ਬੀਬੀ ਜਗੀਰ ਕੌਰ ਨੇ ਮਮਤਾ ਬੈਨਰਜੀ ਨੂੰ ਦਿੱਤੀ ਵਧਾਈ

TeamGlobalPunjab
1 Min Read

ਅੰਮ੍ਰਿਤਸਰ,: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੱਛਮੀ ਬੰਗਾਲ ਅੰਦਰ ਵਿਧਾਨ ਸਭਾ ਚੋਣਾ ’ਚ ਭਾਰੀ ਬਹੁਮਤ ਹਾਸਲ ਕਰਨ ਤੇ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ ਹੈ।

ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਪ੍ਰੈਸ ਬਿਆਨ ਵਿਚ ਬੀਬੀ ਜਗੀਰ ਕੌਰ ਨੇ ਆਖਿਆ ਕਿ ਮਮਤਾ ਬੈਨਰਜੀ ਨੇ ਕਠਨ ਹਲਾਤਾਂ ਅੰਦਰ ਭਾਰੀ ਦਬਾਅ ਹੋਣ ਦੇ ਬਾਵਜੂਦ ਵੀ ਸ਼ੇਰਾਂ ਵਾਂਗ ਮੁਕਾਬਲਾ ਦਿੰਦਿਆਂ ਆਪਣੇ ਲੋਕਾਂ ਦਾ ਭਰੋਸਾ ਜਿੱਤਿਆ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਆਪਣੇ ਲੋਕਾਂ ਨਾਲ ਖੜ੍ਹਨਾ ਅਤੇ ਸਥਾਨਿਕ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣਾ ਹੀ ਬੇਹਤਰ ਨਤੀਜੇ ਦਿੰਦਾ ਹੈ ਅਤੇ ਅਜਿਹਾ ਮਮਤਾ ਬੈਨਰਜੀ ਨੇ ਸਿੱਧ ਕਰ ਵਖਾਇਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੇ ਖਿਤੇ ਦੀ ਬੇਹਤਰੀ ਲਈ ਇਸੇ ਤਰ੍ਹਾਂ ਹੀ ਅਗੇ ਵਧ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

Share this Article
Leave a comment