‘ਮੇਰੇ ਵਰਕਰਾਂ ਦੇ ਖਰੋਚ ਬਾਅਦ ‘ਚ ਆਵੇਗੀ, ਪਹਿਲਾਂ ਮੇਰੀ ਗਰਦਨ ਵੱਢੀ ਜਾਊਗੀ, ਮੈਂ ਉਹ ਬੈਂਸ ਹਾਂ’

TeamGlobalPunjab
2 Min Read

ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਪੁੱਛਗਿੱਛ ਤੋਂ ਮਾਮਲੇ ਦੀ ਜਾਂਚ ’ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਲੈਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਈ ਤੋਂ ਬਾਅਦ ਸਿਮਰਜੀਤ ਬੈਂਸ ਵੱਲੋਂ ਆਪਣੇ ਦਫ਼ਤਰ ‘ਚ ਵੱਡਾ ਇੱਕਠ ਕੀਤਾ ਗਿਆ। ਜਿਸ ਦੌਰਾਨ ਸਿਮਰਜੀਤ ਬੈਂਸ ਦੇ ਸਮਰਥਕਾਂ ਵਲੋਂ ਨਾਅਰੇਬਾਜ਼ੀ ਵੀ ਕੀਤੀ ਗਈ।

ਸਿਮਰਜੀਤ ਬੈਂਸ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜੋ ਕੁਝ ਵੀ ਹੋਇਆ ਹੈ ਉਹ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਵਿਰੋਧੀਆਂ ਵਲੋਂ ਪਹਿਲਾਂ ਹੀ ਕੱਚ ਦੀਆਂ ਬੋਤਲਾਂ, ਇੱਟਾਂ-ਰੋੜੇ ਛੱਤਾਂ ‘ਤੇ ਇਕੱਠੇ ਕਰਕੇ ਰੱਖੇ ਗਏ ਸਨ। ਬੈਂਸ ਨੇ ਵਿਰੋਧੀਆਂ ਨੂੰ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਅਮਨ ਸ਼ਾਂਤੀ ਨਾਲ ਪੂਰੀ ਹੋਣ ਦਿੱਤੀ ਜਾਵੇ ਤੇ ਅਜਿਹੀਆਂ ਕੋਝੀਆਂ ਸਾਜ਼ਿਸ਼ਾਂ ਨਾਂ ਰਚੀਆਂ ਜਾਣ।

ਬੈਂਸ ਨੇ ਕਿਹਾ ਕਿ ਉਹ ਮੈਦਾਨ ਵਿੱਚ ਡਟੇ ਰਹਿਣਗੇ ਤੇ ਪਹਿਲਾਂ ਵੀ ਉਨ੍ਹਾਂ ‘ਤੇ ਅਜਿਹੇ ਕਈ ਪਰਚੇ ਹੋ ਚੁੱਕੇ ਹਨ ਅਤੇ ਰੱਦ ਵੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ, ‘ਉਨ੍ਹਾਂ ਦੇ ਕਿਸੇ ਵੀ ਵਰਕਰ ਨੂੰ ਖਰੋਚ ਆਉਣ ਤੋਂ ਪਹਿਲਾਂ ਬੈਂਸ ਦੀ ਗਰਦਨ ਪਹਿਲਾਂ ਵੱਢੀ ਜਾਊਗੀ।’

ਦੱਸਣਯੋਗ ਹੈ ਕਿ ਸੋਮਵਾਰ ਨੂੰ ਜ਼ਿਲ੍ਹੇ ਦੇ ਆਤਮ ਨਗਰ ਹਲਕੇ ’ਚ ਲੋਕ ਇਨਸਾਫ ਪਾਰਟੀ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋ ਗਈ ਸੀ। ਜਿਸ ਤੋਂ ਬਾਅਦ ਬੀਤੇ ਦਿਨ ਪੁਲਿਸ ਵੱਲੋਂ ਬੈਂਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment