USA : ਮਿਨੀਆਪੋਲਿਸ ਵਿਖੇ ਗੋਲੀਬਾਰੀ ‘ਚ 2 ਦੀ ਮੌਤ 8 ਫੱਟੜ

TeamGlobalPunjab
1 Min Read

ਤਕਰਾਰ ਤੋਂ ਬਾਅਦ ਤਾੜ ਤਾੜ ਚੱਲੀਆਂ ਗੋਲੀਆਂ

 

ਮਿਨੀਆਪੋਲਿਸ ਸਿਟੀ : ਅਮਰੀਕਾ ‘ਚ ਗੋਲੀਬਾਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਮਿਨੀਆਪੋਲਿਸ ਤੋਂ ਸਾਹਮਣੇ ਆਇਆ ਹੈ। ਮਿਨੀਆਪੋਲਿਸ ਡਾਊਨਟਾਊਨ ਵਿਖੇ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ, ਪੁਲਿਸ ਨੇ ਸ਼ਨੀਵਾਰ ਤੜਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ 

ਪੁਲਿਸ ਵਿਭਾਗ ਨੇ ਟਵੀਟ ਦੀ ਇਕ ਲੜੀ ਵਿਚ ਕਿਹਾ ਕਿ ਜਿਨ੍ਹਾਂ 10 ਲੋਕਾਂ ਨੂੰ ਗੋਲੀ ਚਲਾਈ ਗਈ ਸੀ, ਉਨ੍ਹਾਂ ਵਿਚ ਪੰਜ ਆਦਮੀ ਅਤੇ ਪੰਜ ਔਰਤਾਂ ਸ਼ਾਮਲ ਹਨ।

- Advertisement -

ਪੁਲਿਸ ਨੇ ਦੱਸਿਆ ਕਿ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਗੰਭੀਰ ਹਾਲਤ ਅਧੀਨ ਹਸਪਤਾਲ ਵਿੱਚ ਜੇਰੇ ਇਲਾਜ ਹੈ। ਬਾਕੀ ਸੱਤ ਜ਼ਖਮੀ ਲੋਕਾਂ ਦੇ ਵੀ ਸੱਟਾਂ ਲੱਗੀਆਂ ਹਨ ਜੋ ਜਾਨਲੇਵਾ ਨਹੀਂ ਮੰਨੀਆਂ ਜਾ ਰਹੀਆਂ।

ਪੁਲਿਸ ਵੱਲੋਂ ਇਸ ਮਾਮਲੇ ਵਿਚ ਤੁਰੰਤ ਕਿਸੇ ਦੀ ਗ੍ਰਿਫਤਾਰੀ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਉਧਰ ਪੁਲਿਸ ਬੁਲਾਰੇ ਜੌਹਨ ਐਲਡਰ ਨੇ ਕਿਹਾ ਕਿ ਗੋਲੀਬਾਰੀ ਇੱਕ ਭੀੜ ਵਿੱਚ ਦੋ ਵਿਅਕਤੀਆਂ ਦਰਮਿਆਨ ਹੋਈ ਬਹਿਸ ਤੋਂ ਬਾਅਦ ਹੋਈ,  ਇਹਨਾਂ ਦੋਹਾਂ ਨੇ ਤਕਰਾਰ ਤੋਂ ਬਾਅਦ ਬੰਦੂਕਾਂ ਕੱਢ ਲਈਆਂ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫਿਲਹਾਲ ਅੱਗੇ ਦੀ ਜਾਂਚ ਜਾਰੀ ਹੈ।

Share this Article
Leave a comment