ਕੋਰੋਨਾ ਸੰਕਟ : ਦੁਨੀਆ ਭਰ ‘ਚ ਹੁਣ ਤੱਕ 96 ਲੱਖ ਲੋਕ ਕੋਰੋਨਾ ਦੀ ਲਪੇਟ ‘ਚ, 5 ਲੱਖ ਦੇ ਕਰੀਬ ਮੌਤਾਂ

TeamGlobalPunjab
2 Min Read

ਨਿਊਜ਼ ਡੈਸਕ : ਦੁਨੀਆ ਭਰ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਦੁਨੀਆ ‘ਚ ਹੁਣ ਤੱਕ  ਕੋਰੋਨਾ ਦੇ 96 ਲੱਖ 50 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 4 ਲੱਖ 87 ਹਜ਼ਾਰ ਲੋਕ ਕੋਰੋਨਾ ਨਾਲ ਦਮ ਤੋੜ ਚੁੱਕੇ ਹਨ। ਕੋਰੋਨਾ ਨਾਲ ਅਮਰੀਕਾ, ਬ੍ਰਾਜ਼ੀਲ, ਰੂਸ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਬ੍ਰਾਜ਼ੀਲ ‘ਚ ਬੀਤੇ ਬੁੱਧਵਾਰ ਕੋਰੋਨਾ ਦੇ ਰਿਕਾਰਡ 40 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਲੈਟਿਨ ਅਮਰੀਕੀ ਦੇਸ਼ਾਂ ਵਿਚ ਸੰਕਰਮਿਤ ਲੋਕਾਂ ਦੀ ਗਿਣਤੀ 2.2 ਮਿਲੀਅਨ ਤੋ ਪਾਰ ਚਲੀ ਗਈ ਹੈ, ਜੋ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਦੁੱਗਣੀ ਹੋਈ ਹੈ। ਸਿਰਫ ਲੈਟਿਨ ਅਮਰੀਕੀ ਦੇਸ਼ਾਂ ‘ਚ ਹੁਣ ਤੱਕ 1 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦ ਕਿ ਯੂਰਪੀਅਨ ਅਤੇ ਏਸ਼ੀਆਈ ਖੇਤਰਾਂ ‘ਚ ਮਹਾਂਮਾਰੀ ਦੀ ਚਾਲ ਧੀਮੀ ਹੋਈ ਹੈ।

ਕੋਰੋਨਾ ਸੰਕਰਮਿਤ ਮਾਮਲਿਆਂ ‘ਚ ਅਮਰੀਕਾ ਦੁਨੀਆ ‘ਚ ਪਹਿਲੇ ਸਥਾਨ ‘ਤੇ ਹੈ। ਅਮਰੀਕਾ ‘ਚ ਹੁਣ ਤੱਕ ਕੋਰੋਨਾ ਦੇ 25 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 1 ਲੱਖ 26 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਦੂਜੇ ਨੰਬਰ ‘ਤੇ ਬ੍ਰਾਜ਼ੀਲ ਹੈ। ਬ੍ਰਾਜ਼ੀਲ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 12 ਲੱਖ ਤੋਂ ਪਾਰ ਚਲਾ ਗਿਆ ਹੈ ਅਤੇ 55 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਜਦ ਕਿ ਤੀਜੇ ਨੰਬਰ ‘ਤੇ ਰੂਸ ‘ਚ ਕੋਰੋਨ ਸੰਕਰਮਿਤ ਮਰੀਜ਼ਾਂ ਦੀ ਗਿਣਤੀ 6 ਲੱਖ 14 ਹਜ਼ਾਰ ਤੱਕ ਪਹੁੰਚ ਗਈ ਹੈ।

ਉੱਥੇ ਹੀ ਕੋਰੋਨਾ ਮਹਾਂਮਾਰੀ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਡਬਲਯੂਐਚਓ ਨੇ ਕਿਹਾ ਹੈ ਕਿ ਅਗਲੇ ਹਫਤੇ ਤੱਕ ਦੁਨੀਆ ਵਿੱਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ 1 ਕਰੋੜ ਤੋਂ ਟੱਪ ਸਕਦੀ ਹੈ। ਡਬਲਯੂਐਚਓ ਅਨੁਸਾਰ ਹਰ ਹਫਤੇ ਕੋਰੋਨਾ ਦੇ 10 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

- Advertisement -

Share this Article
Leave a comment