹਿਸਾਬ ਨਾਲ ਵਸੂਲਿਆ ਜਾਵੇਗਾ। ਜੇਕਰ ਕੋਈ ਧਰਨੇ ‘ਚ ਸ਼ਰਾਰਤ ਜਾਂ ਗਲਤ ਪ੍ਰਚਾਰ ਕਰੇਗਾ ਤਾਂ ਉਸਨੂੰ 2100 ਰੁਪਏ ਜੁਰਮਾਨਾ ਲਾਇਆ ਜਾਏਗਾ।

ਪਿੰਡ ਵਲੋਂ ਉਸ ਵਿਅਕਤੀ ਦਾ ਪੂਰਨ ਬਾਈਕਾਟ ਕੀਤਾ ਜਾਏਗਾ। ਇਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਕਿਸਾਨੀ ਮਸਲੇ ‘ਚ ਉਸਦੀ ਮਦਦ ਵੀ ਨਹੀਂ ਕੀਤੀ ਜਾਵੇਗੀ। ਧਰਨੇ ਦੀ ਡਿਊਟੀ ਪੰਜ ਦਿਨ ਪਹਿਲਾਂ ਲਾਈ ਜਾਵੇਗੀ। ਇਸ ‘ਚ ਕਿਸੇ ਦਾ ਕੋਈ ਬਹਾਨਾ ਨਹੀਂ ਚੱਲੇਗਾ।ਹਾਜ਼ਰੀ ਪਿੰਡੋਂ ਜਾਣ ਲੱਗੇ ਵੀ ਲੱਗੇਗੀ ਤੇ ਦਿੱਲੀ ਧਰਨੇ ‘ਚ ਜਾ ਕੇ ਵੀ ਲੱਗੇਗੀ। ਵਾਪਸੀ ਤੇ ਵੀ ਹਾਜ਼ਰੀ ਲਵਾਏਗਾ।

ਇਸਤੋਂ ਇਲਾਵਾ ਦੁਬਾਰਾ ਟਰੈਕਟਰ ਮਾਰਚ ਹੁੰਦਾ ਹੈ ਤਾਂ ਟਰੈਕਟਰ ਵੀ ਲੈ ਜਾਣੇ ਪੈਣਗੇ। ਜੇ ਪੈਦਲ ਮਾਰਚ ਜਾਂ ਕਿਸੇ ਹੋਰ ਪ੍ਰੋਗਰਾਮ ‘ਚ ਕਿਸਾਨਾਂ ਦੀ ਲੋੜ ਪੈਂਦੀ ਹੈ ਤਾਂ ਪਿੰਡ ਚੋਂ 51 ਬੰਦੇ ਇਨ੍ਹਾਂ ਪ੍ਰੋਗਰਾਮਾਂ ‘ਚ ਜਾਣਗੇ।

Check Also

ਆਸਾਰਾਮ ਨੂੰ ਲੱਗਿਆ ਝਟਕਾ, ਰਾਜਸਥਾਨ ਹਾਈ ਕੋਰਟ ਨੇ ਫਿਲਮ’ਸਿਰਫ ਏਕ ਬੰਦਾ ਹੀ ਕਾਫੀ ਹੈ’  ‘ਤੇ ਪਾਬੰਦੀ ਲਗਾਉਣ ਤੋਂ ਕੀਤਾ ਇਨਕਾਰ

ਨਿਊਜ਼ ਡੈਸਕ: ਜਿਨਸੀ ਸ਼ੋਸ਼ਣ ਮਾਮਲੇ ਦੇ ਦੋਸ਼ੀ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ‘ ਸੁਣਾਈ …

Leave a Reply

Your email address will not be published. Required fields are marked *