ਕਾਂਗਰਸੀਆਂ ਨੇ ਕੁੱਟਿਆ ਮਨਜਿੰਦਰ ਸਿਰਸਾ ਦਾ ਸਾਥੀ? ਪੈਸੇ ਵੰਡਣ ਦੇ ਲਗਾਏ ਇਲਜ਼ਾਮ, ਸਿਰਸਾ ਨੇ ਦੱਸਿਆ ਕਾਂਗਰਸੀਆਂ ਦੀ ਗੁੰਡਾਗਰਦੀ

TeamGlobalPunjab
4 Min Read

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਸ਼ਾਨ ਸਿੰਘ ਨੂੰ ਕੁਝ ਲੋਕਾਂ ਨੇ ਘੇਰ ਕੇ ਉਸ ਵੇਲੇ ਬੰਧਕ ਬਣਾ ਲਿਆ ਤੇ ਇਲਜ਼ਾਮ ਹੈ ਕਿ ਉਨ੍ਹਾਂ ਦੀ ਇਨ੍ਹਾਂ ਲੋਕਾਂ ਨੇ ਕੁੱਟ ਮਾਰ ਕਰਕੇ  ਦਸਤਾਰ ਉਤਾਰ ਦਿੱਤੀ। ਜਦੋਂ ਨਿਸ਼ਾਨ ਸਿੰਘ ਆਪਣੇ ਇਲਾਕੇ ਤੋਂ ਬਾਹਰ ਦਿੱਲੀ ਦੇ ਕਿਸੇ ਹੋਰ ਇਲਾਕੇ ਵਿੱਚ ਘੁੰਮਦੇ ਫਿਰਦੇ ਨਜ਼ਰ ਆਏ। ਇਸ ਸਬੰਧੀ ਜਿੱਥੇ ਨਿਸ਼ਾਨ ਸਿੰਘ ਨੂੰ ਬੰਧਕ ਬਣਾਉਣ ਵਾਲੇ ਲੋਕਾਂ ਦਾ ਇਹ ਦੋਸ਼ ਸੀ ਕਿ ਉਹ ਬਾਹਰੋਂ ਆ ਕੇ ਉਸ ਇਲਾਕੇ ਵਿੱਚੋਂ ਪੈਸੇ ਦੇ ਕੇ ਵੋਟਾਂ ਖਰੀਦ ਰਿਹਾ ਸੀ ਜਿਸ ਇਲਾਕੇ ਵਿੱਚੋਂ ਨਿਸ਼ਾਨ ਸਿੰਘ ਨੂੰ ਕਾਬੂ ਕੀਤਾ ਗਿਆ। ਉੱਥੇ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨਿਸ਼ਾਨ ਸਿੰਘ ‘ਤੇ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਾਕਾਰ ਦਿਆਂ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਨਿਸ਼ਾਨ ਸਿੰਘ ਨਾਲ ਕੁੱਟ ਮਾਰ ਕਰਦਿਆਂ ਉਸ ਦੀ ਦਸਤਾਰ ਉਤਾਰੀ ਹੈ, ਜੇਕਰ ਉਨ੍ਹਾਂ ਕੋਲ ਨਿਸ਼ਾਨ ਸਿੰਘ ਦੇ ਖਿਲਾਫ ਕੋਈ ਸਬੂਤ ਹੈ ਤਾਂ ਉਹ ਦਿਖਾਉਣ, ਨਹੀਂ ਤਾਂ ਉਹ ਸਰਕਾਰ ਤੋਂ ਨਿਸ਼ਾਨ ਸਿੰਘ ਨਾਲ ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਨਾਲ ਕੁੱਟ ਮਾਰ ਕਰਨ ਤੇ ਉਨ੍ਹਾਂ ਦੀ ਦਸਤਾਰ ਉਤਾਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕਰਦੇ ਹਾਂ।

ਦੱਸ ਦਈਏ ਕਿ ਇਸ ਸਾਰੀ ਘਟਨਾ ਦੀ ਇੱਕ ਵੀਡੀਓ ਵੀ ਬਣਾਈ ਗਈ ਸੀ, ਜਿਹੜੀ ਕਿ ਹੁਣ ਸੋਸ਼ਲ ਮੀਡੀਆ ‘ਤੇ ਬੜੀ ਤੇਜੀ ਨਾਲ ਵਾਇਰਲ ਹੋਈ ਹੈ। ਇਸ ਵੀਡੀਓ ‘ਚ ਸਾਫ ਤੌਰ ‘ਤੇ ਦਿਖਾਈ ਦਿੰਦਾ ਹੈ ਕਿ ਨਿਸ਼ਾਨ ਸਿੰਘ ਦੀ ਦਸਤਾਰ ਉਤਰੀ ਹੋਈ ਹੈ, ਤੇ ਉਹ ਖੁੱਲ੍ਹੇ ਕੇਸਾਂ ਵਾਲੀ ਹਾਲਤ ਵਿੱਚ ਹੈ ਤੇ ਉਹ ਕੁਝ ਲੋਕਾਂ ਦੀ ਹਿਰਾਸਤ ਵਿੱਚ ਖੜ੍ਹਾ ਹੈ, ਜਿਹੜੇ ਕਿ ਨਿਸ਼ਾਨ ਸਿੰਘ ਨੂੰ ਬੁਰੀ ਤਰ੍ਹਾਂ ਦਬਕੇ ਮਾਰਦੇ ਹੋਏ ਇਹ ਪੁੱਛ ਰਹੇ ਹਨ ਕਿ ਤੂੰ ਇੱਥੇ ਕਿਵੇਂ ਆਇਆ? ਤੇ ਨਾਲ ਹੀ ਇਲਜ਼ਾਮ ਲਾਉਂਦੇ ਹਨ, ਕਿ ਇਹ ਬੰਦਾ ਇਸ ਇਲਾਕੇ ਵਿੱਚ ਵੋਟਾਂ ਖਰੀਦਣ ਆਇਆ ਸੀ, ਜਿਸ ਦਾ ਕਿ ਨਿਸ਼ਾਨ ਸਿੰਘ ਵਿਰੋਧ ਕਰਦੇ ਹੋਈ ਇਨਕਾਰ ਕਰਦਾ ਹੈ, ਤੇ ਕਹਿੰਦਾ ਹੈ ਕਿ ਉਹ ਇਨ੍ਹਾਂ ਇਲਾਕਿਆਂ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਕਰਨ ਆਇਆ ਸੀ, ਪਰ ਉਹ ਕਿਸੇ ਨੂੰ ਜਾਣਦਾ ਨਹੀਂ ਹੈ।

ਇੱਧਰ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਇਹ ਤਾਂ ਮੰਨਿਆਂ, ਕਿ ਨਿਸ਼ਾਨ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ, ਪਰ ਉਨ੍ਹਾਂ ਇਸ ਗੱਲ ਤੋਂ ਸਾਫ ਤੌਰ ‘ਤੇ ਇਨਕਾਰ ਕਰ ਦਿੱਤਾ ਕਿ ਨਿਸ਼ਾਨ ਸਿੰਘ ਨੂੰ ਜਿੱਥੋਂ ਫੜਿਆ ਗਿਆ ਹੈ, ਉੱਥੇਂ ਉਹ ਪੈਸੇ ਵੰਡ ਰਿਹਾ ਸੀ। ਸਿਰਸਾ ਨੇ ਕਿਹਾ ਕਿ ਜੇਕਰ ਕਾਂਗਰਸ ਕੋਲ ਉਸ ਦੀ ਪੈਸੇ ਵੰਡਦੇ ਦੀ ਵੀਡੀਓ ਹੈ ਤਾਂ ਦਿਖਾਉਣ। ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਸਰਕਾਰ ‘ਤੇ ਧੱਕੇਸ਼ਾਹੀ ਇਲਜ਼ਾਮ ਲਾਉਂਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਨਿਸ਼ਾਨ ਸਿੰਘ ਨੂੰ ਬੰਧਕ ਬਣਾਇਆ, ਉਨ੍ਹਾਂ ਨਾਲ ਕੁੱਟ ਮਾਰ ਕੀਤੀ ਤੇ ਉਨ੍ਹਾਂ ਦੀ ਦਸਤਾਰ ਉਤਾਰੀ ਹੈ, ਪੁਲਿਸ ਨੇ ਉਨ੍ਹਾਂ ‘ਤੇ ਪਰਚਾ ਦਰਜ ਕਰ ਲਿਆ ਹੈ।

ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਮਨਜਿੰਦਰ ਸਿੰਘ ਸਿਰਸਾ ਨਿਸ਼ਾਨ ਸਿੰਘ ਵੱਲੋਂ ਪੈਸੇ ਵੰਡਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੇ ਹੋਣ ਤੇ ਕਾਂਗਰਸ ਸਰਕਾਰ ‘ਤੇ ਧੱਕਾ ਕਰਨ ਇਲਜ਼ਾਮ ਲਗਾ ਰਹੇ ਹੋਣ, ਪਰ ਅਸਲ ਸੱਚ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

- Advertisement -

Share this Article
Leave a comment