ਸਿਡਨੀ: ਮੋਬਾਇਲ ਤਕਨੀਕ ਨੇ ਸਾਡੇ ਜਿਉਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ ਫਿਰ ਚਾਹੇ ਪੜ੍ਹਾਈ ਹੋਵੇ, ਕੰਮ ਕਰਨਾ ਹੋਵੇ, ਇੱਕ ਦੂਜੇ ਤੱਕ ਆਪਣੀ ਗੱਲ ਪਹੁੰਚਾਉਣੀ ਹੋਵੇ, ਸ਼ਾਪਿੰਗ ਕਰਨੀ ਹੋਵੇ ਜਾਂ ਫਿਰ ਕੁਝ ਖਾਣ ਲਈ ਮੰਗਵਾਉਣਾ ਹੋਵੇ ਮੋਬਾਇਲ ਆਉਣ ਤੋਂ ਬਾਅਦ ਸਭ ਕੁਝ ਬਦਲ ਗਿਆ ਹੈ। ਉਂਝ ਤਾਂ ਅਸੀ ਸਾਰੇ ਜਾਣਦੇ ਹਾਂ ਇਸ ਵਿੱਚ ਕੁਝ ਨਵਾਂ ਨਹੀਂ ਹੈ ਪਰ ਜਿਹੜੀ ਗੱਲ ਸਾਨੂੰ ਨਹੀਂ ਪਤਾ ਉਹ ਇਹ ਹੈ ਕਿ ਮੋਬਾਇਲ ਵਰਗੀ ਛੋਟੀ ਜਿਹੀ ਮਸ਼ੀਨ ਸਾਡੇ ਸਰੀਰ ਦੇ ਪਿੰਜਰ ਦਿ ਬਣਤਰ ਨੂੰ ਵਿ ਬਦਲ ਰਹੀ ਹੈ। ਇੱਕ ਨਵੀਂ ਰਿਸਰਚ ਮੁਤਾਬਕ ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਨੌਜਵਾਨਾ ਦੇ ਸਿਰ ‘ਚ ‘ਸਿੰਙ’ ਨਿੱਕਲ ਰਹੇ ਹਨ ਜਿਸ ਦੀ ਪੁਸ਼ਟੀ ਸਿਰ ਦੀ ਸਕੈਨ ਤੋਂ ਹੋਈ ਹੈ।
ਬਾਇਓ ਕਮਿਸਟਰੀ ‘ਤੇ ਕੀਤੀ ਗਈ ਇੱਕ ਰਿਸਰਚ ‘ਚ ਖੁਲਾਸਾ ਹੋਇਆ ਹੈ ਕਿ ਸਿਰ ਨੂੰ ਜ਼ਿਆਦਾ ਝੁਕਾਅ ਕੇ ਰੱਖਣ ਕਾਰਨ ਨੌਜਵਾਨ ਆਪਣੀ ਖੋਪੜੀ ਦੇ ਪਿੱਛੇ ਸਿੰਙ ਵਿਕਸਟ ਕਰ ਰਹੇ ਹਨ। ਰਿਸਰਚਹ ਮੁਤਾਬਕ ਕਈ ਘੰਟੇ ਮੋਬਾਇਲ ਚਲਾਉਣ ਵਾਲੇ ਨੌਜਵਾਨ ਖਾਸ ਕਰਕੇ ਜਿਨ੍ਹਾਂ ਦ ਉਮਰ 18 ਤੋਂ 30 ਸਾਲ ਦੇ ਵਿੱਚ ਹੈ, ਉਹ ਇਸ ਦੲ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਇਸ ਰਿਸਰਚ ਨੂੰ ਆਸਟ੍ਰੇਲੀਆ ਦੇ ਕਵੀਨਸਲੈਂਡ ਸਥਿਤ ਸਨਸ਼ਾਈਨ ਕੋਸਟ ਯੁਨੀਵਰਸਿਟੀ ‘ਚ ਕੀਤਾ ਗਿਆ ਹੈ।
ਸ਼ੋਧ ਕਰਤਾਵਾਂ ਦਾ ਤਰਕ ਹੈ ਕਿ ਨੌਜਵਾਨਾਂ ਵਿਚ ਹੱਡੀ ਦੇ ਵਿਕਾਸ ਦੇ ਮਾਮਲੇ ਆਧੁਨਿਕ ਤਕਨੀਕ ਦੀ ਵਰਤੋਂ ਲਈ ਸਰੀਰ ਦੀਆਂ ਮੁਦਰਾਵਾਂ ਦੇ ਬਦਲਣ ਵੱਲ ਇਸ਼ਾਰਾ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਮਾਰਟ ਫੋਨ ਅਤੇ ਹੋਰ ਹੈਂਡਹੈਲਡ ਡਿਵਾਈਸ ਮਨੁੱਖੀ ਸਰੂਪ ਵਿਗਾੜ ਰਹੇ ਹਨ।
ਰਿਸਰਚ ਅਨੁਸਾਰ ਸਿਰ ਦੇ ਅੱਗੇ ਵੱਲ ਝੁਕਾਅ ਕਾਰਨ ਬੋਨ ਸਪਾਰਸ (bone spars) ਹੁੰਦਾ ਹੈ। ਰੀੜ੍ਹ ਦੀ ਹੱਡੀ ਤੋਂ ਵਜ਼ਨ ਦੇ ਸ਼ਿਫਟ ਹੋ ਕੇ ਸਿਰ ਦੇ ਪਿੱਛੇ ਦੀਆਂ ਮਾਂਸਪੇਸ਼ੀਆਂ ਤੱਕ ਜਾਣ ਨਾਲ ਕਨੈਕਟਿੰਗ ਟੇਂਡਨ ਅਤੇ ਲਿਗਾਮੈਂਟਸ ਵਿਚ ਹੱਡੀ ਦਾ ਵਿਕਾਸ ਹੁੰਦਾ ਹੈ। ਨਤੀਜੇ ਵਜੋਂ ਇਕ ਹੁੱਕ ਜਾਂ ਸਿੰਙ ਵਾਂਗ ਹੱਡੀਆਂ ਵੱਧਦੀਆਂ ਹਨ, ਜੋ ਗਰਦਨ ਦੇ ਠੀਕ ਉੱਪਰ ਵੱਲ ਖੋਪੜੀ ਤੋਂ ਬਾਹਰ ਨਿਕਲੀਆਂ ਹੁੰਦੀਆਂ ਹਨ।
ਸ਼ੋਧ ਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਦੀ ਖੋਜ ਰੋਜ਼ਾਨਾ ਦੀ ਜ਼ਿੰਦਗੀ ਵਿਚ ਐਡਵਾਂਸ ਤਕਨੀਕ ਕਾਰਨ ਹੋਣ ਵਾਲੀਆਂ ਹੱਡੀਆਂ ਦੀ ਅਨੁਕੂਲਤਾ ਦਾ ਪਹਿਲਾ ਦਸਤਾਵੇਜ਼ ਹੈ। ਸ਼ੋਧ ਕਰਤਾਵਾਂ ਦਾ ਪਹਿਲਾ ਪੇਪਰ ਜਨਰਲ ਆਫ ਐਨਾਟਾਮੀ ਵਿਚ ਸਾਲ 2016 ਵਿਚ ਪ੍ਰਕਾਸ਼ਿਤ ਹੋਇਆ ਸੀ। ਇਸ ਵਿਚ 216 ਲੋਕਾਂ ਦੇ ਏਕਸ-ਰੇਅ ਨੂੰ ਬਤੌਰ ਉਦਾਹਰਣ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਦੀ ਉਮਰ 18 ਤੋਂ 30 ਸਾਲ ਦੇ ਵਿਚ ਸੀ। ਉਨ੍ਹਾਂ ਨੇ ਦੱਸਿਆ ਕਿ 41 ਫੀਸਦੀ ਨੌਜਵਾਨਾਂ ਦੇ ਸਿਰ ਦੀ ਹੱਡੀ ਵਿਚ ਵਾਧਾ ਦੇਖਿਆ ਜਾ ਸਕਦਾ ਹੈ, ਜੋ ਪਹਿਲਾਂ ਲਗਾਏ ਗਏ ਅਨੁਮਾਨ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਹੈ। ਇਹ ਔਰਤਾਂ ਦੀ ਤੁਲਨਾ ਵਿਚ ਪੁਰਸ਼ਾਂ ਵਿਚ ਜ਼ਿਆਦਾ ਹੈ।
