ਇਹ ਹਨ ਦੁਨੀਆ ਦੇ ਉਹ ਦੇਸ਼ ਜੋ ਹੁਣ ਤੱਕ ਹਨ ਕੋਰੋਨਾਵਾਇਰਸ ਤੋਂ ਬਿਲਕੁਲ ਮੁਕਤ

TeamGlobalPunjab
3 Min Read

ਨਿਊਜ਼ ਡੈਸਕ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾਵਾਇਰਸ ਹੁਣ ਤੱਕ ਦੁਨੀਆ ਦੇ 185 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਬਹੁਤ ਘੱਟ ਦੇਸ਼ ਹਨ ਜਿਹੜੇ ਇਸ ਮਹਾਮਾਰੀ ਤੋਂ ਹੁਣ ਤੱਕ ਬਚੇ ਹੋਏ ਹਨ। ਅਮਰੀਕਾ ਦੀ ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਦੁਨੀਆ ਦੇ 9 ਅਜਿਹੇ ਦੇਸ਼ ਹਨ ਜੋ ਹੁਣ ਤੱਕ ਕੋਰੋਨਾਵਾਇਰਸ ਮਹਾਮਾਰੀ ਦੇ ਕਹਿਰ ਤੋਂ ਬਚੇ ਹੋਏ ਹਨ।

ਅਮਰੀਕਾ ਦੀ ਜੌਨ ਹਾਪਕਿਨਜ਼ ਯੂਨੀਵਰਸਿਟੀ ਦੀ ਰਿਪੋਰਟਾਂ ਅਨੁਸਾਰ ਇਸ ਸੂਚੀ ਵਿੱਚ ਉੱਤਰੀ ਕੋਰੀਆ, ਤੁਰਕਮੇਨਿਸਤਾਨ, ਸੁਡਾਨ, ਤਾਜਿਕਸਤਾਨ, ਯਮਨ,  ਪੂਰਬੀ ਅਫ਼ਰੀਕੀ ਦੇਸ਼ ਬੁਰੂੰਡੀ, ਮਾਲਾਵੀ, ਲੀਸੋਥੋ ਅਤੇ ਕੋਮੋਰੋਸ ਸ਼ਾਮਲ ਹਨ। ਦੱਸ ਦਈਏ ਕਿ ਮੱਧ ਏਸ਼ੀਆ ਦੇ ਤੁਰਕਮੇਨਿਸਤਾਨ ਨੇ ਤਾਂ ਆਪਣੇ ਦੇਸ਼ ਵਿੱਚ ਕੋਰੋਨਾਵਾਇਰਸ ਸ਼ਬਦ ਦੇ ਇਸਤੇਮਾਨ ‘ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਮੱਧ ਏਸ਼ੀਆ ਦੇ ਦੂਸਰੇ ਦੇਸ਼ ਤਾਜਿਕਸਤਾਨ ਵਿੱਚ ਦੁਨੀਆ ਭਰ ਦੇ ਲੋਕ ਟ੍ਰੈਕਿੰਗ ਲਈ ਹਰ ਸਾਲ ਆਉਂਦੇ ਹਨ। ਤਾਜਿਕਸਤਾਨ ਦੀ ਸਰਕਾਰ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਮਾਰਚ ਮਹੀਨੇ ਦੇ ਸ਼ੁਰੂ ਵਿੱਚ ਹੀ ਵਿਦੇਸ਼ੀ ਨਾਗਰਿਕਾਂ ਦੇ ਆਉਣ ‘ਤੇ ਪੂਰਨ ਪਾਬੰਦੀ ਲਗਾਈ ਹੋਈ ਹੈ।

ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਨੇ ਚੀਨ ਵਿੱਚ ਵਾਇਰਸ ਦੇ ਫੈਲਣ ਤੋਂ ਬਾਅਦ ਹੀ ਆਪਣੇ ਦੇਸ਼ ਦੀਆਂ ਸਾਰੀਆਂ ਸੀਮਾਵਾਂ ਨੂੰ ਸੀਲ ਕਰ ਦਿੱਤਾ ਸੀ। ਜਿਸ ਕਾਰਨ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਵਿੱਚ ਹੁਣ ਤੱਕ ਕੋਰੋਨਾ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਮੱਧ ਪੂਰਬੀ ਦੇਸ਼ ਯਮਨ ਵੀ ਅਜੇ ਤੱਕ ਕੋਰੋਨਾਵਾਇਰਸ ਦੇ ਕਹਿਰ ਤੋਂ ਬਚਿਆ ਹੋਇਆ ਹੈ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਦੇਸ਼ ਬੁਰੂੰਡੀ, ਪੂਰਬੀ ਅਫਰੀਕਾ ਦੇ ਦੇਸ਼ ਮਾਲਾਵੀ, ਲਿਸੋਥੋ ਅਤੇ ਕੋਮੋਰੋਸ ਵੀ ਕੋਰੋਨਾ ਦੇ ਸੰਕਰਮਣ ਤੋਂ ਬਚੇ ਹੋਏ ਸਨ।

ਦੱਸ ਦਈਏ ਕਿ ਕੋਰੋਨਾਵਾਇਰਸ (ਕੋਵਿਡ-19) ਮਹਾਮਾਰੀ ਨਾਲ ਵਿਸ਼ਵ ਪੱਧਰ ‘ਤੇ 64 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 12 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ਵਿੱਚ ਹਨ। ਇਸ ਵਾਇਰਸ ਨਾਲ ਇਟਲੀ, ਸਪੇਨ, ਅਮਰੀਕਾ, ਚੀਨ ਅਤੇ ਜਰਮਨੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਟਲੀ ਵਿੱਚ ਕੋਰੋਨਾ ਮਹਾਮਾਰੀ ਨਾਲ 15 ਹਜ਼ਾਰ ਤੋਂ ਵੱਧ, ਸਪੇਨ ਵਿੱਚ 11 ਹਜ਼ਾਰ ਤੋਂ ਵੱਧ, ਅਮਰੀਕਾ ਵਿੱਚ 8 ਹਜ਼ਾਰ ਤੋਂ ਵੱਧ, ਚੀਨ ਵਿੱਚ 3329 ਤੇ ਜਰਮਨੀ ਵਿੱਚ 1400 ਤੋੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਸਾਹਮਣੇ ਆਏ ਹਨ। ਅਮਰੀਕਾ ਵਿੱਚ ਕੋਰੋਨਾ ਦੇ 3 ਲੱਖ ਤੋਂ ਵੱਧ ਸੰਕਰਮਿਤ ਮਰੀਜ਼ ਹਨ।

- Advertisement -

Share this Article
Leave a comment