ਪਟਿਆਲਾ : ਪੰਜਾਬ ‘ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕਾਂਗਰਸੀ ਵਿਧਾਇਕ ਪੂਰੀ ਚਰਚਾ ‘ਚ ਨੇ। ਭਾਵੇਂ ਉਹ ਵੋਟਿੰਗ ਬੂਥਾਂ ਤੇ ਕੀਤੀ ਗਈ ਕਥਿਤ ਗੁੰਡਾਗਰਦੀ ਹੋਵੇ, ਭਾਵੇਂ ਵਿਧਾਇਕਾਂ ਦੀਆਂ ਵਾਇਰਲ ਹੋ ਰਹੀਆਂ ਧਮਕੀ ਭਰੀਆਂ ਫੋਨ ਆਡੀਓਜ਼ ਹੋਣ, ਤੇ ਭਾਵੇਂ ਨਜ਼ਾਇਜ਼ ਹੋ ਰਹੀ ਮਾਈਨਿੰਗ ਹੋਵੇ।
ਇੰਨੀ ਦਿਨੀਂ ਸ਼ੋਸਲ ਮੀਡੀਆ ‘ਤੇ ਇਕ ਫੋਨ ਆਡੀਓ ਕਲਿੱਪ ਖ਼ੂਬ ਵਾਇਰਲ ਹੋ ਰਿਹਾ ਹੈ। ਇਹ ਆਡੀਓ ਕਲਿੱਪ ਪੰਜਾਬ ਦੇ ਹਲਕਾ ਘਨੌਰ ਤੋਂ ਕਾਂਗਰਸੀ ਉਮੀਦਵਾਰ ਮਦਨ ਲਾਲ ਜਲਾਲਪੁਰ ਦੀ ਦੱਸੀ ਜਾ ਰਹੀ ਹੈ। ਜਿਸ ਵਿਚ ਉਹ ਘਨੌਰ ਹਲਕੇ ਵਿਚ ਲੱਗੀਆਂ ਫੈਕਟਰੀਆਂ ਵਿਚੋਂ ਕਿਸੇ ਇਕ ਫੈਕਟਰੀ ਦੇ ਕਿਸੇ ਅਮਿਤ ਨਾਂਅ ਦੇ ਅਧਿਕਾਰੀ ਨਾਲ ਗੱਲਬਾਤ ਕਰਦੇ ਪ੍ਰਤੀਤੀ ਹੁੰਦੇ ਹਨ। ਪਹਿਲਾਂ ਅਸੀਂ ਤੁਹਾਨੂੰ ਇੰਨਾਂ ਦੋਨਾ ਦੇ ਵਿਚਕਾਰ ਹੋਈ ਗੱਲਬਾਤ ਦਾ ਵਿਸਥਾਰ ਦਸਦੇ ਹਾਂ ਜੋ ਕਿ ਇਸ ਪ੍ਰਕਾਰ ਹੈ :
ਵਿਧਾਇਕ, “ਹੈਲੋਂ”
ਅਮਿਤ, “ਹਾਂਜੀ”
ਵਿਧਾਇਕ, “ਅਮਿਤ”
ਅਮਿਤ,“ਹਾਂਜੀ”
ਵਿਧਾਇਕ, “ਐਮ.ਐਲ.ਏ. ਬੋਲ ਰਿਹਾਂ ਜਲਾਲਪੁਰ”
ਅਮਿਤ, “ਹੈ, ਜੀ?”
ਵਿਧਾਇਕ, “ਐਮ.ਐਲ.ਏ. ਬੋਲ ਰਿਹਾ ਜਲਾਲਪੁਰ”
ਅਮਿਤ, “ਐਮ.ਐਲ.ਏ.?”
ਵਿਧਾਇਕ, ”ਮਦਨ ਲਾਲ ਜਲਾਲਪੁਰ ਬੋਲਦਾ, ਅਮਿਤ ਜੀ”
ਅਮਿਤ, “ਅੱਛਾ ਜੀ, ਬੋਲੋ”
ਵਿਧਾਇਕ, “ਤੈਨੂੰ ਬੋਲਣ ਦੀ ਅਕਲ ਨੀ ਹੈ ਪਹਿਲਾ ਤੂੰ ਗੱਲ ਕੀਦੇ ਨਾਲ ਕਰ ਰਿਹਾ ਐਮ.ਐਲ.ਏ. ਨਾਲ, ਤੈਨੂੰ ਬੋਲਣ ਦੀ ਤਮੀਜ਼ ਹੈ”
ਅਮਿਤ, “ਹੈਲੋ”
ਵਿਧਾਇਕ, “ਮੈਂ ਤੈਨੂੰ ਐਮ.ਐਲ.ਏ. ਕਹਿ ਰਿਹਾਂ, ਤੈਨੂੰ ਤਮੀਜ ਹੈ ਬੋਲੋ ਬੋਲੋ ਕਿਆ ਬੋਲੋ ਤੇਰੇ ਕੋ ਅਕਲ ਨਹੀ ਹੈ ਬੋਲਣੇ ਕੀ?”
ਅਮਿਤ, “ਆਪ ਕੌਣ ਬੋਲ ਰਹੇ ਹੋ ਜੀ?”
ਵਿਧਾਇਕ, “ਐਮ.ਐਲ.ਏ. ਮਦਨ ਲਾਲ ਜਲਾਲਪੁਰ ਬੋਲ ਰਿਹਾਂ, ਤੇਰੇ ਕੋ ਬੋਲ ਰਿਹਾ ਨੀ ਮੈਂ ਸੁਣ ਨੀ ਰਿਹਾ ਐਮ.ਐਲ.ਏ. ਬੋਲ ਰਿਹਾ ਆ ਜਲਾਲਪੁਰ”
ਅਮਿਤ, “ਤੋ ਆਪ ਐਮ.ਐਲ.ਏ. ਬੋਲ ਰਹੇ ਹੋਗੇ ਮੁਝੇ ਕਿਆ ਪਤਾ ਹੈ?”
ਵਿਧਾਇਕ, “ਫੇਰ ਤੇਰੇ ਕੋ ਬੋਲਣੇ ਕੀ ਅਕਲ ਨਹੀਂ ਹੈ ਮਾੜੀ ਮੋਟੀ”
ਅਮਿਤ, “ਨਹੀਂ ਮੈਂ ਜਾਨਤਾ ਹੀ ਨਹੀਂ ਆਪ ਕੋ”
ਵਿਧਾਇਕ, “ਪੰਜ ਮਿੰਟ ਮੇ ਚੁਕਾਦੂਗਾ ਪੁਲਿਸ ਕੋ ਆਪ ਕੋ ਫੈਕਟਰੀ ਸੇ”
ਅਮਿਤ, “ਮੈ ਨਹੀਂ ਜਾਨਤਾ ਆਪ ਕੋ”
ਵਿਧਾਇਕ, “ਮੈ ਚਕਾਊ ਅਬੀ ਪੁਲਿਸ ਕੋ ਅਬੀ”
ਅਮਿਤ, “ਅਰੇ ਸਰ ਮੈਂ ਨਹੀਂ ਜਾਨਤਾ ਆਪ ਕੋ ਆਪ ਮੂਝੇ ਬਤਾਓ ਤੋਂ ਮੂਝੇ ਜਾਣਤੇ ਹੋਗੇ ਆਪ ਕੇਸੇ ਜਾਣਤੇ”
ਵਿਧਾਇਕ, “ਆਪ ਕੋ ਬੋਲਣੇ ਕੀ ਅਕਲ ਹੋਣੀ ਚਾਹੀਏ ਮਾੜੀ ਮੋਟੀ ਆਪ ਐਮ.ਐਲ.ਏ. ਸੇ ਬਾਤ ਕਰ ਰਹੇ ਹੋ।”
ਅਮਿਤ, “ਹਾਂ ਚਲੋ ਮੈ ਕਰ ਰਿਹਾ ਆਪ ਯੇਹ ਤੋਂ ਬਤਾਓ ਮੁਝੇ ਕੇਸੇ ਜਾਣਤੇ?”
ਵਿਧਾਇਕ, “ਉਹ ਲੜਕੇ ਕਿਉਂ ਨਿਕਾਲੇ ਬਾਹਰ?”
ਅਮਿਤ, “ਕੌਣ ਲੜਕਾ ਸਰ?”
ਵਿਧਾਇਕ, “ਮੇਰਾ ਹਲਕਾ ਹੈ ਇਹ ਮੇਰੇ ਹਲਕੇ ਮਾ ਫੈਕਟਰੀ ਐ”
ਅਮਿਤ, “ਮੈ ਕੈਸੇ ਨਿਕਾਲਣੇ ਵਾਲਾ ਆਪ ਐਚ.ਆਰ. ਕਾ ਨੰਬਰ ਲਓ ਉਸ ਸੇ ਬਾਤ ਕਰੋ”
ਵਿਧਾਇਕ, “ਤੇਰੇ ਕੋ ਮੈਂ ਬਤਾਤਾ ਹੂ ਬੰਦੇ ਕਾ ਪੁਤ ਬਣਾਤਾ ਹੂੰ ਸਵੇਰੇ ਆ ਕੇ”
ਇਹ ਸੀ ਉਹ ਗੱਲਬਾਤ ਜਿਹੜੀ ਉਸ ਆਡੀਓ ਕਲਿੱਪ ਰਾਹੀਂ ਵਾਇਰਲ ਹੋ ਰਹੀ ਹੈ। ਇਸ ਸਬੰਧੀ ਜਦੋਂ ਪੱਖ ਜਾਣਨ ਲਈ ਵਿਧਾਇਕ ਮਦਨ ਲਾਲ ਨਾਲ ਮੀਡੀਆ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ, ਕਿ ਕਿਸੇ ਨੇ ਮੇਰਾ ਨਾਂਅ ਲੈ ਕੇ ਫੋਨ ਕਰਤਾ, ਸਾਡਾ ਤਾਂ ਫੋਨ ਨੰਬਰ ਵੀ ਨਹੀਂ, ਨਾ ਤਾ ਸਾਡੇ ਕਿਸੇ ਵਰਕਰ ਦਾ ਤੇ ਨਾਹੀ ਸਾਡੇ ਪੀ.ਏ. ਦਾ। ਕਿ ਇਹ ਵਾਇਰਲ ਆਡੀਓ ਉਨ੍ਹਾਂ ਦੀ ਨਹੀਂ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਫੈਕਟਰੀਆਂ ਵਾਲੇ ਲੋਕਾਂ ਨੂੰ ਲੁੱਟ ਰਹੇ ਹਨ। ਡੀਸੀ ਰੇਟ ਮੁਤਾਬਕ ਵੀ ਤਨਖਾਹ ਨਹੀ ਦੇ ਰਹੇ ਕੇਵਲ 6500 ਰੁਪਏ ਪ੍ਰਤੀ ਮਹੀਨਾ ਤਨਖਾਹ ਦੇ ਰਹੇ। ਜੇਕਰ ਕੋਈ ਉਨ੍ਹਾਂ ਦੇ ਖ਼ਿਲਾਫ ਅਵਾਜ਼ ਉਠਾਦਾ ਹੈ, ਤਾਂ ਉਸ ਨੂੰ ਫੈਕਟਰੀ ਤੋਂ ਬਾਹਰ ਕੱਢ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕੀ ਚੋਣਾਂ ਤੋਂ ਬਾਅਦ ਮੈਂ ਇਨ੍ਹਾਂ ਫੈਕਟਰੀਆਂ ਵਾਲਿਆਂ ਦੀ ਡੀ.ਸੀ. ਨਾਲ ਗੱਲ ਕਰਕੇ ਮੀਟਿੰਗ ਕਰਵਾਵਾਂਗਾ, ਤਾਂ ਕਿ ਇਨ੍ਹਾਂ ਵਿੱਚ ਕੰਮ ਕਰਦੇ ਲੋਕਾਂ ਨੂੰ ਡੀ.ਸੀ. ਰੇਟ ਤਨਖਾਹ ਦਿੱਤੀ ਜਾਵੇ।
ਜ਼ਿਕਰਯੋਗ ਹੈ, ਕਿ ਮਦਨ ਲਾਲ ਜਲਾਲਪੁਰ 2017 ਦੀਆਂ ਚੋਣਾਂ ਵਿਚ ਪੰਜਾਬ ਵਿਚ ਸਭ ਤੋਂ ਵਧ ਵੋਟਾਂ ਜਿੱਤਣ ਵਾਲੇ ਵਿਧਾਇਕਾਂ ਦੀ ਸੂਚੀ ਵਿਚ ਤੀਜੇ ਨੰਬਰ ਤੇ ਸਨ, ਪਰ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਤੇ ਨਾਜ਼ਾਇਜ਼ ਮਾਈਨਿੰਗ, ਚੱਲ ਰਹੇ ਜੂਏ ਦੇ ਅੱਡੇ, ਸਰਪੰਚੀ ਦੀਆਂ ਚੋਣਾਂ ਵਿਚ ਕੀਤੀ ਗਈ ਧੱਕੇਸ਼ਾਹੀ ਦੇ ਦੋਸ਼ ਵੀ ਲੱਗ ਚੁੱਕੇ ਨੇ।