ਜਲੰਧਰ :- ਸੋਢਲ ਰੋਡ ‘ਤੇ ਪੈਂਦੇ ਛੋਟਾ ਸਈਪੁਰ ‘ਚ ਸਥਿਤ ਇਕ ਰਬੜ ਫੈਕਟਰੀ ‘ਚ ਬੀਤੇ ਐਤਵਾਰ ਸਵੇਰੇ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣੀ ਪਈ।
ਜਾਣਕਾਰੀ ਦਿੰਦੇ ਹੋਏ ਰਾਕੇਸ਼ ਬਹਿਲ ਵਾਸੀ ਰਣਜੀਤ ਐਵੀਨਿਊ ਨੇ ਦੱਸਿਆ ਕਿ ਉਨ੍ਹਾਂ ਦੀ ਛੋਟਾ ਸਈਪੁਰ ‘ਚ ਬਹਿਲ ਪਾਲੀਮਰ ਰਬੜ ਫੈਕਟਰੀ ਹੈ ਜਿੱਥੇ ਉਹ ਰਬੜ ਦੀਆਂ ਚੱਪਲਾਂ ਬਣਾਉਂਦੇ ਹਨ। ਐਤਵਾਰ ਹੋਣ ਕਾਰਨ ਫੈਕਟਰੀ ਬੰਦ ਸੀ। ਸਵੇਰੇ ਪੌਣੇ ਦਸ ਵਜੇ ਦੇ ਕਰੀਬ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੀ ਫੈਕਟਰੀ ਚੋਂ ਧੂੰਆਂ ਨਿਕਲ ਰਿਹਾ ਹੈ ਤੇ ਉਹ ਤੁਰੰਤ ਫੈਕਟਰੀ ਪਹੁੰਚੇ।
ਇਸਤੋਂ ਇਲਾਵਾ ਰਾਕੇਸ਼ ਬਹਿਲ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਸਕਦਾ ਹੈ, ਫਿਰ ਵੀ ਉਹ ਜਾਂਚ ਕਰ ਰਹੇ ਹਨ।