ਫ਼ਿਰੋਜ਼ਪੁਰ ਪਹੁੰਚੀ ਕੇਂਦਰੀ ਜਾਂਚ ਟੀਮ, PM ਮੋਦੀ ਦੀ ਸੁਰੱਖਿਆ ਦੇ ਮਾਮਲੇ ਦੀ ਜਾਂਚ ਸ਼ੁਰੂ

TeamGlobalPunjab
1 Min Read

ਫਿ਼ਰੋਜ਼ਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ਿਰੋਜ਼ਪੁਰ ਦੌਰੇ ਦੌਰਾਨ ਸੁਰੱਖਿਆ ਦੀ ਜਾਂਚ ਸ਼ੁਰੂ ਹੋ ਗਈ ਹੈ। ਇਸ ਲਈ ਕੇਂਦਰ ਸਰਕਾਰ ਦੀ 3 ਮੈਂਬਰੀ ਟੀਮ ਪੰਜਾਬ ਪਹੁੰਚ ਚੁੱਕੀ ਹੈ। ਟੀਮ ਪਹਿਲਾਂ ਉਸ ਥਾਂ ਗਈ ਜਿੱਥੇ ਪੀਐਮ ਮੋਦੀ ਦੇ ਕਾਫ਼ਲੇ ਨੂੰ ਰੋਕਿਆ ਗਿਆ ਸੀ। ਇਸ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸਨ।

ਦਿੱਲੀ ਤੋਂ ਆਈ ਇਸ ਟੀਮ ਵਿੱਚ ਇੰਟੈਲੀਜੈਂਸ ਬਿਊਰੋ (ਆਈਬੀ) ਦੇ ਸੰਯੁਕਤ ਡਾਇਰੈਕਟਰ ਬਲਬੀਰ ਸਿੰਘ, ਸੁਰੱਖਿਆ ਸਕੱਤਰ ਸੁਧੀਰ ਕੁਮਾਰ ਸਕਸੈਨਾ ਅਤੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਦੇ ਆਈਜੀ ਐਸ. ਸੁਰੇਸ਼ ਸ਼ਾਮਲ ਹਨ। ਟੀਮ ਹੁਣ ਫਿਰੋਜ਼ਪੁਰ ਵਿੱਚ ਬੀਐਸਐਫ ਦੇ ਕੈਂਪ ਵਿੱਚ ਗਈ ਹੈ।

- Advertisement -

ਕਾਫਲੇ ਵਾਲੀ ਥਾਂ ‘ਤੇ ਜਾ ਕੇ ਟੀਮ ਨੇ ਦੇਖਿਆ ਕਿ PM ਮੋਦੀ ਦਾ ਕਾਫਲਾ ਜਿੱਥੇ ਰੁਕਿਆ ਸੀ ਤੇ ਉਸ ਥਾਂ ਦੇ ਆਸ-ਪਾਸ ਕੀ ਸੀ। ਇਸ ਤੋਂ ਬਾਅਦ ਟੀਮ ਬੀਐਸਐਫ ਦੇ ਕੈਂਪ ਵਿੱਚ ਪਹੁੰਚ ਗਈ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਹਨ। ਕੇਂਦਰ ਦੀ ਟੀਮ ਪੁਲੀਸ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕਰੇਗੀ। ਇਸ ਤੋਂ ਬਾਅਦ ਟੀਮ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਮਿਲੇਗੀ।

Share this Article
Leave a comment