ਆਕਸੀਜਨ ਸਪੋਰਟ ‘ਤੇ ਸਤੇਂਦਰ ਜੈਨ, ਕੇਜਰੀਵਾਲ ਨੇ ਵਿਰੋਧੀ ਪਾਰਟੀ ਨੂੰ ਲਿਆ ਨਿਸ਼ਾਨੇ ‘ਤੇ

Rajneet Kaur
2 Min Read

ਨਵੀਂ ਦਿੱਲੀ:  ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਵੀਰਵਾਰ ਸਵੇਰੇ ਤਿਹਾੜ ਜੇਲ ਦੇ ਬਾਥਰੂਮ ‘ਚ ਫਿਸਲ ਕੇ ਡਿੱਗ ਗਏ ਸਨ। ਉਨ੍ਹਾਂ ਨੂੰ ਸਵੇਰੇ ਦੀਨਦਿਆਲ ਉਪਾਧਿਆਏ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦੁਪਹਿਰ ਕਰੀਬ 12 ਵਜੇ ਤਬੀਅਤ ਵਿਗੜਨ ‘ਤੇ ਉਨ੍ਹਾਂ ਨੂੰ ਲੋਕ ਨਰਾਇਣ ਜੈ ਪ੍ਰਕਾਸ਼ ਹਸਪਤਾਲ (LNJP) ‘ਚ ਭੇਜ ਦਿੱਤਾ ਗਿਆ। ਫਿਲਹਾਲ ਉਨ੍ਹਾਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਸਤੇਂਦਰ ਜੈਨ ਦੀ ਸਿਹਤ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ‘ਆਪ’ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ।  ਜੇਲ ‘ਚ ਬੰਦ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਤਿਹਾੜ ਜੇਲ ਦੇ ਵਾਸ਼ਰੂਮ ‘ਚ ਫਿਸਲਣ ਤੋਂ ਬਾਅਦ ਦੀਨ ਦਿਆਲ ਉਪਾਧਿਆਏ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਕੇਜਰੀਵਾਲ ਨੇ ਟਵੀਟ ‘ਚ ਕਿਹਾ, ਜੋ ਵਿਅਕਤੀ ਜਨਤਾ ਨੂੰ ਚੰਗਾ ਇਲਾਜ ਅਤੇ ਚੰਗੀ ਸਿਹਤ ਦੇਣ ਲਈ ਦਿਨ-ਰਾਤ ਕੰਮ ਕਰ ਰਿਹਾ ਸੀ, ਅੱਜ ਇਕ ਤਾਨਾਸ਼ਾਹ ਉਸ ਚੰਗੇ ਵਿਅਕਤੀ ਨੂੰ ਮਾਰਨ ‘ਤੇ ਤੁਲਿਆ ਹੋਇਆ ਹੈ। ਉਸ ਤਾਨਾਸ਼ਾਹ ਦਾ ਇੱਕ ਹੀ ਖਿਆਲ ਹੈ – ਸਭ ਨੂੰ ਤਬਾਹ ਕਰਨ ਲਈ, ਉਹ ਸਿਰਫ ਮੈਂ ‘ਚ ਹੀ ਜਿਉਂਦਾ ਹੈ । ਉਹ ਸਿਰਫ ਆਪਣੇ ਆਪ ਨੂੰ ਦੇਖਣਾ ਚਾਹੁੰਦਾ ਹੈ। ਪ੍ਰਮਾਤਮਾ ਸਭ ਦੇਖ ਰਿਹਾ ਹੈ, ਉਹ ਸਭ ਦਾ ਨਿਆਂ ਕਰੇਗਾ। ਮੈਂ ਸਤੇਂਦਰ ਜੀ ਦੇ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਨੂੰ ਇਨ੍ਹਾਂ ਮਾੜੇ ਹਾਲਾਤਾਂ ਨਾਲ ਲੜਨ ਦਾ ਬਲ ਬਖਸ਼ੇ।

ਦੱਸ ਦੇਈਏ ਕਿ ਸਤੇਂਦਰ ਜੈਨ ਨੂੰ ਵੀਰਵਾਰ ਸਵੇਰੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਸਤੇਂਦਰ ਜੈਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment