ਆਹ ਦੇਖੋ ਕੀ ਡਿੱਗਿਆ ਆਸਮਾਨ ਤੋਂ, ਫਿਰ ਮੱਚਗੀ ਤਬਾਹੀ, ਦੇਖੋ ਵੀਡੀਓ

TeamGlobalPunjab
3 Min Read

ਅੰਮ੍ਰਿਤਸਰ : ਹਾਲ ਹੀ ‘ਚ ਪਏ ਮੀਂਹ ਨੇ ਜਿੱਥੇ ਇੱਕ ਪਾਸੇ ਆਮ ਲੋਕਾਂ ਨੂੰ ਇਸ ਭਖਦੀ ਗਰਮੀ ਤੋਂ ਰਾਹਤ ਦਿੱਤੀ ਹੈ ਪਰ ਉੱਥੇ ਕੁੱਝ ਲੋਕਾਂ ਦੇ ਲਈ ਇਹ ਮੀਂਹ ਕਹਿਰ ਬਣ ਕੇ ਆਇਆ ਹੈ। ਜੀ ਹਾਂ ਕਹਿਰ ਬਣ ਕੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਮੀਂਹ ਦੌਰਾਨ ਇੱਥੋਂ ਦੇ ਵੇਰਕਾ ਇਲਾਕੇ ‘ਚ, ਇੱਕ ਘਰ ‘ਤੇ ਅਸਮਾਨੀ ਬਿਜਲੀ ਡਿੱਗੀ ਹੈ। ਬਿਜਲੀ ਡਿੱਗਣ ਨਾਲ ਘਰ ਦੀ ਛੱਤ ਤਬਾਹ ਹੋ ਗਈ। ਜਿਸ ਨਾਲ ਘਰ ਦੇ ਮਾਲਕ ਪਤੀ-ਪਤਨੀ ਛੱਤ ਦੇ ਮਲਬੇ ਹੇਠਾਂ ਦੱਬ ਗਏ। ਪਤਾ ਲਗਦਿਆਂ ਹੀ ਚਾਰੇ ਪਾਸੇ ਹਾ-ਹਾ ਕਾਰ ਮੱਚ ਗਈ, ਤੇ ਆਂਢ-ਗੁਆਂਢ ਦੇ ਲੋਕਾਂ ਨੇ ਜੰਗੀ ਤੇਜੀ ਨਾਲ ਬਚਾਅ ਕਾਰਜ ਕਰਦਿਆਂ ਛੱਤ ਦਾ ਮਲਬਾ ਹਟਾ ਕੇ ਬੜੀ ਮੁਸ਼ਕਿਲ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਤੇ  ਹਸਪਤਾਲ ਦਾਖਲ ਕਰਵਾਇਆ। ਪਤਾ ਲੱਗਾ ਹੈ ਕਿ ਹੁਣ ਤੱਕ ਸ਼ੁਰੂਆਤ ਵਿੱਚ ਔਰਤ ਦੀ ਹਾਲਤ ਗੰਭੀਰ ਬਣੀ ਸੀ, ਪਰ ਡਾਕਟਰਾਂ ਦੇ ਇਲਾਜ਼ ਨਾਲ ਹੁਣ ਪਰਿਵਾਰ ਨੂੰ ਉਸ ਦੀ ਸਿਹਤ ਵਿੱਚ ਸੁਧਾਰ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਬਾਰੇ ਪੁਸ਼ਟੀ ਕਰਦਿਆਂ ਜ਼ਖਮੀਆਂ ਦੇ ਗੁਆਂਢੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਬਿਜਲੀ ਡਿੱਗੀ ਤਾਂ ਇੱਕ ਜੋਰਦਾਰ ਧਮਾਕੇ ਨਾਲ ਇੰਨੀ ਅਵਾਜ ਆਈ ਕਿ ਆਸਪਾਸ ਕਈ ਕਿੱਲੋਮੀਟਰ ਇਲਾਕਿਆਂ ਦੇ ਲੋਕਾਂ ਦੇ ਦਿਲ ਦਹਿਲ ਗਏ। ਇਸ ਉਪਰੰਤ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਗੁਆਂਢੀ ਦੇ ਘਰ ਦੀ ਛੱਤ ਡਿੱਗ ਪਈ ਹੈ। ਗੁਰਪ੍ਰੀਤ ਸਿੰਘ ਅਨੁਸਾਰ ਜਿਸ ਘਰ ਦੀ ਛੱਤ ਡਿੱਗੀ ਹੈ ਉਨ੍ਹਾਂ ਦੇ ਬੱਚੇ ਉਸ ਤੋਂ ਪਹਿਲਾਂ ਹੀ ਨਾਲ ਵਾਲੇ ਘਰ ਚਲੇ ਗਏ ਸਨ ਤੇ ਘਰ ‘ਚ ਦੋਵੇਂ ਪਤੀ ਪਤਨੀ ਇਕੱਲੇ ਹੀ ਸਨ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰਛੱਤ ਡਿੱਗਣ ਤੋਂ 45 ਮਿੰਟ ਬਾਅਦ ਮਲਬੇ ਹੇਠੋਂ ਬਾਹਰ ਕੱਢਿਆ ਜਾ ਸਕਿਆ।

ਇਸੇ ਤਰ੍ਹਾਂ ਪੀੜਤ ਪਰਿਵਾਰ ਦੀ ਇੱਕ ਹੋਰ ਗੁਆਂਢਣ ਕਮਲਜੀਤ ਕੌਰ ਨੇ ਦੱਸਿਆ ਕਿ ਮੀਂਹ ਨਾਲ ਇਨ੍ਹਾਂ ਦੀ ਛੱਤ ਡਿੱਗੀ ਹੈ ਤੇ ਨਾਲ ਹੀ ਗੁਆਂਢਣ ਨੇ ਸਰਕਾਰ ਤੋਂ ਇਸ ਪੀੜਤ ਪਰਿਵਾਰ ਦੇ ਘਰ ਦੀ ਮੁਰੰਮਤ ਕਰਵਾ ਕੇ ਦੇਣ ਦੀ ਮੰਗ ਵੀ ਕੀਤੀ ਹੈ। ਔਰਤ ਨੇ ਦੱਸਿਆ ਕਿ ਪੀੜਤ ਪਰਿਵਾਰ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ।

ਉਧਰ ਇਸ ਹਾਦਸੇ ਦਾ ਸ਼ਿਕਾਰ ਹੋਏ ਪਤੀ-ਪਤਨੀ ਨੇ ਵੀ ਘਟਨਾ ਦੀ ਜਾਣਕਾਰੀ ਦਿੰਦਿਆਂ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਵੀ ਕੀਤੀ ਹੈ। ਪੀੜਤ ਮਹਿਲਾ ਨੇ ਦਰਦ ਨਾ ਸਹਾਰਦਿਆਂ ਕਿਹਾ ਕਿ ਉਸ ਨੂੰ ਬਹੁਤ ਜਿਆਦਾ ਸੱਟ ਲੱਗੀ ਹੈ। ਪੀੜਤ ਮਹਿਲਾ ਅਨੁਸਾਰ ਉਨ੍ਹਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਇਸ ਲਈ ਹੁਣ ਸਰਕਾਰ ਹੀ ਉਨ੍ਹਾਂ ਕੋਈ ਆਰਥਿਕ ਮਦਦ ਦੇ ਕੇ ਇਸ ਮੁਸੀਬਤ ‘ਚੋਂ ਬਾਹਰ ਕੱਢ ਸਕਦੀ ਹੈ।

ਵੇਰਕਾ ਇਲਾਕੇ ਦੇ ਇਸ ਪਰਿਵਾਰ ਦੀ ਪ੍ਰਸ਼ਾਸਨ ਅਤੇ ਸਰਕਾਰ ਕੀ ਮਦਦ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ । ਪਰ ਇਸ ਦੌਰਾਨ ਰਾਹਤ ਦੀ ਗੱਲ ਇਹ ਰਹੀ ਕਿ ਜਦੋਂ ਘਰ ਦੀ ਛੱਤ ਡਿੱਗੀ ਤਾਂ ਬੱਚੇ ਘਰ ‘ਚ ਮੌਜੂਦ ਨਹੀਂ ਸਨ ਨਹੀਂ ਤਾਂ ਨੁਕਸਾਨ ਹੋਰ ਵੀ ਵੱਡਾ ਹੋ ਸਕਦਾ ਸੀ।

- Advertisement -

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/-Au81TnhL7A

Share this Article
Leave a comment