ਅੱਜ ਤੋਂ ਪੰਜਾਬ ’ਚ ਬਿਜਲੀ ਹੋਵੇਗੀ ਮਹਿੰਗੀ

Rajneet Kaur
3 Min Read

ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਬਿਜਲੀ ਦਰਾਂ ਵਿੱਚ 8.64 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਸਾਲ 2023-24 ਲਈ ਜਾਰੀ ਨਵਾਂ ਟੈਰਿਫ਼ ਸੂਬੇ ਭਰ ਵਿਚ ਮੰਗਲਵਾਰ ਤੋਂ ਲਾਗੂ ਹੋਗਿਆ ਹੈ। ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਮਗਰੋਂ ਹੀ ਬਿਜਲੀ ਦਰਾਂ ’ਚ ਵਾਧੇ ਦਾ ਐਲਾਨ ਹੋ ਗਿਆ ਹੈ ਜਦੋਂ ਕਿ ਖਪਤਕਾਰ ਅਜਿਹਾ ਕਿਆਸ ਨਹੀਂ ਕਰ ਰਹੇ ਸਨ। ਗਰਮੀਆਂ ਦੇ ਮੌਸਮ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਸੂਬੇ ਦੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰਨ ਵਾਲਾ ਸਾਬਤ ਹੋ ਸਕਦਾ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਜਾਰੀ ਨਵੇਂ ਟੈਰਿਫ਼ ਅਨੁਸਾਰ ਔਸਤਨ 56 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ ਅਤੇ ਪਾਵਰਕੌਮ ਨੂੰ ਇਸ ਵਾਧੇ ਨਾਲ ਕਰੀਬ 3584 ਕਰੋੋੜ ਰੁਪਏ ਦੀ ਵਾਧੂ ਆਮਦਨ ਹੋਣ ਦਾ ਅਨੁਮਾਨ ਹੈ। ਇਸ ਵਾਧੇ ਉਪਰੰਤ 2023-24 ਦੌਰਾਨ ਪਾਵਰਕੌਮ ਦੀ ਸਮੁੱਚੀ ਆਮਦਨ 41704.42 ਕਰੋੜ ਰੁਪਏ ਰਹਿਣ ਦੀ ਸੰਭਾਵਨਾ ਹੈ।

ਪੰਜਾਬ ਸਰਕਾਰ ਵੱਲੋਂ ਐਲਾਨੀਆਂ ਬਿਜਲੀ ਦੀਆਂ ਤਾਜ਼ਾ ਦਰਾਂ ਮੁਤਾਬਕ ਹੁਣ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਦੋ ਕਿਲੋਵਾਟ ਤੱਕ 100 ਯੂਨਿਟ ਬਿਜਲੀ ਦੀ ਖਪਤ ਲਈ 4.19 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਅਦਾ ਕਰਨੇ ਪੈਣਗੇ। ਹੁਣ ਤੱਕ ਲੋਕ 3.49 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 100 ਯੂਨਿਟ ਤੱਕ ਬਿਜਲੀ ਦੇ ਬਿੱਲ ਅਦਾ ਕਰ ਰਹੇ ਹਨ।

 

ਇੰਝ ਹੋਣਗੀਆਂ ਨਵੀਆਂ ਦਰਾਂ
– 2 ਕਿਲੋਵਾਟ ਤੱਕ ਦੀਆਂ ਦਰਾਂ
ਯੂਨਿਟ – ਪੁਰਾਣਾ ਰੇਟ- ਨਵਾਂ ਰੇਟ – ਇਜ਼ਾਫਾ
0-100- 3.49 ਰੁ. – 4.19 ਰੁ. – 70 ਪੈਸੇ
101-300- 5.84 ਰੁ.- 6.64 ਰੁ.- 80 ਪੈਸੇ
300 ਤੋਂ ਵੱਧ – 7.30 ਰੁ. – 7.75 ਰੁ. – 45 ਪੈਸੇ

- Advertisement -

– 2 ਤੋਂ 7 ਕਿਲੋਵਾਟ ਤੱਕ ਦੀਆਂ ਦਰਾਂ
ਯੂਨਿਟ – ਪੁਰਾਣਾ ਰੇਟ- ਨਵਾਂ ਰੇਟ – ਇਜ਼ਾਫਾ
0-100- 3.74 ਰੁ. – 4.44 ਰੁ. – 70 ਪੈਸੇ
101-300- 5.84 ਰੁ.- 6.64 ਰੁ.- 80 ਪੈਸੇ
300 ਤੋਂ ਵੱਧ – 7.30 ਰੁ. – 7.75 ਰੁ. – 45 ਪੈਸੇ

– 7-50 ਕਿਲੋਵਾਟ ਤੱਕ ਦੀਆਂ ਦਰਾਂ
ਯੂਨਿਟ – ਪੁਰਾਣਾ ਰੇਟ- ਨਵਾਂ ਰੇਟ – ਇਜ਼ਾਫਾ
0-100- 4.64 ਰੁ. – 5.34 ਰੁ. – 70 ਪੈਸੇ
101-300- 6.50 ਰੁ.- 7.15 ਰੁ.- 65 ਪੈਸੇ
300 ਤੋਂ ਵੱਧ – 7.50 ਰੁ. – 7.75 ਰੁ. – 25 ਪੈਸੇ

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

 

- Advertisement -
Share this Article
Leave a comment