ਕੈਨੇਡਾ ‘ਚ ਦੋ ਪੰਜਾਬੀ ਵਿਦਿਆਰਥੀ ਕਾਰ ਸਣੇ ਝੀਲ ‘ਚ ਡੁੱਬੇ

TeamGlobalPunjab
2 Min Read

ਮਾਂਟਰੀਅਲ: ਕੈਨੇਡਾ ਦੇ ਮਾਂਟਰੀਅਲ ‘ਚ ਵਾਪਰੀ ਘਟਨਾ ਦੌਰਾਨ ਦੋ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ। 22 ਸਾਲਾ ਪੰਜਾਬੀ ਨੌਜਵਾਨ ਅਤੇ 19 ਸਾਲ ਦੀ ਮੁਟਿਆਰ ਸੈਂਟ ਲੂਈਸ ਝੀਲ ਕਿਨਾਰੇ ਬਣੀ ਪਾਰਕਿੰਗ ਵਿਚ ਸਨ ਜਦੋਂ ਅਚਾਨਕ ਉਨ੍ਹਾਂ ਦੀ ਕਾਰ ਝੀਲ ਵਿਚ ਜਾ ਡਿੱਗੀ।

ਘਟਨਾ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੂੰ ਇਕ ਉਚੀ ਆਵਾਜ਼ ਸੁਣਾਈ ਦਿੱਤੀ ਅਤੇ ਜਦੋਂ ਉਸ ਨੇ ਮੁੜ ਕੇ ਵੇਖਿਆ ਤਾਂ ਕਾਰ ਝੀਲ ਵਿਚ ਡਿੱਗ ਚੁੱਕੀ ਸੀ ਅਤੇ ਇਸ ਵਿਚ ਸਵਾਰ ਮੁੰਡਾ-ਕੁੜੀ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਚਸ਼ਮਦੀਦ ਨੇ ਦੋਹਾਂ ਨੂੰ ਬਚਾਉਣ ਲਈ ਝੀਲ ਵਿਚ ਛਾਲ ਮਾਰ ਦਿੱਤੀ ਪਰ ਕਾਰ ਕੁਝ ਸਕਿੰਟਾਂ ਵਿਚ ਹੀ ਡੁੱਬ ਗਈ।

- Advertisement -

ਮੰਗਲਵਾਰ ਸ਼ਾਮ ਵਾਪਰੀ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਕਾਰ ਨੂੰ ਪਾਣੀ ‘ਚੋਂ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਬੁੱਧਵਾਰ ਸਵੇਰੇ ਕਾਰ ਬਰਾਮਦ ਹੋਣ ਤੋਂ ਬਾਅਦ ਪੰਜਾਬੀ ਵਿਦਿਆਰਥੀਆਂ ਦੀਆਂ ਦੇਹਾਂ ਬਾਹਰ ਕੱਢੀਆਂ ਗਈਆਂ। ਉਧਰ ਘਟਨਾ ਦੌਰਾਨ ਮੌਕੇ ‘ਤੇ ਮੌਜੂਦ ਕੁਝ ਹੋਰ ਲੋਕਾਂ ਨੇ ਮਾਂਟਰੀਅਲ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਕਾਰ ਨੂੰ ਤੇਜ਼ੀ ਨਾਲ ਪਾਣੀ ਵੱਲ ਜਾਂਦੇ ਦੇਖਿਆ। ਪੁਲਿਸ ਦਾ ਮੰਨਣਾ ਹੈ ਕਿ ਰੇਸ ’ਤੇ ਪੈਰ ਆਉਣ ਕਾਰਨ ਕਾਰ ਬੇਕਾਬੂ ਹੋ ਕੇ ਝੀਲ ਵਿਚ ਜਾ ਡਿੱਗੀ। ਫਿਰ ਵੀ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਉੱਧਰ ਗੁਰਦਵਾਰਾ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਦੋਹਾਂ ਵਿਦਿਆਰਥੀਆਂ ਦੀਆਂ ਦੇਹਾਂ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

Share this Article
Leave a comment