ਟਰੰਪ ਦੀ ਮੁੜ ਵਧੀ ਮੁਸੀਬਤ; 2 ਵਕੀਲਾਂ ਨੇ ਛੱਡਿਆ ਸਾਥ

TeamGlobalPunjab
1 Min Read

ਵਾਸ਼ਿੰਗਟਨ:- ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਖਿਲਾਫ ਉਸ ਦੇ ਮਹਾਂਦੋਸ਼ ਦੀ ਸੁਣਵਾਈ ਤੋਂ ਪਹਿਲਾਂ, ਦੋ ਪ੍ਰਮੁੱਖ ਵਕੀਲ ਟਰੰਪ ਦੀ ਬਚਾਅ ਟੀਮ ਤੋਂ ਵੱਖ ਹੋ ਗਏ ਹਨ। ਦੋ ਅਧਿਕਾਰੀਆਂ ਨੇ ਬੀਤੇ ਸ਼ਨੀਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

ਦੱਸ ਦਈਏ ਦੋ ਪ੍ਰਮੁੱਖ ਵਕੀਲ ਬੁੱਚ ਬੋਅਰਜ਼ ਤੇ ਡੇਬੋਰਾਹ ਬਾਰਬੀਅਰ ਦੇ ਵੱਖ ਹੋਣ ਕਰਕੇ ਬਚਾਅ ਪੱਖ ਦੀ ਰਣਨੀਤੀ ਸਬੰਧੀ ਅਨਿਸ਼ਚਤਤਾ ਪੈਦਾ ਹੋਈ ਹੈ। ਬੋਅਰਜ਼ ਤੇ ਬਾਰਬੀਅਰ ਨੂੰ ਵੱਖ ਕਰਨ ਦਾ ਫੈਸਲਾ ਕੇਸ ਦੀ ਦਿਸ਼ਾ ‘ਚ ਮਤਭੇਦਾਂ ਕਰਕੇ ਆਪਸੀ ਸਹਿਮਤੀ ਨਾਲ ਲਿਆ ਗਿਆ ਸੀ।

ਇੱਕ ਜਾਣਕਾਰੀ ਅਨੁਸਾਰ ਟਰੰਪ ਦੀ ਬਚਾਅ ਟੀਮ ‘ਚ ਹੋਰ ਵਕੀਲ ਸ਼ਾਮਲ ਕੀਤੇ ਜਾਣਗੇ ਤੇ ਇਕ ਦੋ ਦਿਨਾਂ ‘ਚ ਇਸ ਦਾ ਐਲਾਨ ਕੀਤਾ ਜਾਵੇਗਾ। ਟਰੰਪ ‘ਤੇ ਕੈਪੀਟਲ ‘ਤੇ ਹਿੰਸਕ ਢੰਗ ਨਾਲ ਹਮਲਾ ਕਰਨ ਲਈ ਭੀੜ ਨੂੰ ਭੜਕਾਉਣ ਦਾ ਦੋਸ਼ ਲਾਇਆ ਗਿਆ ਹੈ। ਇਸ ਕੇਸ ਦੀ ਸੁਣਵਾਈ 8 ਫਰਵਰੀ ਤੋਂ ਸ਼ੁਰੂ ਹੋਵੇਗੀ।

ਡੈਮੋਕਰੇਟਿਕ ਪਾਰਟੀ ਨੇ ‘ਬਗਾਵਤ ਨੂੰ ਭੜਕਾਉਣ’ ਦੇ ਦੋਸ਼ ‘ਚ ਟਰੰਪ ਖ਼ਿਲਾਫ਼ ਡੈਲੀਗੇਟ ਵਿੱਚ ਮਹਾਂਦੋਸ਼ ਨੂੰ ਪਾਸ ਕਰ ਦਿੱਤਾ ਹੈ ਪਰ ਮਹਾਂਦੋਸ਼ ਦੀ ਸੁਣਵਾਈ ਲਈ ਸੈਨੇਟ ‘ਚ ਦੋ ਤਿਹਾਈ ਵੋਟਾਂ ਦੀ ਜ਼ਰੂਰਤ ਹੋਵੇਗੀ। ਇਸ ਵੇਲੇ ਸੈਨੇਟ ‘ਚ 100 ਸੀਟਾਂ ਵਾਲੇ ਡੈਮੋਕਰੇਟਿਕ ਤੇ ਰਿਪਬਲਿਕਨ ਦੋਵਾਂ ਦੇ 50-50 ਮੈਂਬਰ ਹਨ। ਦੋ ਤਿਹਾਈ ਬਹੁਮਤ ਲਈ, ਡੈਮੋਕਰੇਟਿਕ ਪਾਰਟੀ ਨੂੰ ਰਿਪਬਲੀਕਨ ਪਾਰਟੀ ਦੇ ਘੱਟੋ ਘੱਟ 17 ਸੰਸਦ ਮੈਂਬਰਾਂ ਦੇ ਸਮਰਥਨ ਦੀ ਜ਼ਰੂਰਤ ਹੋਵੇਗੀ।

- Advertisement -

TAGGED: , , ,
Share this Article
Leave a comment