ਪੰਜਾਬ ‘ਚ ਵੀ ਬਰਡ ਫਲੂ ਦੀ ਹੋਈ ਪੁਸ਼ਟੀ; ਸੂਬੇ ‘ਚ ਲੱਗੀ ਪੋਲਟਰੀ ਮੀਟ ਦੀ ਪਾਬੰਦੀ

TeamGlobalPunjab
2 Min Read

ਮੋਹਾਲੀ:- ਬਰਡ ਫਲੂ ਪੂਰੇ ਦੇਸ਼ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਪੰਜਾਬ ‘ਚ ਵੀ ਬਰਡ ਫਲੂ ਦੀ ਪੁਸ਼ਟੀ ਹੋ ਗਈ ਹੈ। ਮੁਹਾਲੀ ਜ਼ਿਲ੍ਹੇ ਤੋਂ ਲਏ ਗਏ ਨਮੂਨੇ ਸਕਾਰਾਤਮਕ ਆਏ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਦੋ ਮੋਹਾਲੀ ਪੋਲਟਰੀ ਫਾਰਮਾਂ ‘ਚ ਬਰਡ ਫਲੂ ਦੇ ਵਾਇਰਸ ਪਾਏ ਗਏ ਹਨ। ਹਰ ਰੋਜ਼ ਇੱਥੇ 100-125 ਨਮੂਨੇ ਦੇ ਟੈਸਟ ਕੀਤੇ ਜਾ ਰਹੇ ਹਨ। 11 ਰਾਜ ਜਿੱਥੇ ਬਰਡ ਫਲੂ ਦੀ ਪੁਸ਼ਟੀ ਕੇਂਦਰ ਸਰਕਾਰ ਨੇ ਕੀਤੀ ਹੈ ਉਹ ਹਨ – ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਉਤਰਾਖੰਡ, ਦਿੱਲੀ ਤੇ ਹੁਣ ਪੰਜਾਬ ‘ਚ ਬਰਡ ਫਲੂ ਦੇ ਪਾਜੀਟਿਵ ਸੈਂਪਲ ਆਏ ਹਨ।

ਬਰਡ ਫਲੂ ਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅਗਲੇ ਇੱਕ ਹਫ਼ਤੇ ਲਈ ਹੋਰ ਸੂਬਿਆਂ ਤੋਂ ਆ ਰਹੇ ਮੀਟ, ਮੁਰਗੀ ਤੇ ਅੰਡੇ ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਰਕਾਰ ਨੂੰ ਦੱਸਿਆ ਗਿਆ ਕਿ ਬਰਡ ਫਲੂ ਦੀ ਨਿਗਰਾਨੀ ਲਈ ਪੰਜਾਬ ਸਰਕਾਰ ਨੇ ਖੇਤਰੀ ਬਿਮਾਰੀ ਡਾਇਗਨੋਸਟਿਕ ਲੈਬਾਰਟਰੀ (RDDL), ਪਸ਼ੂ ਪਾਲਣ ਵਿਭਾਗ, ਜਲੰਧਰ ਨੂੰ ਮਾਮਲਿਆਂ ਦੀ ਜਾਂਚ ਲਈ ਮੁੜ ਸਥਾਪਿਤ ਕੀਤਾ ਹੈ।

ਇਸਤੋਂ ਇਲਾਵਾ ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਦੇ ਸਕੱਤਰ ਅਤੁੱਲ ਚਤੁਰਵੇਦੀ ਨੇ ਕਿਹਾ ਹੈ ਕਿ ਵੱਖ-ਵੱਖ ਥਾਵਾਂ ਤੋਂ ਪੰਛੀਆਂ ਦੇ ਮਰਨ ਦੀਆਂ ਖ਼ਬਰਾਂ ਆ ਰਹੀਆਂ ਹਨ ਪਰ ਇਸ ਬਾਰੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਪੰਛੀਆਂ ‘ਚ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਯਤਨ ਜਾਰੀ ਹਨ। ਬਰਡ ਫਲੂ ਪਹਿਲੀ ਵਾਰ ਭਾਰਤ ‘ਚ 2004 ‘ਚ ਫੈਲਿਆ ਸੀ। ਉਸ ਤੋਂ ਬਾਅਦ ਭਾਰਤ ‘ਚ ਬਰਡ ਫਲੂ 24 ਵਾਰ ਆਇਆ ਹੈ। ਬਰਡ ਫਲੂ ‘ਚ ਪਾਏ ਜਾਣ ਵਾਲੇ ਵਾਇਰਸ ਦਾ ਨਾਮ H5N1 ਰੱਖਿਆ ਗਿਆ ਹੈ। ਵਿਗਿਆਨੀਆਂ ਅਨੁਸਾਰ ਇਹ ਵਾਇਰਸ ਪੰਛੀਆਂ ਤੋਂ ਲੈ ਕੇ ਇਨਸਾਨ ਤੱਕ ਫੈਲ ਸਕਦਾ ਹੈ।

TAGGED: , , ,
Share this Article
Leave a comment