ਸਿਫ਼ਰ ਕਾਲ ‘ਚ ‘ਆਪ’ ਨੇ ਉਠਾਏ ਰੇਤ ਮਾਫ਼ੀਆ ਇੰਟਰਲੌਕ ਟਾਈਲ ਮਾਫ਼ੀਆ ਤੇ ਆਂਗਣਵਾੜੀ ਵਰਕਰਾਂ ਦੇ ਮੁੱਦੇ

TeamGlobalPunjab
2 Min Read

ਚੰਡੀਗੜ੍ਹ : ਬਜਟ ਇਜਲਾਸ ਦੇ ਅਖਾਰੀ ਦਿਨ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਜ਼ੀਰੋ ਆਵਰ ਦੌਰਾਨ ਰੇਤ ਮਾਫ਼ੀਆ, ਇੰਟਰਲੌਕ ਟਾਈਲ ਮਾਫ਼ੀਆ, ਆਈਲੈਟਸ ਫ਼ੀਸਾਂ, ਆਂਗਣਵਾੜੀ ਵਰਕਰਾਂ ਅਤੇ ਫ਼ਰਜ਼ੀ ਅਤੇ ਡੰਮ੍ਹੀ ਦਾਖ਼ਲਿਆਂ ਵਰਗੇ ਮੁੱਦੇ ਉਠਾਏ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਦਨ ‘ਚ ਦਸਤਾਵੇਜ਼ ਦਿਖਾਉਂਦੇ ਹੋਏ ਕਿਹਾ ਕਿ ਸਰਕਾਰ ਇੱਕ ਪਾਸੇ ਖ਼ਜ਼ਾਨਾ ਖ਼ਾਲੀ-ਖ਼ਾਲੀ ਕਹਿੰਦੀ ਹੈ, ਦੂਜੇ ਪਾਸੇ ਖ਼ਜ਼ਾਨਾ ਭਰਨ ਵਾਲੇ ਸਰੋਤਾਂ ਨੂੰ ਮਾਫ਼ੀਆ ਹਵਾਲੇ ਕਰ ਰੱਖਿਆ ਹੈ। ਚੀਮਾ ਨੇ ਰੋਪੜ ਜ਼ਿਲ੍ਹੇ ਦੀਆਂ ਸਵਾੜਾ, ਬੇਈਹਾਰਾ ਅਤੇ ਹਰਸ਼ਾ ਬੇਲਾ ਖੱਡਾਂ ਲਈ ਠੇਕੇਦਾਰਾਂ ਕੋਲੋਂ ਵਸੂਲੀ ਜਾਣ ਵਾਲੀ 632 ਕਰੋੜ ਦੀ ਰਿਕਵਰੀ ਪਿਛਲੇ 2 ਸਾਲਾਂ ਤੋਂ ਵਸੂਲ ਨਹੀਂ ਰਹੀ।

ਹਰਪਾਲ ਸਿੰਘ ਚੀਮਾ ਨੇ ਸੜਕਾਂ ਅਤੇ ਗਲੀਆਂ ਪੱਕੀਆਂ ਕਰਨ ਲਈ ਵਰਤੀਆਂ ਜਾਂਦੀਆਂ ਇੰਟਰਲੌਕ ਟਾਈਲਾਂ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਇੱਕ ਹੋਰ ਨਵੀਂ ਕਿਸਮ ਦਾ ‘ਇੰਟਰਲੌਕ ਟਾਈਲ ਮਾਫ਼ੀਆ’ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਇੰਟਰਲੌਕ ਟਾਈਲ ਦੀ ਕੀਮਤ 5 ਰੁਪਏ ਬਣਦੀ ਹੈ ਜਦਕਿ 13 ਰੁਪਏ ਤੱਕ ਦਿੱਤੀ ਜਾ ਰਹੀ ਹੈ। ਚੀਮਾ ਨੇ ਇਸ ‘ਚ ਵਿਧਾਇਕਾਂ ਅਤੇ ਅਫ਼ਸਰਾਂ ਦੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ‘ਚ ਉਨੀਆਂ ਆਈਐਸਆਈ ਮਾਰਕਾ ਟਾਈਲ ਫ਼ੈਕਟਰੀਆਂ ਨਹੀਂ ਜਿੰਨੀਆਂ ਪੰਜਾਬ ‘ਚ ਹਨ। ਜਿੰਨਾ ‘ਚ ਵਿਧਾਇਕਾਂ ਅਤੇ ਸਾਥੀਆਂ ਦੀਆਂ ਹਨ।

ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਿਹਨਤਾਨੇ ਦਾ ਮੁੱਦਾ ਉਠਾਉਂਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਸੈਂਕੜੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪਿਛਲੀ ਅਕਤੂਬਰ ਤੋਂ ਮਿਹਨਤਾਨਾ ਨਹੀਂ ਦੇ ਰਹੀ, ਜੋ ਤੁਰੰਤ ਦਿੱਤਾ ਜਾਣਾ ਚਾਹੀਦਾ ਹੈ।
ਜਗਰਾਓ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਫ਼ਿਰੋਜ਼ਪੁਰ ਦੇ ਪ੍ਰਾਈਵੇਟ ਗੁਰੂ ਨਾਨਕ ਕਾਲਜ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਮਹਿਜ਼ 3 ਏਕੜ ਦੇ ਇਸ ਕਾਲਜ ‘ਚ ਕਰੀਬ 5600 ਵਿਦਿਆਰਥੀ ਦਾਖਲ ਹਨ ਜਦਕਿ 100 ਏਕੜ ‘ਚ ਬਣੀ ਪੰਜਾਬ ਯੂਨੀਵਰਸਿਟੀ ‘ਚ 4600 ਵਿਦਿਆਰਥੀ ਹਨ। ਉਨ੍ਹਾਂ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਦਾਖ਼ਲੇ ਫ਼ਰਜ਼ੀ ਅਤੇ ਡੰਮ੍ਹੀ ਹਨ ਅਤੇ ਵਿਦਿਆਰਥੀਆਂ ਨਾਲ ਧੋਖਾ ਹੈ।

- Advertisement -

Share this Article
Leave a comment