ਚੰਡੀਗੜ੍ਹ ਪੁਲਿਸ ਨੇ ਦੁੱਧ ਵਾਲੇ ਡੋਲੂ ‘ਚ ਚਿੱਟਾ ਸਪਲਾਈ ਕਰਨ ਵਾਲਾ ਕੀਤਾ ਗ੍ਰਿਫਤਾਰ

Rajneet Kaur
3 Min Read

ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਦੀ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅਜੇ ਕੁਮਾਰ (24) ਨੂੰ ਪੁਲਿਸ ਨੇ ਚੰਡੀਗੜ੍ਹ ਦੇ ਰਾਏਪੁਰ ਖੁਰਦ ਤੋਂ ਫੜਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਅਜੇ ਕੁਮਾਰ, ਦੁੱਧ ਦੀਆਂ ਡੋਲੀਆਂ (ਸਟੀਲ ਦੇ ਡੱਬਿਆਂ) ਤੇ ਕਰੀਮ ਦੇ ਡੱਬਿਆਂ ਵਿਚ ਛੁਪਾ ਕੇ ਨਸ਼ੇ ਵੇਚਦਾ ਹੁੰਦਾ ਸੀ। ਉਸ ਦੇ ਕਬਜ਼ੇ ਵਿੱਚੋਂ 255 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਅਮਿਤ ਸ਼ਰਮਾ ਕੋਲੋਂ ਦੋ ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜਦੋਂਕਿ ਉਸ ਦੇ ਸਾਥੀ ਅਜੇ ਕੋਲੋਂ 255 ਗ੍ਰਾਮ ਹੈਰੋਇਨ ਬਰਾਮਦ ਹੋਈ।

ਚੰਡੀਗੜ੍ਹ  ਪੁਲਿਸ ਨੇ ਰਾਏਪੁਰ ਖੁਰਦ ਵਿੱਚ ਕਿਰਾਏ ਦੇ ਕਮਰੇ ਵਿੱਚੋਂ ਛੁਪਾ ਕੇ ਰੱਖੀ 1 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ।ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਪੁਲਿਸ ਨੇ ਅਮਿਤ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਉਸ ਕੋਲੋਂ 2 ਕਿਲੋ ਤੋਂ ਜ਼ਿਆਦਾ ਹੀਰੋਇਨ ਬਰਾਮਦ ਕੀਤੀ ਸੀ। ਅਜੇ ਵੀ ਉਸ ਦਾ ਸਾਥੀ ਹੈ। ਹੁਣ ਤੱਕ ਚੰਡੀਗੜ੍ਹ ਪੁਲਿਸ ਨੇ 3.5 ਕਿਲੋ ਦੇ ਕਰੀਬ ਹੈਹੋਇਨ ਬਰਾਮਦ ਕੀਤੀ ਹੈ।  ਅਮਿਤ ਸ਼ਰਮਾ ਦੇ ਜ਼ੀਰਕਪੁਰ ਵਿੱਚ ਦੋ ਸ਼ੋਅਰੂਮ ਹੈ। ਪੁਲਿਸ ਪੁੱਛਗਿੱਛ ‘ਚ ਅਮਿਤ ਨੇ ਦੱਸਿਆ ਕਿ ਉਹ ਜ਼ੀਰਕਪੁਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਹੈਰੋਇਨ ਸਪਲਾਈ ਕਰਦਾ ਸੀ। ਅਮਿਤ ਰੋਜ਼ਾਨਾ ਅਜੇ ਨੂੰ 5000 ਰੁਪਏ ਦਿੰਦਾ ਸੀ।

ਪੁਲਿਸ ਨੇ ਰਾਏਪੁਰ ਖੁਰਦ ਵਿਚ ਕਿਰਾਏ ਦੇ ਕਮਰੇ ਵਿੱਚੋਂ ਰੱਖੀ ਕਿੱਲੋ ਹੈਰੋਇਨ ਬਰਾਮਦ ਕਰ ਲਈ ਹੈ। ਰਾਏਪੁਰ ਖੁਰਦ ਵਿਚ ਗਸ਼ਤ ਦੌਰਾਨ ਮੁਲਜ਼ਮ ਅਜੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁੱਛਗਿੱਛ ਵਿਚ ਉਸ ਨੇ ਦੱਸਿਆ ਕਿ ਉਹ ਜ਼ੀਰਕਪੁਰ ਆਦਿ ਵਿਚ ਹੈਰੋਇਨ ਸਪਲਾਈ ਕਰਦਾ ਸੀ। ਮੁਲਜ਼ਮ ਅਜੇ ਕੋਲੋਂ ਇਹ 255 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਘਿਓ ਦੇ ਡੋਲੂ ਅਤੇ ਕਰੀਮ ਦੀ ਡੱਬੀ ਨੂੰ ਇੰਝ ਤਿਆਰ ਕੀਤਾ ਗਿਆ ਸੀ ਕਿ ਜੇ ਕੋਈ ਵਿਅਕਤੀ ਇਸ ਡੋਲੂ ਜਾਂ ਕਰੀਮ ਦੇ ਡੱਬੇ ਨੂੰ ਫੜੇ ਤਾਂ ਉਹ ਇਸ ਨੂੰ ਖੋਲ੍ਹਣ ’ਤੇ ਦੇਖ ਸਕਦਾ ਸੀ। ਡੋਲੂ ਵਿਚ ਸਿਰਫ਼ ਘਿਓ ਤੇ ਡੱਬੇ ਵਿਚ ਕਰੀਮ ਲਗਦੀ ਸੀ ਜਦਕਿ ਹੈਰੋਇਨ ਦੀ ਸਪਲਾਈ ਦੀ ਸਾਰੀ ਖੇਡ ਇਸ ਦੇ ਹੇਠਲੇ ਹਿੱਸੇ ਵਿਚ ਛੁਪੀ ਹੋਈ ਸੀ, ਅਸਲ ਵਿਚ ਡੋਲੂ ਦੇ ਹੇਠਲੇ ਹਿੱਸੇ ਵਿਚ ਦੁੱਧ ਅਤੇ ਘਿਓ ਰੱਖ ਕੇ ਹੈਰੋਇਨ ਦੀ ਸਪਲਾਈ ਕੀਤੀ ਜਾਂਦੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment