ਕੈਨੇਡਾ ਬਣ ਰਿਹੈ ਭਾਰਤੀਆਂ ਦਾ ਦੂਜਾ ਘਰ, 51% ਫੀਸਦੀ ਭਾਰਤੀ ਹੋਏ ਪੱਕੇ

TeamGlobalPunjab
2 Min Read

ਸਾਲ 2018 ‘ਚ ਐਕਸਪ੍ਰੈੱਸ ਐਂਟਰੀ ਸਕੀਮ ਦੇ ਤਹਿਤ 39,500 ਭਾਰਤੀ ਨਾਗਰਿਕਾਂ ਨੂੰ ਕੈਨੇਡਾ ‘ਚ ਸਥਾਈ ਨਿਵਾਸ ਹਾਸਲ ਕੀਤੀ ਹੈ ਜੋ ਕੁੱਲ ਸੰਖਿਆ ਦਾ 43 ਫੀਸਦੀ ਹੈ। ਸਾਲ 2018 ‘ਚ ਐਕਸਪ੍ਰੈਸ ਐਂਟਰੀ ਸਕੀਮ ਦੇ ਤਹਿਤ ਕੈਨੇਡਾ ‘ਚ ਕੁੱਲ 92,000 ਲੋਕਾਂ ਨੇ ਸਥਾਈ ਨਿਵਾਸ ਹਾਸਲ ਕੀਤਾ ਹੈ। ਇਹ ਸੰਖਿਆ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ ‘ਚ 41 ਫੀਸਦੀ ਜ਼ਿਆਦਾ ਹੈ।

ਸਾਲ 2017 ‘ਚ ਕੈਨੇਡਾ ‘ਚ ਇਸ ਤਰ੍ਹਾਂ 65,500 ਲੋਕਾਂ ਨੂੰ ਸਥਾਈ ਨਾਗਰਿਕਤਾ ਮਿਲੀ ਸੀ, ਜਿਸ ‘ਚੋਂ ਤਕਰੀਬਨ 26,300 ਲੋਕ ਭਾਰਤੀ ਸਨ। ਸਾਲ 2017 ‘ਚ ਇਹ ਦੂਜੇ ਨੰਬਰ ‘ਤੇ ਸੀ ਪਰ ਸਾਲ 2018 ‘ਚ ਸਿਰਫ 5,800 ਲੋਕਾਂ ਨੂੰ ਸਥਾਈ ਨਿਵਾਸ ਦੀ ਸੁਵਿਧਾ ਮਿਲਣ ਦੇ ਬਾਅਦ ਤੀਜੇ ਨੰਬਰ ‘ਤੇ ਪੁੱਜ ਗਿਆ। ਦੂਜੇ ਨੰਬਰ ‘ਤੇ ਨਾਈਜੀਰੀਆ ਹੈ।

ਦੇਸ਼                          2018               2017               ਬੀਤੇ ਸਾਲ ਦੀ ਤੁਲਨਾ ‘ਚ ਵਾਧਾ
ਭਾਰਤ                    39,667           26,331                              51%
ਨਾਈਜੀਰੀਆ           6,653             2,878 1                            31%
ਚੀਨ                      5,885              5,737                                3%
ਕੁੱਲ ਸੰਖਿਆ           92,231 6         5,423                               41%

ਦੱਸ ਦਈਏ ਕਿ ਸਥਾਈ ਨਿਵਾਸ ਨੂੰ ਅਮਰੀਕਾ ‘ਚ ਗ੍ਰੀਨ ਕਾਰਡ ਦੇ ਰੂਪ ‘ਚ ਜਾਣਿਆ ਜਾਂਦਾ ਹੈ ਪਰ ਅਮਰੀਕਾ ‘ਚ ਜਿਸ ਤਰ੍ਹਾਂ ਨਾਲ ਲੋਕਾਂ ਨੂੰ ਐੱਚ. 1 ਬੀ. ਵੀਜ਼ਾ ਹਾਸਲ ਕਰਨ ‘ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਨੂੰ ਦੇਖਦੇ ਹੋਏ ਭਾਰਤੀ ਨਾਗਰਿਕ ਦੂਜੇ ਦੇਸ਼ਾਂ ਦਾ ਰੁਖ ਕਰਨ ਲੱਗ ਗਏ ਹਨ।

- Advertisement -

ਭਾਰਤ ‘ਚ ਰਹਿ ਰਹੇ ਲੋਕ ਵੀ ਨੌਕਰੀ ਜਾਂ ਸਥਾਈ ਨਿਵਾਸ ਲਈ ਅਮਰੀਕਾ ਦੀ ਥਾਂ ਕੈਨੇਡਾ ਨੂੰ ਪਹਿਲ ਦੇ ਰਹੇ ਹਨ। ਅਸਲ ‘ਚ ਕੈਨੇਡਾ ਨੇ ਗਲੋਬਲ ਟੈਲੈਂਟ ਸਟ੍ਰੀਮ ਨੂੰ ਪਾਇਲਟ ਸਕੀਮ ਤੋਂ ਬਦਲ ਕੇ ਸਥਾਈ ਸਕੀਮ ਬਣਾ ਦਿੱਤਾ ਹੈ, ਇਸ ਦੇ ਚੱਲਦਿਆਂ ਕੈਨੇਡੀਅਨ ਕੰਪਨੀਆਂ ਸਿਰਫ ਦੋ ਹਫਤੇ ‘ਚ ਅਪ੍ਰਵਾਸੀਆਂ ਨੂੰ ਕੈਨੇਡਾ ਲਿਆ ਸਕਦੀਆਂ ਹਨ। ਇਸ ਬਦਲਾਅ ਨਾਲ ਕੈਨੇਡਾ ‘ਚ ਨੌਕਰੀਆਂ ਲਈ ਭਾਰਤੀਆਂ ਦੀ ਗਿਣਤੀ ਵਧ ਸਕਦੀ ਹੈ।

Share this Article
Leave a comment