ਲਾਪਤਾ ਹੋਣ ਦੇ ਪੋਸਟਰ ਲਗਦਿਆਂ ਹੀ ਸੰਨੀ ਦਿਓਲ ਨੇ ਦਿੱਤੀ ਪ੍ਰਤੀਕਿਰਿਆ

TeamGlobalPunjab
1 Min Read

ਚੰਡੀਗੜ੍ਹ : ਲੋਕ ਸਭਾ ਚੋਣਾਂ ਅਦਾਕਾਰ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ ਚੋਣਾਂ ਤੋਂ ਬਾਅਦ ਲਾਪਤਾ ਹੋ ਗਏ ਹਨ। ਇਹ ਅਸੀਂ ਨਹੀਂ ਕਹਿ ਰਹੇ ਇਹ ਲੋਕ ਕਹਿ ਰਹੇ ਅਤੇ ਉਨ੍ਹਾਂ ਨੇ ਸੰਨੀ ਦਿਓਲ ਨੂੰ ਲੱਭਣ ਲਈ ਪੋਸਟਰ ਵੀ ਲਗਾਏ ਹਨ। ਜੀ ਹਾਂ ਗੁਰਦਾਸਪੁਰ ਅੰਦਰ ਸੰਨੀ ਦਿਓਲ ਦੀ ਲਾਪਤਾ ਹੋਣ ਦੇ ਪੋਸਟਰ ਲਗਾਏ ਗਏ ਹਨ ਅਤੇ ਇਸ ਤੋਂ ਬਾਅਦ ਸੰਨੀ ਦਿਓਲ ਨੇ ਵੀ ਆਪਣੀ ਪ੍ਰਤੀਕਿਰਿਆ  ਦਿੱਤੀ ਹੈ। ਸੰਨੀ ਨੇ ਫੇਸਬੁੱਕ ਜਰੀਏ ਬੋਲਦਿਆਂ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਲਾਵਾ ਨਿਵਾਸੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਹਨ।

ਸੰਨੀ ਨੇ ਬੋਲਦਿਆਂ ਆਪਣੇ ਵਿਰੋਧੀਆਂ ਨੂੰ ਵੀ ਲੰਬੇ ਹੱਥੀਂ ਲਿਆ। ਦਿਓਲ ਨੇ ਕਿਹਾ ਉਨ੍ਹਾਂ ਨੂੰ ਜਨਤਾ ਵੱਲੋਂ ਚੁਣਿਆ ਗਿਆ ਹੈ ਅਤੇ ਉਨ੍ਹਾਂ ਨੂੰ ਜਨਤਾ ਦੇ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਠਾਨਕੋਟ ਅੰਦਰ ਨੈਰੋਗੇਜ਼ ਟ੍ਰੇਨ ਦੀ ਸਮੱਸਿਆ ਕੇਂਦਰ ਸਰਕਾਰ ਵੱਲੋਂ ਹੱਲ ਕਰ ਦਿੱਤੀ ਹੈ। ਨੈਰੋਗੇਜ਼ ਟ੍ਰੇਨ ਸ਼ਹਿਰ ਦੇ ਵਿਚਕਾਰ ਦੀ ਲੰਘਦੀ ਸੀ ਅਤੇ ਇਸ ਨਾਲ ਸ਼ਹਿਰ ਅੰਦਰ ਆਵਾਜਾਈ ਠੱਪ ਹੋ ਜਾਂਦੀ ਸੀ ਅਤੇ ਜ਼ਾਮ ਲੱਗ ਜਾਂਦੇ ਸਨ। ਸੰਨੀ ਨੇ ਕਿਹਾ ਕਿ ਹੁਣ ਇਹ ਲਾਇਨ ਐਲੀਵੇਟਿਡ ਟਰੈਕ ‘ਚ ਤਸਦੀਲ ਕਰ ਦਿੱਤੀ ਜਾਵੇਗੀ।

Share this Article
Leave a comment