ਵੱਡੀ ਖ਼ਬਰ : ਸਾਰੇ ਵਿਦਿਅਕ ਅਦਾਰੇ 30 ਜੂਨ ਤਕ ਰਹਿਣਗੇ ਬੰਦ! ਸੀਐਮ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦਿਆਂ ਦਿਤੀ ਜਾਣਕਾਰੀ

TeamGlobalPunjab
1 Min Read

ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਸਕੂਲਾਂ ਨਾਲ ਸਬੰਧਤ ਆ ਰਹੀ ਹੈ। ਜਾਣਕਾਰੀ ਮੁਤਾਬਿਕ ਪੰਜਾਬ ਦੇ ਸਕੂਲਾਂ ਨੂੰ 30 ਜੂਨ ਤਕ ਬੰਦ ਕਰ ਦਿੱਤਾ ਹੈ । ਇਸ ਦੀ ਜਾਣਕਾਰੀ ਸੂਬੇ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲ ਬਾਤ ਦੌਰਾਨ ਦਿਤੀ ਹੈ । ਪਰ ਇਸ ਸਬੰਧੀ ਅਜੇ ਤੱਕ ਕੋਈ ਪ੍ਰੈੱਸ ਨੋਟ ਜਾਂ ਲਿਖਤੀ ਆਰਡਰ ਨਹੀਂ ਆਇਆ।

- Advertisement -

ਦੱਸ ਦੇਈਏ ਕਿ ਬੀਤੀ ਕੱਲ੍ਹ ਪੰਜਾਬ ਸਰਕਾਰ ਵਲੋਂ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਦੇਖਦਿਆਂ ਸਕੂਲਾਂ ਵਿਚ 10 ਮਈ ਤਕ ਛੁਟੀਆਂ ਕਰ ਦਿਤੀਆਂ ਗਈਆਂ ਸਨ । ਇਸ ਤੋਂ ਇਲਾਵਾ ਸੂਬੇ ਚ ਕਰਫਿਊ ਦੀ ਮਿਆਦ ਵੀ ਵਧਾ ਕੇ 1 ਮਈ ਤਕ ਕਰ ਦਿਤੀ ਗਈ ਹੈ ।

Share this Article
Leave a comment