ਚੰਡੀਗੜ੍ਹ : ਸੰਸਦ ਦਾ ਮਾਨਸੂਨ ਇਜਲਾਸ ਚੱਲ ਰਿਹਾ ਹੈ ਅਤੇ ਇਸ ਦੌਰਾਨ ਸਰਕਾਰ ਵਲੋਂ ਕਈ ਬਿੱਲ ਸਦਨ ‘ਚ ਬਹਿਸ ਲਈ ਰੱਖੇ ਜਾ ਰਹੇ ਹਨ। ਇਸੇ ਲੜੀ ‘ਚ ਬੁੱਧਵਾਰ ਨੂੰ ਸਦਨ ਅੰਦਰ ਦੇਸ਼ ‘ਚ ਡਾਕਟਰੀ ਨਾਲ ਸਬੰਧਤ ਬਿੱਲ ਪੇਸ਼ ਕੀਤਾ ਗਿਆ। ਜਿਸ ‘ਤੇ ਬੋਲਦਿਆ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ । ਮਾਨ ਨੇ ਬੋਲਦਿਆਂ ਕਿਹਾ ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਮੁਤਾਬਕ ਹਰ ਇੱਕ ਹਜ਼ਾਰ ਵਿਅਕਤੀਆਂ ਪਿੱਛੇ ਇੱਕ ਡਾਕਟਰ ਦੀ ਜਰੂਰਤ ਹੁੰਦੀ ਹੈ, ਪਰ ਇੱਥੇ ਕਈ ਥਾਵੀਂ 11-12 ਹਜ਼ਾਰ ਲੋਕਾਂ ਪਿੱਛੇ ਇੱਕ ਡਾਕਟਰ ਦੀ ਔਸਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਜਬਰਦਸਤ ਡਾਕਟਰਾਂ ਦੀ ਕਮੀ ਹੈ। ਇੱਥੇ ਹੀ ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਜਿਆਦਾਤਰ ਮੈਡੀਕਲ ਕਾਲਜ ਜਾਂ ਤਾਂ ਸਿਰਫ ਸਿਆਸਤਦਾਨਾਂ ਦੇ ਹਨ ਤੇ ਜਾਂ ਫਿਰ ਅਮੀਰ ਵਪਾਰੀਆਂ ਦੇ। ਮਾਨ ਨੇ ਕਿਹਾ ਕਿ ਇਨ੍ਹਾਂ ਕਾਲਜਾਂ ਦੀਆਂ ਫੀਸਾਂ ਬਹੁਤ ਜਿਆਦਾ ਹਨ ਤੇ ਇੱਕ ਗਰੀਬ ਦਾ ਬੱਚਾ ਮਰੀਜ਼ ਤਾਂ ਬਣ ਸਕਦਾ ਹੈ, ਪਰ ਇਨ੍ਹਾਂ ਕਾਲਜਾਂ ‘ਚ ਪੜ੍ਹ ਕੇ ਡਾਕਟਰ ਕਦੀ ਨਹੀਂ ਬਣ ਸਕਦਾ। ਮਾਨ ਨੇ ਸਵਾਲ ਕੀਤਾ ਕਿ ਹੋਰਨਾਂ ਦੇਸ਼ਾਂ ‘ਚ 45 ਪ੍ਰਤੀਸ਼ਤ ਡਾਕਟਰ ਭਾਰਤੀ ਹਨ ਉਹ ਇੱਥੇ ਆ ਕੇ ਕੰਮ ਕਿਉਂ ਨਹੀਂ ਕਰਦੇ? ਮਾਨ ਨੇ ਕਿਹਾ ਕਿ ਪੰਜਾਬ ‘ਚ ਡਾਕਟਰਾਂ ਦੀ ਭਰਤੀ ਲਈ ਜਿਹੜੀਆਂ ਅਸਾਮੀਆਂ ਕੱਢੀਆਂ ਗਈਆਂ ਸਨ ਉਨ੍ਹਾਂ ਆਸਾਮੀਆਂ ਲਈ ਕਿਸੇ ਵੀ ਡਾਕਟਰ ਨੇ ਅਰਜੀ ਨਹੀਂ ਦਿੱਤੀ ਕਿਉਂਕਿ ਸਾਰੇ ਡਾਕਟਰ ਆਪਣਾ ਕੰਮ ਪ੍ਰਾਈਵੇਟ ਕਰਨਾ ਚਾਹੁੰਦੇ ਹਨ। ਮਾਨ ਨੇ ਮੰਗ ਰੱਖੀ ਕਿ ਇਸ ਮਹਿਕਮੇਂ ਅੰਦਰੋਂ ਭ੍ਰਿਸ਼ਟਾਚਾਰ ਘਟਾਇਆ ਜਾਵੇ ਤੇ ਮੈਡੀਕਲ ਦੀ ਪੜ੍ਹਾਈ ਸਸਤੀ ਕੀਤੀ ਜਾਵੇ।
ਕੁੱਲ ਮਿਲਾ ਕੇ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਦੇਸ਼ ‘ਚ ਡਾਕਟਰਾਂ ਦੀ ਸਮੱਸਿਆ ਬਾਰੇ ਜਿਹੜੇ ਤੱਥਾਂ ਤੋਂ ਜਾਣੂ ਕਰਵਾਇਆ ਉਹ ਜ਼ਮੀਨੀ ਹਕੀਕਤ ਦੇ ਬਹੁਤ ਨੇੜੇ ਸਨ ਕਿ ਕਿਵੇਂ ਭਾਰਤ ‘ਚ ਮੈਡੀਕਲ ਕਾਲਜਾਂ ਵਲੋਂ ਲੁੱਟ ਮਚਾਈ ਹੋਈ ਹੈ। ਜਿਨ੍ਹਾਂ ਮੈਡੀਕਲ ਕਾਂਲਜਾਂ ‘ਚ ਆਮ ਪਰਿਵਾਰ ਦਾ ਬੱਚਾ ਪੜ੍ਹਾਈ ਨਹੀਂ ਕਰ ਸਕਦਾ।
ਮਾਨ ਨੇ ਬੋਲਦਿਆਂ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ, ਕੀ ਸਨ ਇਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।
https://youtu.be/q7oYx18Tp7Q