ਵਾਸ਼ਿੰਗਟਨ: ਅਮਰੀਕਾ ਦੀ ਇੱਕ ਜਾਅਲੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ‘ਤੇ 90 ਪ੍ਰਵਾਸੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ‘ਚ ਸਭ ਤੋਂ ਜ਼ਿਆਦਾ ਗਿਣਤੀ ਭਾਰਤ ਦੇ ਵਿਦਿਆਰਥੀਆਂ ਦੀ ਹੀ ਹੈ।
ਯੂਐੱਸ ਇਮੀਗਰੇਸ਼ਨ ਐਂਡ ਕਸਟਮ ਇਨਫੋਰਸਮੈਂਟ ( ICE ) ਨੇ ਹੁਣ ਤੱਕ 250 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਹੋਮਲੈਂਡ ਸਿਕਿਓਰਿਟੀ ਵਿਭਾਗ ਵੱਲੋਂ ਡੈਟਰਾਇਟ ਮੈਟਰੋਪੋਲੀਟਨ ਖੇਤਰ ਵਿੱਚ ਹੁਣ ਬੰਦ ਕੀਤੀ ਗਈ ਯੂਨੀਵਰਸਿਟੀ ਆਫ ਫਾਰਮਿੰਗਟਨ ਵਿੱਚ ਦਾਖਲਾ ਦੇਣ ਦਾ ਲਾਲਚ ਦਿੱਤਾ ਗਿਆ ਸੀ ।
ICE ਨੇ ਮਾਰਚ ਵਿੱਚ 161 ਵਿਦਿਆਰਥੀਆਂ ਨੂੰ ਇਨ੍ਹਾਂ ਵੱਲੋਂ ਸਥਾਪਤ ਕੀਤੀ ਨਕਲੀ ਯੂਨੀਵਰਸਿਟੀ ਤੋਂ ਗ੍ਰਿਫ਼ਤਾਰ ਕੀਤਾ ਸੀ। ਜਦੋਂ ਯੂਨੀਵਰਸਿਟੀ ਨੂੰ ਮਾਰਚ ਵਿੱਚ ਬੰਦ ਕੀਤਾ ਗਿਆ ਸੀ, ਤਾਂ ਇਸ ਵਿੱਚ 600 ਭਾਰਤੀ ਸਨ ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਸਨ ।
- Advertisement -
ਹਾਲ ਹੀ ‘ਚ 90 ਵਿਦਿਆਰਥੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ #AbolishICE ਹੈਸ਼ਟੈਗ ਟਵੀਟਰ ‘ਤੇ ਟਰੈਂਡ ਕਰ ਰਿਹਾ ਹੈ।
ਹੁਣ ਤੱਕ ਗ੍ਰਿਫਤਾਰ ਕੀਤੇ ਗਏ 250 ਵਿਦਿਆਰਥੀਆਂ ਦੇ ਇੱਕ ICE ਬੁਲਾਰੇ ਅਨੁਸਾਰ ਲਗਭਗ 80 ਫ਼ੀਸਦੀ ਵਿਦਿਆਰਥੀਆਂ ਵੱਲੋਂ ਆਪਣੀ ਇੱਛਾ ਨਾਲ ਸੰਯੁਕਤ ਰਾਜ ਅਮਰੀਕਾ ਨੂੰ ਛੱਡ ਦਿੱਤਾ ਗਿਆ ਸੀ। ਉੱਥੇ ਹੀ ਬਾਕੀ 20 ਫ਼ੀਸਦੀ ‘ਚੋਂ ਲਗਭਗ ਅੱਧਿਆਂ ਨੂੰ ਹਟਾਉਣ ਦਾ ਅੰਤਿਮ ਆਦੇਸ਼ ਦਿੱਤਾ ਗਿਆ ਹੈ। ਫੈਡਰਲ ਵਕੀਲ ਦਾ ਦਾਅਵਾ ਹੈ ਕਿ ਵਿਦਿਆਰਥੀਆਂ ਨੂੰ ਪਤਾ ਸੀ ਕਿ ਇਹ ਇੱਕ ਨਕਲੀ ਯੂਨੀਵਰਸਿਟੀ ਸੀ ਕਿਉਂਕਿ ਉੱਥੇ ਕੋਈ ਕਲਾਸ ਨਹੀਂ ਹੁੰਦੀ ਸੀ ।