ਚੋਰੀ ਦੇ ਟਰੱਕ ਨੂੰ ਰੋਕਣ ਗਏ ਸਸਕੈਚਵਨ RCMP ਅਧਿਕਾਰੀ ਦੀ ਟੱਕਰ ਮਾਰ ਕੇ ਮੌਤ, ਦੋ ਦੋਸ਼ੀਆਂ ਨੂੰ ਰੇਜ਼ੀਨਾ ਦੀ ਅਦਾਲਤ ‘ਚ ਕੀਤਾ ਗਿਆ ਪੇਸ਼

TeamGlobalPunjab
2 Min Read

ਸਸਕੈਚਵਨ:  ਡਿਊਟੀ ਉੱਤੇ ਤਾਇਨਾਤ ਇੱਕ RCMP ਅਧਿਕਾਰੀ ਦੇ ਮਾਰੇ ਜਾਣ ਉੱਤੇ ਸਸਕੈਚਵਨ ਤੇ ਕੈਨੇਡਾ ਭਰ ਤੋਂ ਪੁਲਿਸ ਅਧਿਕਾਰੀਆਂ ਤੇ ਕਮਿਊਨਿਟੀ ਮੈਂਬਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਵਿੱਟਰ ਉੱਤੇ ਸਾਂਝੇ ਕੀਤੇ ਗਏ ਮੈਸੇਜ ਵਿੱਚ ਲਿਖਿਆ ਗਿਆ ਕਿ ਅੱਜ ਰਾਤ ਸਸਕੈਚਵਨ ਤੋਂ ਬਹੁਤ ਹੀ ਮਾੜੀ ਖਬਰ ਆਈ ਹੈ।ਉਨ੍ਹਾਂ ਲਿਖਿਆ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਮਾਰੇ ਗਏ ਫਸਰ ਸ਼ੈਲਬੀ ਪੈਟਨ ਦੇ ਪਰਿਵਾਰ ਦੇ ਨਾਲ ਹਨ।

ਜ਼ਿਕਰਯੋਗ ਹੈ ਕਿ 26 ਸਾਲ ਕਾਂਸਟੇਬਲ ਪੈਟਨ ਨੇ ਸ਼ਨਿੱਚਰਵਾਰ ਨੂੰ ਸਵੇਰੇ 8:00 ਵਜੇ ਦੇ ਨੇੜੇ ਤੇੜੇ ਵੌਲਸਲੇ, ਸਸਕੈਚਵਨ ਵਿੱਚ ਇੱਕ ਚੋਰੀ ਕੀਤੇ ਗਏ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਸ ਟਰੱਕ ਵੱਲੋਂ ਟੱਕਰ ਮਾਰੇ ਜਾਣ ਕਾਰਨ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਇਸ ਘਟਨਾ ਦੇ ਸਬੰਧ ਵਿੱਚ ਇੱਕ ਵਿਅਕਤੀ ਤੇ ਇੱਕ ਮਹਿਲਾ ਨੂੰ ਉਸੇ ਦਿਨ ਸਵੇਰੇ 10:00 ਵਜੇ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਮਸ਼ਕੂਕ ਪੁਲਿਸ ਹਿਰਾਸਤ ਵਿੱਚ ਹਨ। ਸਸਕੈਚਵਨ RCMP ਅਧਿਕਾਰੀ ਦੀ ਮੌਤ ਦੇ ਦੋਸ਼ ਵਿੱਚ ਦੋਵਾਂ  ਨੂੰ ਰੇਜ਼ੀਨਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।ਦੋਸ਼ਾਂ ਵਿੱਚ ਨਸਲਕੁਸ਼ੀ, ਇੱਕ ਦੁਰਘਟਨਾ ਦੇ ਬਾਅਦ ਰੁਕਣ ਵਿੱਚ ਅਸਫਲ, ਨਤੀਜੇ ਵਜੋਂ ਮੌਤ, ਇੱਕ ਮੋਟਰ ਵਾਹਨ ਚੋਰੀ ਕਰਨਾ ਅਤੇ ਚੋਰੀ ਕੀਤੀ ਜਾਇਦਾਦ ਨੂੰ $ 5,000 ਤੋਂ ਵੱਧ ਰੱਖਣਾ ਸ਼ਾਮਲ ਹੈ। ਉਨ੍ਹਾਂ ‘ਤੇ ਮੈਥਾਮਫੇਟਾਮਾਈਨ ਰੱਖਣ ਦੇ ਦੋਸ਼ ਵੀ ਲਗਾਏ ਗਏ ਸਨ।

ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਨੇ ਵੀ ਟਵਿੱਟਰ ਉੱਤੇ ਲਿਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ ਕਿ RCMP ਕਾਂਸਟੇਬਲ ਸ਼ੈਲਬੀ ਪੈਟਨ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਸਾਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਏ। ਅਸੀਂ ਨਾ ਸਿਰਫ ਪੈਟਨ ਸਗੋਂ ਹਰੇਕ ਪੁਲਿਸ ਅਧਿਕਾਰੀ ਦੇ ਸ਼ੁਕਰਗੁਜ਼ਾਰ ਹਾਂ ਜਿਹੜੇ ਸਾਡੀ ਹਿਫਾਜ਼ਤ ਲਈ ਆਪਣੀਆਂ ਜਾਨਾਂ ਤੱਕ ਦੀ ਪਰਵਾਹ ਨਹੀਂ ਕਰਦੇ। ਕੈਨੇਡਾ ਦੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਵੀ ਕਾਂਸਟੇਬਲ ਪੈਟਨ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ।

Share this Article
Leave a comment