ਭਾਜਪਾ ਆਗੂ ਨੇ ਮੋਦੀ ਵਿਰੋਧੀ ਨਾਅਰੇ ਲਗਾਉਣ ਵਾਲੇ ਵਿਦਿਆਰਥੀਆਂ ਨੂੰ ਜ਼ਿੰਦਾ ਦਫ਼ਨਾਉਣ ਦੀ ਦਿੱਤੀ ਧਮਕੀ

TeamGlobalPunjab
1 Min Read

ਅਲੀਗੜ੍ਹ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਰਕਾਰ ਦੇ ਆਗੂ ਰਘੂਰਾਜ ਸਿੰਘ ਨੇ ਨਾਗਰਿਕਤਾ ਸੋਧ ਐਕਟ ਬਾਰੇ ਇਕ ਜਾਗਰੂਕਤਾ ਰੈਲੀ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਧਮਕੀ ਦੇ ਦਿੱਤੀ। ਉਨ੍ਹਾਂ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੋਗੀ ਆਦਿੱਤਿਆਨਾਥ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਉਹ ‘ਜਿਊਂਦੇ ਜ਼ਮੀਨ ’ਚ ਗੱਡ ਦੇਣਗੇ।’

ਭਾਜਪਾ ਰਘੂਰਾਜ ਨੇ ਕਿਹਾ ‘ਮੈਂ ਮੁੱਠੀ ਭਰ ਲੋਕਾਂ- ਇਕ ਫ਼ੀਸਦ ਅਪਰਾਧੀਆਂ ਤੇ ਭ੍ਰਿਸ਼ਟਾਂ ਨੂੰ ਮੋਦੀ ਤੇ ਯੋਗੀ ਖ਼ਿਲਾਫ਼ ਮੁਰਦਾਬਾਦ ਕਹਿਣ ’ਤੇ ਚਿਤਾਵਨੀ ਦਿੰਦਾ ਹੈ, ਮੈਂ ਉਨ੍ਹਾਂ ਨੂੰ ਜਿਊਂਦਿਆਂ ਜ਼ਮੀਨ ’ਚ ਗੱਡ ਦਿਆਂਗਾ।’

ਆਗੂ ਨੇ ਅੱਗੇ ਬੋਲਦਿਆ ਕਿਹਾ ਯੋਗੀ ਤੇ ਮੋਦੀ ਇਸ ਤੋਂ ਪਰੇਸ਼ਾਨ ਹੋਣ ਵਾਲੇ ਨਹੀਂ ਹਨ ਤੇ ਦੇਸ਼ ਇਸੇ ਤਰ੍ਹਾਂ ਚਲਾਉਣਗੇ।

ਰਘੂਰਾਜ ਨੇ ਕਿਹਾ ਕਿ ਜਿਹੜੇ ‘ਦਾਊਦ ਇਬਰਾਹਿਮ ਤੋਂ ਪੈਸਾ ਲੈ ਰਹੇ ਹਨ ਤੇ ਸਾਡੇ ਅਧਿਕਾਰੀਆਂ ਤੇ ਮੁਸਲਮਾਨਾਂ ਨੂੰ ਪਰੇਸ਼ਾਨ ਕਰ ਰਹੇ ਹਨ, ਉਨ੍ਹਾਂ ਦਾ ਬੁਰੀ ਤਰ੍ਹਾਂ ਕੁਟਾਪਾ ਕੀਤਾ ਜਾਵੇਗਾ।’ ਰਘੂਰਾਜ ਅਲੀਗੜ੍ਹ ਨਾਲ ਹੀ ਸਬੰਧਤ ਹੈ ਤੇ ਉਸ ਨੇ ਇਹ ਬਿਆਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਹੋਏ ਰੋਸ ਪ੍ਰਦਰਸ਼ਨਾਂ ਦੇ ਸੰਦਰਭ ਵਿਚ ਦਿੱਤੇ ਹਨ।

- Advertisement -

ਉਧਰ ਦੂਜੇ ਪਾਸੇ ਭਾਜਪਾ ਨੇ ਆਪਣੇ ਆਗੂ ਦੇ ਬਿਆਨਾਂ ਤੋਂ ਪਾਸਾ ਵੱਟਦੇ ਹੋਏ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਰਘੂਰਾਜ ਸਿੰਘ ਨਾ ਤਾਂ ਮੰਤਰੀ ਹੈ ਨਾ ਹੀ ਵਿਧਾਇਕ। ਉਹ ਰੁਜ਼ਗਾਰ ਵਿਭਾਗ ਵਿਚ ਸਲਾਹਕਾਰ ਹੈ।

Share this Article
Leave a comment