Afghanistan Helicopter Crash: ਅਮਰੀਕੀ ਬਲੈਕ ਹਾਕ ਹੈਲੀਕਾਪਟਰ ਕਰੈਸ਼, 3 ਲੋਕਾਂ ਦੀ ਮੌਤ, 5 ਜ਼ਖਮੀ

Rajneet Kaur
2 Min Read

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦਾ ਇੱਕ ਵੀਡੀਓ  ਵਾਇਰਲ ਹੋ ਰਿਹਾ ਹੈ। ਇੱਕ ਅਮਰੀਕੀ ਬਲੈਕ ਹਾਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਤਾਲਿਬਾਨ ਦੇ ਰੱਖਿਆ ਮੰਤਰਾਲੇ ਵੱਲੋਂ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਹਾਦਸੇ ਵਿੱਚ ਤਿੰਨ ਅਫਗਾਨ ਸੈਨਿਕ ਵੀ ਮਾਰੇ ਗਏ ਹਨ।

ਤਾਲਿਬਾਨ ਲੜਾਕੇ ਕਾਬੁਲ ਵਿੱਚ ਹੈਲੀਕਾਪਟਰ ਦੀ ਸਿਖਲਾਈ ਲੈ ਰਹੇ ਸਨ, ਜਿਸ ਤੋਂ ਬਾਅਦ ਹੈਲੀਕਾਪਟਰ ਅਚਾਨਕ ਕਰੈਸ਼ ਹੋ ਗਿਆ। ਤਾਲਿਬਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਇਨਾਇਤੁੱਲਾ ਖੋਵਰਜ਼ਮੀ ਨੇ ਕਿਹਾ ਹੈ ਕਿ ਸਾਡੇ ਲੜਾਕੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਵਿੱਚ ਅਮਰੀਕੀ ਬਲੈਕ ਹਾਕ ਹੈਲੀਕਾਪਟਰ ਉਡਾਉਣ ਦੀ ਸਿਖਲਾਈ ਲੈ ਰਹੇ ਸਨ।ਟ੍ਰੇਨਿੰਗ ਦੌਰਾਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਜ਼ਖਮੀ ਹੋ ਗਏ ਹਨ।

ਅਮਰੀਕੀ ਫੌਜ ਨੂੰ ਅਫਗਾਨਿਸਤਾਨ ਛੱਡੇ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਜਦੋਂ ਅਮਰੀਕੀ ਫੌਜ ਅਫਗਾਨਿਸਤਾਨ ਛੱਡ ਰਹੀ ਸੀ, ਤਾਂ ਇਸ ਨੇ ਵੱਡੀ ਮਾਤਰਾ ਵਿੱਚ ਹਥਿਆਰ, ਬਖਤਰਬੰਦ ਵਾਹਨ, ਹੈਲੀਕਾਪਟਰ, ਰਾਕੇਟ ਲਾਂਚਰ ਅਤੇ ਲੜਾਕੂ ਜਹਾਜ਼ ਉੱਥੇ ਛੱਡੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੁਕਸਾਨੇ ਗਏ ਸਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਵਿੱਚ ਕਿੰਨੇ ਹਥਿਆਰ ਸਹੀ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਕਿੰਨੇ ਖ਼ਰਾਬ ਹਾਲਤ ਵਿੱਚ ਹਨ। ਹੁਣ ਵੀ ਤਾਲਿਬਾਨੀ ਲੜਾਕਿਆਂ ਨੂੰ ਅਕਸਰ ਅਮਰੀਕੀ ਹਥਿਆਰਾਂ ਨਾਲ ਦੇਖਿਆ ਜਾਂਦਾ ਹੈ। ਇਹ ਉਹੀ ਹਥਿਆਰ ਹਨ, ਜਿਨ੍ਹਾਂ ਨੂੰ ਅਮਰੀਕੀ ਫੌਜ ਛੱਡ ਕੇ ਉਥੋਂ ਚਲੀ ਗਈ ਸੀ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment