ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੇ ਖਾਣੇ ‘ਚ ਮਿਲਾਇਆ ਗਿਆ ਸੀ ਟਾਇਲਟ ਕਲੀਨਰ, ਪੀਟੀਆਈ ਦਾ ਦਾਅਵਾ

Prabhjot Kaur
3 Min Read

ਇਸਲਾਮਾਬਾਦ:  ਜੇਲ ‘ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਥਾਪਕ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੇ ਬੁਲਾਰੇ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਬੁਸ਼ਰਾ ਦੇ ਇਫਤਾਰ ਖਾਣੇ ‘ਚ ਟਾਇਲਟ ਕਲੀਨਰ ਦੀਆਂ ਦੋ ਤੋਂ ਤਿੰਨ ਬੂੰਦਾਂ ਮਿਲਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ 24 ਫਰਵਰੀ ਨੂੰ ਸ਼ਬ-ਏ-ਬਰਾਤ ਦੌਰਾਨ ਦਿੱਤੇ ਗਏ ਖਾਣੇ ਵਿੱਚ ਕਲੀਨਰ ਦੀ ਮਿਲਾਇਆ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਕ ਬੁਸ਼ਰਾ ਬੀਬੀ ਦੇ ਬੁਲਾਰੇ ਮਸ਼ਾਲ ਯੂਸਫਜ਼ਈ ਨੇ ਜੀਓ ਨਿਊਜ਼ ਨੇ ਦੱਸਿਆ ਕਿ ਸਾਨੂੰ ਪਤਾ ਲਗਿਆ ਹੈ  ਕਿ ਬੁਸ਼ਰਾ ਬੀਬੀ ਦੇ ਇਫਤਾਰ ਖਾਣੇ ‘ਚ ਟਾਇਲਟ ਕਲੀਨਰ ਦੀਆਂ ਦੋ ਤੋਂ ਤਿੰਨ ਬੂੰਦਾਂ ਮਿਲਾਈਆਂ ਗਈਆਂ ਸਨ। ਉਸ ਨੇ ਦਾਅਵਾ ਕੀਤਾ ਕਿ ਉਸ ਦਿਨ ਦੇ ਖਾਣੇ ਤੋਂ ਬਾਅਦ ਬੁਸ਼ਰਾ ਦੀ ਸਿਹਤ ਵਿਗੜ ਗਈ ਸੀ ਅਤੇ ਉਸ ਦੀ ਸਿਹਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਪਹਿਲਾਂ ਉਹਨਾਂ ਨੂੰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਸਣੇ ਕੋਈ ਸਿਹਤ ਸਮੱਸਿਆ ਨਹੀਂ ਸੀ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਗ੍ਰਿਫਤਾਰੀ ਤੋਂ ਬਾਅਦ ਬੁਸ਼ਰਾ ਬੀਬੀ ਦੀ ਸਿਹਤ ਵਿਗੜਦੀ ਜਾ ਰਹੀ ਹੈ,  ਉਨ੍ਹਾਂ ਨਾਲ ਕੁਝ ਤਾਂ ਜ਼ਰੂਰ ਹੋਇਆ ਹੈ।

ਗੈਰ ਇਸਲਾਮੀ ਵਿਆਹ

ਇਸ ਤੋਂ ਕੁਝ ਦਿਨ ਪਹਿਲਾਂ ਇਮਰਾਨ ਖਾਨ ਨੇ ਆਪਣੀ ਪਤਨੀ ਬੁਸ਼ਰਾ ਬੀਬੀ ਦੇ ਖਾਣੇ ‘ਚ ਟਾਇਲਟ ਕਲੀਨਰ ਮਿਲਾਉਣ ਦਾ ਦੋਸ਼ ਲਗਾਇਆ ਸੀ। ਇਮਰਾਨ ਨੇ ਜੱਜ ਨਾਸਿਰ ਜਾਵੇਦ ਦੀ ਅਦਾਲਤ ‘ਚ ਦੱਸਿਆ ਸੀ ਕਿ ਖਾਣੇ ‘ਚ ਟਾਇਲਟ ਕਲੀਨਰ ਦੀ ਮੌਜੂਦਗੀ ਕਾਰਨ ਬੁਸ਼ਰਾ ਨੂੰ ਪੇਟ ‘ਚ ਜਲਣ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਸ ਦੀ ਸਿਹਤ ਖਰਾਬ ਹੋ ਰਹੀ ਸੀ। ਬੁਸ਼ਰਾ ਅਤੇ ਇਮਰਾਨ ਖਾਨ ਦੇ ਵਿਆਹ ਨੂੰ ਫਰਵਰੀ ‘ਚ ਗੈਰ-ਇਸਲਾਮਿਕ ਵਿਆਹ ਕਰਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੋ ਵੱਖ-ਵੱਖ ਮਾਮਲਿਆਂ ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ।

- Advertisement -

ਬੁਸ਼ਰਾ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਬਣੀ ਗਾਲਾ ਨੂੰ ਸਬ-ਜੇਲ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਉੱਥੇ ਹੀ ਇਮਰਾਨ ਖਾਨ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਬੰਦ ਹਨ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੇ ਸਲਾਹਕਾਰ ਯੂਸਫਜ਼ਈ ਨੇ ਦੋਸ਼ ਲਾਇਆ ਕਿ ਬੁਸ਼ਰਾ ਬੀਬੀ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਇਮਰਾਨ ਖਾਨ ਦੀ ਪਤਨੀ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment