ਉੱਤਰੀ ਕੈਲੀਫੋਰਨੀਆ ’ਚ ਬੀਹੜ ਇਲਾਕਿਆਂ ਵਿਚੋਂ ਲੰਘਦੀਆਂ ਅੱਗ ਦੀਆਂ ਲਪਟਾਂ ਨੇ ਕਈ ਘਰਾਂ ਨੂੰ ਤਬਾਹ ਕਰ ਦਿੱਤਾ। ਇੱਥੇ ਜੰਗਲਾਂ ‘ਚ ਲੱਗੀ ਸੂਬੇ ਦੀ ਸਭ ਤੋਂ ਭਿਆਨਕ ਅੱਗ ਤੇਜ਼ ਹੋ ਗਈ ਹੈ ਤੇ ਅਮਰੀਕਾ ਦੇ ਪੱਛਮੀ ਹਿੱਸੇ ਨੂੰ ਸ਼ਿਕਾਰ ਬਣਾ ਰਹੀ ਹੈ।
ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 14 ਜੁਲਾਈ ਤੋਂ ਸ਼ੁਰੂ ਹੋਈ ‘ਡਿਕਸੀ’ ਅੱਗ ਪਹਿਲਾਂ ਹੀ ਦਰਜਨਾਂ ਘਰਾਂ ਤੇ ਹੋਰ ਢਾਂਚਿਆਂ ਨੂੰ ਉਸ ਵੇਲੇ ਸਾੜ ਕੇ ਸੁਆਹ ਕਰ ਚੁੱਕੀ ਸੀ ਜਦੋਂ ਇਹ ਛੋਟੇ ਨਗਰ ‘ਇੰਡੀਅਨ ਫਾਲਸ’ ’ਚੋਂ ਹੋ ਕੇ ਲੰਘੀ ਸੀ। ਇਸ ਦੇ ਪੂਰਬ ਵੱਲ ਵਧਣ ਦੇ ਨਾਲ ਹੀ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਉੱਥੇ ਪਹੁੰਚਣ ਦੀ ਕੋਸ਼ਿਸ਼ ਵਿਚ ਰੁਕਾਵਟ ਆਉਣ ਲੱਗੀ। ਇਸ ਅੱਗ ’ਚ ਪਲਮਾਸ ਤੇ ਬਿਊਟ ਕਾਊਂਟੀ ਵਿਚ 1 ਲੱਖ 81 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਸੜ ਚੁੱਕੀ ਹੈ ਅਤੇ ਲੇਕ ਅਲਮਾਨੋ ਦੇ ਪੱਛਮੀ ਕੰਢੇ ’ਤੇ ਸਥਿਤ ਕਈ ਹੋਰ ਛੋਟੇ ਕਸਬਿਆਂ ਨੂੰ ਖਾਲੀ ਕਰਵਾਉਣ ਦੇ ਹੁਕਮ ਦੇਣੇ ਪਏ ਹਨ।