ਨਿਰਭਿਆ ਕੇਸ : ਦੋਸ਼ੀ ਮੁਕੇਸ਼ ਤੋਂ ਬਾਅਦ ਵਿਨੈ ਨੇ ਦਿੱਤੀ ਰਾਸ਼ਟਰਪਤੀ ਦੇ ਫੈਸਲੇ ਨੂੰ ਚੁਣੌਤੀ

TeamGlobalPunjab
1 Min Read

ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀ ਮੁਕੇਸ਼ ਸ਼ਰਮਾਂ ਤੋਂ ਬਾਅਦ ਹੁਣ ਵਿਨੈ ਸ਼ਰਮਾਂ ਵੱਲੋਂ ਵੀ ਰਾਸ਼ਟਰਪਤੀ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦੋਸ਼ੀ ਮੁਕੇਸ਼ ਵੱਲੋਂ ਵੀ ਰਾਸ਼ਟਰਪਤੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਦੋਨਾਂ ਹੀ ਦੋਸ਼ੀਆਂ ਦੀ ਰਹਿਮ ਦੀ ਪਟੀਸ਼ਨ ਨੂੰ ਰਾਸ਼ਟਰਪਤੀ ਵੱਲੋਂ ਖਾਰਿਜ਼ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਜਦੋਂ ਦੋਸ਼ੀ ਮੁਕੇਸ਼ ਨੇ ਰਾਸ਼ਟਰਪਤੀ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ ਤਾਂ ਅਦਾਲਤ ਵੱਲੋਂ ਮੁਕੇਸ਼ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।

ਇਸ ਦੇ ਚਲਦਿਆਂ ਹੁਣ ਦੋਸ਼ੀ ਵਿਨੈ ਨੇ ਵੀ ਮੁਕੇਸ਼ ਦਾ ਰਾਹ ਅਪਣਾਇਆ ਹੈ। ਉਸ ਨੇ ਵੀ ਸੁਪਰੀਮ ਕੋਰਟ ਦਾ ਰੁੱਖ ਅਖਤਿਆਰ ਕਰ ਲਿਆ ਹੈ। ਹੁਣ ਮੁਕੇਸ਼ ਤੋਂ ਬਾਅਦ ਜੇਕਰ ਵਿਨੈ ਦੀ ਵੀ ਇਹ ਪਟੀਸ਼ਨ ਖਾਰਜ਼ ਹੋ ਜਾਂਦੀ ਹੈ ਤਾਂ ਉਸ ਕੋਲ ਕੋਈ ਵੀ ਕਨੂੰਨੀ ਵਿਕਲਪ ਨਹੀਂ ਬਚੇਗਾ। ਰਿਪੋਰਟਾਂ ਮੁਤਾਬਿਕ ਉਸ ਨੇ ਆਪਣੀ ਪਟੀਸ਼ਨ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀ ਹੈ। ਇਸ ਕਰਕੇ ਉਸ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ।

Share this Article
Leave a comment